ਰਾਤ ਵੇਲੇ ਕੁੜੀਆਂ ਨੂੰ ਦੇਖ ਜਿੰਮ ਟ੍ਰੇਨਰ ਦੀ ਜਾਗਦੀ ਸੀ ਹਵਸ, ਫਿਰ ਜੋ ਕਰਦਾ ਸੀ, ਸੁਣ ਹੈਰਾਨ ਰਹਿ ਜਾਵੋਗੇ
Wednesday, Jul 03, 2024 - 11:25 AM (IST)
ਚੰਡੀਗੜ੍ਹ (ਸੁਸ਼ੀਲ) : ਪਾਰਕ ’ਚ ਕੁੜੀਆਂ ਨੂੰ ਇਕੱਲਾ ਦੇਖ ਕੇ ਛੇੜਛਾੜ ਤੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਐਕਟਿਵਾ ਸਵਾਰ ਮੁਲਜ਼ਮ ਨੂੰ ਪੁਲਸ ਨੇ ਫੜ੍ਹ ਲਿਆ ਹੈ। ਮੁਲਜ਼ਮ ਦੀ ਪਛਾਣ ਸੈਕਟਰ-49 ਵਾਸੀ ਸਾਵਨ ਭੱਟੀ ਵਜੋਂ ਹੋਈ ਹੈ। ਬੀ. ਐੱਸ. ਸੀ. ਕੰਪਿਊਟਰ ਸਾਇੰਸ ਗ੍ਰੈਜੂਏਟ ਭੱਟੀ ਮੋਹਾਲੀ ਫੇਜ਼-5 ਸਥਿਤ ਸਪੇਸ ਸੈਵਨ ਜਿੰਮ ’ਚ ਟ੍ਰੇਨਰ ਸੀ। ਉਸ ਨੇ ਸੈਕਟਰ-16 ਦੇ ਪਾਰਕ ਤੇ ਸੈਕਟਰ-15 ’ਚ ਕੁੜੀਆਂ ਨਾਲ ਛੇੜਛਾੜ ਤੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹ ਚੰਡੀਗੜ੍ਹ ਤੇ ਮੋਹਾਲੀ ’ਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਸੈਕਟਰ-17 ਥਾਣਾ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰਨ 'ਚ ਲੱਗੀ ਹੈ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਰਾਤ ਸਮੇਂ ਕੁੜੀਆਂ ਨਾਲ ਅਸ਼ਲੀਲ ਹਰਕਤਾਂ ਤੇ ਜਬਰ-ਜ਼ਿਨਾਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੀਰੀਅਲ ਮੁਲਜ਼ਮ ਨੂੰ ਫੜ੍ਹਨ ਲਈ ਸੈਕਟਰ-17 ਥਾਣੇ ਤੇ ਜ਼ਿਲ੍ਹਾ ਕ੍ਰਾਈਮ ਸੈੱਲ ਦੀਆਂ 25 ਟੀਮਾਂ ਦਾ ਗਠਨ ਕੀਤਾ ਸੀ। ਪੁਲਸ ਨੇ ਸੈਕਟਰ-15 ਤੇ 16 ਦੇ ਪਾਰਕ ’ਚ ਪੀੜਤਾਂ ਦੀ ਨਿਸ਼ਾਨਦੇਹੀ ’ਤੇ ਹੀ ਮੁਲਜ਼ਮ ਦਾ ਸਕੈੱਚ ਬਣਾਇਆ ਸੀ। 2 ਮਹੀਨਿਆਂ ਤੋਂ ਪੁਲਸ ਦੀਆਂ ਟੀਮਾਂ ਮੁਲਜ਼ਮ ਦਾ ਸਕੈੱਚ ਲੈ ਕੇ ਘੁੰਮ ਰਹੀਆਂ ਸਨ। ਮੁਲਜ਼ਮ ਇੰਨਾ ਚਲਾਕ ਸੀ ਕਿ ਉਹ ਕੈਮਰਿਆਂ ਤੋਂ ਬਚਣ ਲਈ ਐਕਟਿਵਾ ਸਾਈਕਲ ਟਰੈਕ ’ਤੇ ਚਲਾਉਂਦਾ ਸੀ। ਪੁਲਸ ਟੀਮ ਨੇ ਸੈਕਟਰ-23 ਲਾਈਟ ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਨੇ ਐਕਟਿਵਾ 'ਤੇ ਸਾਹਮਣੇ ਤੋਂ ਆ ਰਹੇ ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ। ਜਦੋਂ ਪੁਲਸ ਨੇ ਸਕੈੱਚ ਦੇਖਿਆ ਤਾਂ ਇਹ ਐਕਟਿਵਾ ਸਵਾਰ ਨਾਲ ਮੇਲ ਖਾਂਦਾ ਸੀ। ਸੈਕਟਰ-17 ਥਾਣਾ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪਹਿਲਾਂ ਤਾਂ ਉਹ ਰੋਅਬ ਮਾਰਦਾ ਰਿਹਾ ਪਰ ਜਦੋਂ ਪੁਲਸ ਨੇ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਆਪਣੀ ਪਛਾਣ ਸੈਕਟਰ-49 ਦੇ ਰਹਿਣ ਵਾਲੇ ਸਾਵਨ ਭੱਟੀ ਵਜੋਂ ਦੱਸੀ।
