ਸੜਕ ਹਾਦਸੇ ''ਚ ਦਿੱਲੀ ਪੁਲਸ ਦੀ ਮਹਿਲਾ ਸਿਪਾਹੀ ਦੀ ਮੌਤ

Wednesday, Jul 03, 2024 - 11:01 AM (IST)

ਸੜਕ ਹਾਦਸੇ ''ਚ ਦਿੱਲੀ ਪੁਲਸ ਦੀ ਮਹਿਲਾ ਸਿਪਾਹੀ ਦੀ ਮੌਤ

ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਸੜਕ ਹਾਦਸੇ 'ਚ ਦਿੱਲੀ ਪੁਲਸ ਦੀ ਇਕ ਮਹਿਲਾ ਸਿਪਾਹੀ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਨੂੰ ਡੀ. ਐੱਨ. ਡੀ. ਪੁਲ ਨੇੜੇ ਦੀ ਹੈ, ਜਦੋਂ ਗ੍ਰੇਟਰ ਨੋਇਡਾ ਵੈਸਟ ਦੀ ਵਾਸੀ ਲਕਸ਼ਮੀ ਦਿੱਲੀ ਵਿਚ ਆਪਣੀ ਡਿਊਟੀ ਖ਼ਤਮ ਕਰਨ ਮਗਰੋਂ ਸਕੂਟੀ ਤੋਂ ਘਰ ਵਾਪਸ ਜਾ ਰਹੀ ਸੀ। ਥਾਣਾ ਫੇਜ-ਵਨ ਦੇ ਇੰਚਾਰਜ ਇੰਸਪੈਕਟਰ ਅਮਿਤ ਭੜਾਨਾ ਨੇ ਦੱਸਿਆ ਕਿ ਇਕ ਅਣਪਛਾਤੇ ਕੈਂਟਰ ਨੇ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਲਕਸ਼ਮੀ ਨੂੰ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਭੜਾਨਾ ਨੇ ਦੱਸਿਆ ਕਿ ਲਕਸ਼ਮੀ ਦਿੱਲੀ ਦੇ ਚਾਣਕੀਆ ਪੁਰੀ ਥਾਣੇ ਵਿਚ ਤਾਇਨਾਤ ਸੀ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਸਿਪਾਹੀ ਦੇ ਪਤੀ ਅਜੇ ਕੁਮਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News