ਖ਼ੁਦ ਨੂੰ ਕਲਾਸਫੈਲੋ ਦੱਸ ਕੇ ਰਿਟਾਇਰਡ ਪ੍ਰੋਫੈਸਰ ਨਾਲ ਮਾਰੀ ਠੱਗੀ, ਇੰਝ ਠੱਗੇ 2 ਲੱਖ ਰੁਪਏ

05/31/2023 11:12:32 AM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦੇ ਇਕ ਸੇਵਾਮੁਕਤ ਪ੍ਰੋਫੈਸਰ ਨਾਲ 2 ਲੱਖ ਰੁਪਏ ਦੀ ਠੱਗੀ ਹੋ ਗਈ ਅਤੇ ਠੱਗ ਨੇ ਖ਼ੁਦ ਨੂੰ ਪ੍ਰੋਫੈਸਰ ਦਾ ਕਲਾਸਫੈਲੋ ਦੱਸ ਕੇ ਉਨ੍ਹਾਂ ਤੋਂ ਬੈਂਕ ਖਾਤੇ ਵਿਚ 2 ਲੱਖ ਰੁਪਏ ਪਵਾ ਲਏ। ਇਸ ਘਟਨਾ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਠੱਗ ਮੁਹੰਮਦ ਅਨਾਸ ਪੁੱਤਰ ਅਬਦੁਲ ਅੰਸਾਰੀ ਵਾਸੀ ਸ਼ਮਸੁਦੀਨ ਸ਼ੇਖ ਛਵੀ ਮੌਲਾਨਾ ਆਜ਼ਾਦ ਨਗਰ ਵੇਟਾਲ ਪਾਡਾ ਭਿਵੰਡੀ 517 ਜ਼ਿਲ੍ਹਾ ਥਾਣੇ ਮਹਾਰਾਸ਼ਟਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਗਹਿਣਾ ਰਾਮ ਨੇ ਦੱਸਿਆ ਕਿ ਗੁਰਦੇਵ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪ੍ਰੋਫੈਸਰ ਕਲੋਨੀ ਮਖੂ ਰੋਡ ਫਿਰੋਜ਼ਪੁਰ ਸ਼ਹਿਰ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਰ. ਐੱਸ. ਡੀ ਕਾਲਜ ਫਿਰੋਜ਼ਪੁਰ ਸ਼ਹਿਰ ਵਿੱਚ ਬਤੌਰ ਪ੍ਰੋਫ਼ੈਸਰ ਤਾਇਨਾਤ ਹੈ ਅਤੇ ਸਾਲ 2008 ਵਿੱਚ ਸੇਵਾਮੁਕਤ ਹੋ ਚੁੱਕਾ ਹੈ ਅਤੇ ਹੁਣ ਆਸਟ੍ਰੇਲੀਆ ਦਾ ਪੀ. ਆਰ. ਹੈ।

ਇਹ ਵੀ ਪੜ੍ਹੋ- ਹੁਣ ਹੈਲਪ ਲਾਈਨ ਸ਼ਿਕਾਇਤ 'ਤੇ ਤੁਰੰਤ ਪੁੱਜੇਗੀ ਪੁਲਸ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਵ੍ਹੀਕਲ

ਪ੍ਰੋਫੈਸਰ ਅਨੁਸਾਰ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਪ੍ਰੋਫੈਸਰ ਨੂੰ ਆਪਣਾ ਕਲਾਸਫੈਲੋ ਦੱਸਦਿਆਂ ਕਿਹਾ ਕਿ ਮੈਂ ਤੁਹਾਡੇ ਖਾਤੇ ਵਿੱਚ 7 ​ਲੱਖ ਰੁਪਏ ਪਾ ਰਿਹਾ ਹਾਂ, ਤੁਸੀਂ ਆਪਣੇ ਖਾਤੇ ਦੀ ਡਿਟੇਲ ਵਟਸਐਪ ’ਤੇ ਭੇਜ ਦਿਓ ਅਤੇ ਇਸ ਵਿਚੋਂ ਕੁਝ ਰਕਮ ਆਪਣੇ ਮਿੱਤਰ ਹਰਜੀਤ ਦਿੱਲੀ ਵਾਲੇ ਨੂੰ ਦੇਣੀ ਹੈ। ਇਸ ਸਬੰਧੀ ਠੱਗਾਂ ਨੇ ਉਨ੍ਹਾਂ ਨੂੰ ਸਿਟੀ ਬੈਂਕ ਦੀ ਇੱਕ 7 ਲੱਖ ਰੁਪਏ ਜਮ੍ਹਾ ਕਰਵਾਉਣ ਦੀ ਰਸੀਦ ਵੀ ਭੇਜੀ ਦਿੱਤੀ ਅਤੇ ਕਿਹਾ ਕਿ ਇਹ ਰਕਮ 24 ਘੰਟਿਆਂ ਦੇ ਅੰਦਰ-ਅੰਦਰ ਤੁਹਾਡੇ ਬੈਂਕ ਖਾਤੇ ਵਿੱਚ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਉਸੇ ਸ਼ਾਮ ਠੱਗ ਨੇ ਦੁਬਾਰਾ ਫੋਨ ਕਰਕੇ ਕਿਹਾ ਕਿ ਮੇਰੇ ਦੋਸਤ ਨੂੰ ਐਮਰਜੈਂਸੀ ਹੋ ਗਈ ਹੈ, ਤੁਸੀਂ 3 ਲੱਖ ਰੁਪਏ ਦੀ ਮਦਦ ਕਰੋ ਅਤੇ ਪ੍ਰੋਫੈਸਰ ਨੇ ਉਸਦੀ ਗੱਲ ਮੰਨ ਕੇ ਉਸ ਨੂੰ ਵੱਖ-ਵੱਖ ਤਰੀਕਿਆਂ ਰਾਹੀਂ 2 ਲੱਖ ਰੁਪਏ ਭੇਜ ਦਿੱਤੇ, ਜਿਸ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਉਸਦੇ ਨਾਲ ਠੱਗੀ ਹੋ ਗਈ ਹੈ।

ਇਹ ਵੀ ਪੜ੍ਹੋ- ਮਾਮੂਲੀ ਤਕਰਾਰ ਦਾ ਖ਼ੂਨੀ ਰੂਪ, ਪੁੱਤ ਦੀ ਕੁੱਟਮਾਰ ਹੁੰਦਿਆਂ ਵੇਖ ਬਚਾਉਣ ਆਏ ਪਿਓ ਨਾਲ ਵਾਪਰਿਆ ਭਾਣਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News