ਜਲੰਧਰ ਦੀ PPR ਮਾਰਕੀਟ ’ਚ ਵੱਡੀ ਵਾਰਦਾਤ, ਸ਼ਰਾਬ ਦੇ ਠੇਕੇ ’ਚੋਂ ਗੰਨ ਪੁਆਇੰਟ ’ਤੇ ਲੁੱਟੀ ਨਕਦੀ

07/03/2024 12:37:16 PM

ਜਲੰਧਰ (ਜ.ਬ.)- ਮੰਗਲਵਾਰ ਦੇਰ ਰਾਤ ਸਕੂਟਰੀ 'ਤੇ ਆਏ ਨਕਾਬਪੋਸ਼ ਲੁਟੇਰਿਆਂ ਨੇ ਪੀ. ਪੀ. ਆਰ. ਮਾਰਕੀਟ 'ਚ ਸਥਿਤ ਸ਼ਰਾਬ ਦੇ ਠੇਕੇ ’ਤੇ ਹਮਲਾ ਕਰ ਦਿੱਤਾ ਗਿਆ। ਲੁਟੇਰਿਆਂ ਨੇ ਦੁਕਾਨ ’ਚੋਂ ਨਕਦੀ ਅਤੇ ਅੰਦਰ ਖੜ੍ਹੇ 2 ਗਾਹਕਾਂ ਤੋਂ ਸੋਨੇ ਦੀ ਚੇਨ ਅਤੇ ਨਕਦੀ ਲੁੱਟ ਲਈ, ਜਿਸ ਤੋਂ ਬਾਅਦ ਉਹ ਭੱਜਣ ਲੱਗੇ ਅਤੇ ਲੋਕਾਂ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਇਕ ਗਲੀ ’ਚੋਂ ਫੜ ਲਿਆ। ਲੁਟੇਰਿਆਂ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਝਗੜੇ ’ਚ ਇਕ ਠੇਕੇ ਦਾ ਕਰਿੰਦਾ ਵੀ ਜ਼ਖ਼ਮੀ ਹੋ ਗਿਆ ਹੈ।

ਠੇਕੇ ’ਤੇ ਕੰਮ ਕਰਦੇ ਧਰਮਿੰਦਰ ਨੇ ਦੱਸਿਆ ਕਿ ਰਾਤ ਦੇ 10 ਵਜੇ ਜਦੋਂ ਉਹ ਠੇਕੇ ’ਤੇ ਆਪਣੇ ਸਾਥੀ ਨਾਲ ਲਿਸਟ ਬਣਾ ਰਿਹਾ ਸੀ ਤਾਂ ਸਕੂਟਰ ਸਵਾਰ 3 ਵਿਅਕਤੀਆਂ ’ਚੋਂ 2 ਨਕਾਬਪੋਸ਼ ਨੌਜਵਾਨ ਅੰਦਰ ਆ ਗਏ। ਆਉਂਦਿਆਂ ਹੀ ਉਸ ਨੇ ਕਾਊਂਟਰ ’ਤੇ ਪਿਸਤੌਲ ਰੱਖ ਦਿੱਤੀ, ਜਦਕਿ ਦੂਜੇ ਕੋਲ ਕਿਰਪਾਨ ਸੀ ਅਤੇ ਤੀਜਾ ਬਾਹਰ ਖੜ੍ਹਾ ਸੀ, ਜਦੋਂ ਲੁਟੇਰਿਆਂ ਨੇ ਨਕਦੀ ਬਾਰੇ ਪੁੱਛਿਆ ਤਾਂ ਉਸ ਨੇ ਗੱਲੇ ਵੱਲ ਇਸ਼ਾਰਾ ਕੀਤਾ ਅਤੇ ਖ਼ੁਦ ਇਕ ਹੋਰ ਕਰਿੰਦੇ ਕੋਲ ਚਲਾ ਗਿਆ। ਲੁਟੇਰਿਆਂ ਨੇ ਗੱਲੇ ’ਚੋਂ 7 ਹਜ਼ਾਰ ਰੁਪਏ ਕੱਢ ਲਏ ਪਰ ਇਸ ਦੌਰਾਨ 2 ਗਾਹਕ ਆ ਗਏ ਅਤੇ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਨਕਦੀ ਤੇ ਸੋਨੇ ਦੀ ਚੇਨ ਵੀ ਲੁੱਟ ਲਈ।

ਇਹ ਵੀ ਪੜ੍ਹੋ- ਆਖ਼ਿਰ ਕਿਸ ਪਾਰਟੀ ਨੂੰ ਮਿਲੇਗੀ ਜਲੰਧਰ ਵੈਸਟ ਦੀ ਸੀਟ, ਭਾਜਪਾ, 'ਆਪ' ਤੇ ਕਾਂਗਰਸ ਦੀ ਸਾਖ਼ ਦਾਅ 'ਤੇ

ਇਸ ਦੌਰਾਨ ਇਕ ਕਰਿੰਦੇ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਵੇਂ ਹੀ ਉਹ ਭੱਜੇ ਤਾਂ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੁਟੇਰੇ ਗਲੀਆਂ ’ਚ ਵੜ ਗਏ ਤੇ ਟ੍ਰੈਫਿਕ ਜਾਮ ’ਚ ਫਸ ਗਏ, ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਨੰ. 7 ਦੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲੁਟੇਰਿਆਂ ਨੂੰ ਕਾਬੂ ਕੀਤਾ। ਜ਼ਖਮੀ ਕਰਿੰਦੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਲਾਂਬੜਾ 'ਚ ਵੱਡੀ ਵਾਰਦਾਤ, ਰਸਤੇ 'ਚ ਰੋਕ 8ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਦੇ ਢਿੱਡ 'ਚ ਮਾਰਿਆ ਚਾਕੂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News