ਸਤਿਸੰਗ 'ਚ ਭਾਜੜ ਮਾਮਲਾ: ਪੁਲਸ ਦੀ ਵੱਡੀ ਕਾਰਵਾਈ, ਮੁੱਖ ਸੇਵਾਦਾਰ ਖਿਲਾਫ਼ ਗੈਰ ਇਰਾਦਤਨ ਕਤਲ ਦਾ ਕੇਸ ਦਰਜ

07/03/2024 11:27:44 AM

ਲਖਨਊ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਾਰਾਓ ਇਲਾਕੇ ਵਿਚ ਸਤਿਸੰਗ ਦੌਰਾਨ ਮਚੀ ਭਾਜੜ ਦੇ ਮਾਮਲੇ ਵਿਚ ਪੁਲਸ ਨੇ ਮੁੱਖ ਸੇਵਾਦਾਰ ਅਤੇ ਹੋਰਨਾਂ ਖਿਲਾਫ਼ FIR ਦਰਜ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਮਚੀ ਭਾਜੜ ਦੀ ਇਸ ਘਟਨਾ ਵਿਚ 122 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਸਿਕੰਦਰਾਰਾਓ ਥਾਣੇ ਵਿਚ ਮੁੱਖ ਸੇਵਾਦਾਰ ਦੇਵਪ੍ਰਕਾਸ਼ ਮਧੁਕਰ ਅਤੇ ਹੋਰ ਸੇਵਾਦਾਰਾਂ ਖਿਲਾਫ਼  FIR ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਭੋਲੇ ਬਾਬਾ ਦੇ ਸਤਿਸੰਗ ਦੌਰਾਨ ਮਚੀ ਭਾਜੜ, ਬੱਚਿਆਂ ਸਮੇਤ 122 ਲੋਕਾਂ ਦੀ ਮੌਤ

ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105 (ਗੈਰ-ਇਰਾਦਤਨ ਕਤਲ), 110 (ਗੈਰ ਇਰਾਦਤਨ ਕਤਲ ਕਰਨ ਦੀ ਕੋਸ਼ਿਸ਼), 126 (2) (ਗਲਤ ਤਰੀਕੇ ਨਾਲ ਰੋਕਣਾ), 223 (ਲੋਕ ਸੇਵਕ ਵਲੋਂ ਜਾਰੀ ਹੁਕਮ ਦੀ ਉਲੰਘਣਾ), 238 (ਸਬੂਤਾਂ ਨੂੰ ਮਿਟਾਉਣ) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। 

PunjabKesari

ਇਹ ਵੀ ਪੜ੍ਹੋ- ਜਿਸ ਬਾਬਾ ਦੇ ਸਤਿਸੰਗ 'ਚ 122 ਮੌਤਾਂ, ਕੌਣ ਹੈ ਉਹ? ਖੁਦ ਦੀ ਪ੍ਰਾਇਵੇਟ ਆਰਮੀ, ਵੱਖਰਾ ਹੈ ਟਸ਼ਨ

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਨਾਰਾਇਣ ਸਾਕਾਰ ਵਿਸ਼ਵ ਹਰੀ ਦੇ ਨਾਂ ਤੋਂ ਪ੍ਰਸਿੱਧ ਭੋਲੇ ਬਾਬਾ ਦੇ ਪ੍ਰੋਗਰਾਮ ਵਿਚ ਲੱਖਾਂ ਦੀ ਗਿਣਤੀ ਵਿਚ ਭਗਤਾਂ ਦੀ ਭੀੜ ਇਕੱਠੀ ਹੋਈ। ਪ੍ਰੋਗਰਾਮ ਵਾਲੀ ਥਾਂ 'ਤੇ ਇਜਾਜ਼ਤ ਤੋਂ ਜ਼ਿਆਦਾ ਭਗਤ ਸਤਿਸੰਗ ਪ੍ਰੋਗਰਾਮ ਵਿਚ ਪਹੁੰਚੇ। ਭੋਲੇ ਬਾਬਾ ਦੇ ਸਤਿਸੰਗ ਦੌਰਾਨ ਭਾਜੜ ਮਚ ਗਈ। ਘਟਨਾ ਸਿਕੰਦਰਾਰਾਓ ਕੋਤਵਾਲੀ ਖੇਤਰ ਦੇ ਜੀਟੀ ਰੋਡ ਸਥਿਤ ਪਿੰਡ ਫੁਲਰਾਈ ਕੋਲ ਦੀ ਹੈ। ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਇਸ ਸਤਿਸੰਗ ਵਿਚ ਕਰੀਬ 40 ਹਜ਼ਾਰ ਲੋਕ ਮੌਕੇ 'ਤੇ ਮੌਜੂਦ ਸਨ। ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਮੌਜੂਦ ਹੋਣ ਅਤੇ ਉੱਚਿਤ ਵਿਵਸਥਾ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। 

ਇਹ ਵੀ ਪੜ੍ਹੋ-  ਅਖਿਲੇਸ਼ ਬੋਲੇ- ਮੈਂ 80 ਦੀਆਂ 80 ਸੀਟਾਂ ਜਿੱਤ ਜਾਵਾਂ ਤਾਂ ਵੀ EVM 'ਤੇ ਭਰੋਸਾ ਨਹੀਂ ਹੋਵੇਗਾ

PunjabKesari


Tanu

Content Editor

Related News