ਇਹ ਵੀ ਪੜ੍ਹੋ : ਮਾਨਸੂਨ ਸੀਜ਼ਨ ਦੌਰਾਨ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਇਸ ਤਾਰੀਖ਼ ਤੱਕ ਲਾਗੂ ਰਹਿਣਗੇ ਹੁਕਮ
ਦੋ ਵਾਰਦਾਤਾਂ ਨੂੰ ਦਿੱਤਾ ਅੰਜਾਮ
ਪਹਿਲੀ ਘਟਨਾ : 19 ਮਈ ਨੂੰ ਸੈਕਟਰ-16 ’ਚ ਕੁੜੀ ਰਾਤ ਕਰੀਬ 10 ਵਜੇ ਪਾਰਕ ’ਚ ਘੁੰਮ ਰਹੀ ਸੀ। ਸਾਵਨ ਭੱਟੀ ਪਾਰਕ ਦੀ ਦੂਜੀ ਸੜਕ ’ਤੇ ਐਕਟਿਵਾ ਖੜ੍ਹੀ ਕਰ ਕੇ ਪਾਰਕ ’ਚ ਆ ਗਿਆ। ਕੁੜੀ ਨੂੰ ਇਕੱਲਾ ਦੇਖ ਕੇ ਉਸ ਦਾ ਮੂੰਹ ਦੱਬ ਕੇ ਛੇੜਛਾੜ ਤੇ ਅਸ਼ਲੀਲ ਹਰਕਤ ਕੀਤੀ। ਜਾਨੋਂ ਮਾਰਨ ਦੀ ਧਮਕੀ ਦੇ ਕੇ ਉਹ ਪਾਰਕ ਅੰਦਰ ਸੁੰਨਸਾਨ ਜਗ੍ਹਾ ਲੈ ਗਿਆ ਤੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ। ਕੁੜੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਕੁੜੀ ਦਾ ਮੈਡੀਕਲ ਕਰਵਾ ਕੇ ਮੁਲਜ਼ਮ ਖ਼ਿਲਾਫ਼ ਛੇੜਛਾੜ, ਜਬਰ-ਜ਼ਿਨਾਹ ਤੇ ਜਾਨੋਂ ਮਾਰਨ ਦੀ ਧਮਕੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਦੂਜੀ ਘਟਨਾ : ਸੈਕਟਰ-15 ’ਚ ਰਾਤ ਸਮੇਂ ਕੁੜੀ ਸੈਰ ਕਰ ਰਹੀ ਸੀ। ਮੁਲਜ਼ਮ ਨੇ ਉਸ ਤੋਂ ਕੋਠੀ ਦਾ ਪਤਾ ਅਤੇ ਰਸਤਾ ਪੁੱਛਿਆ। ਉਸ ਨੂੰ ਗੱਲਾਂ ’ਚ ਫਸਾ ਕੇ ਮੁਲਜ਼ਮ ਐਕਟਿਵਾ ’ਤੇ ਬਿਠਾ ਕੇ ਸੁੰਨਸਾਨ ਜਗ੍ਹਾ ਲੈ ਗਿਆ। ਉੱਥੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਫ਼ਰਾਰ ਹੋ ਗਿਆ। ਪੀੜਤ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-11 ਥਾਣਾ ਪੁਲਸ ਨੇ ਜਾਂਚ ਕਰ ਕੇ 10 ਜੂਨ ਨੂੰ ਛੇੜਛਾੜ, ਜਬਰ-ਜ਼ਿਨਾਹ, ਲੁੱਟ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਪ੍ਰਿੰਸੀਪਲਾਂ ਨੂੰ ਜਾਰੀ ਹੋਏ ਨਵੇਂ Orders, ਪੜ੍ਹੋ ਕੀ ਹੈ ਪੂਰੀ ਖ਼ਬਰ
ਕੈਮਰਿਆਂ ਤੋਂ ਬਚਣ ਲਈ ਕਰਦਾ ਸੀ ਸਾਈਕਲ ਟਰੈਕ ਦੀ ਵਰਤੋਂ
ਕੁੜੀਆਂ ਨਾਲ ਛੇੜਛਾੜ ਤੇ ਜਬਰ-ਜ਼ਿਨਾਹ ਦੀਆਂ ਵਾਰਦਾਤਾਂ ਕਰਨ ਵਾਲਾ ਜਿੰਮ ਟ੍ਰੇਨਰ ਕਾਫ਼ੀ ਚਲਾਕ ਸੀ। ਵਾਰਦਾਤ ਦੌਰਾਨ ਉਹ ਫੋਨ ਘਰ ਛੱਡ ਕੇ ਆਉਂਦਾ ਸੀ। ਇਸ ਤੋਂ ਇਲਾਵਾ ਲਾਈਟ ਪੁਆਇੰਟ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬਚਣ ਲਈ ਐਕਟਿਵਾ ਸਾਈਕਲ ਟਰੈਕ, ਸਰਵਿਸ ਲੇਨ, ਸਲਿੱਪ ਰੋਡ ਦੀ ਵਰਤੋਂ ਕਰਦਾ ਸੀ। ਇਸ ਤੋਂ ਇਲਾਵਾ ਨੰਬਰ ਪਲੇਟ ’ਤੇ ਟੇਪ ਲਾਉਂਦਾ ਸੀ। ਮੁੱਢਲੀ ਪੁੱਛਗਿੱਛ ’ਚ ਉਸ ਨੇ ਖ਼ੁਲਾਸਾ ਕੀਤਾ ਕਿ ਸ਼ੁਰੂਆਤੀ ਮਕਸਦ ਝਪਟਮਾਰੀ ਕਰਨਾ ਸੀ ਪਰ ਜਦੋਂ ਰਾਤ ਨੂੰ ਸੈਰ ਕਰ ਰਹੀਆਂ ਇਕੱਲੀਆਂ ਕੁੜੀਆਂ ਨੂੰ ਦੇਖਿਆ ਤਾਂ ਉਨ੍ਹਾਂ ਨਾਲ ਛੇੜਛਾੜ ਤੇ ਜਬਰ-ਜ਼ਿਨਾਹ ਕਰਨ ਲੱਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8