ਲੜਕੀ ਨੂੰ ਜਬਰੀ ਕਬਜ਼ੇ ’ਚ ਕੈਦ ਰੱਖਣ ’ਤੇ ਮਾਮਲਾ ਦਰਜ
Thursday, Feb 13, 2025 - 06:14 PM (IST)

ਮਲੋਟ (ਜੁਨੇਜਾ) : ਥਾਣਾ ਸਿਟੀ ਮਲੋਟ ਦੀ ਪੁਲਸ ਨੇ ਇਕ ਵਿਅਕਤੀ ਦੇ ਬਿਆਨਾਂ ’ਤੇ ਉਸ ਦੀ ਲੜਕੀ ਨੂੰ ਜਬਰੀ ਲੁਕੋ ਕੇ ਰੱਖਣ ਦੇ ਦੋਸ਼ ਤਹਿਤ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਇਕ ਵਿਅਕਤੀ ਨੇ ਸਿਟੀ ਮਲੋਟ ਪੁਲਸ ਨੂੰ ਦਰਜ ਬਿਆਨਾਂ ’ਚ ਦੱਸਿਆ ਕਿ ਉਸ ਦੀ ਲੜਕੀ 3 ਫਰਵਰੀ ਨੂੰ ਕਾਲਜ ਪੜ੍ਹਨ ਆਈ ਸੀ ਪਰ ਵਾਪਸ ਨਹੀਂ ਗਈ।
ਉਨ੍ਹਾਂ ਦੱਸਿਆ ਕਿ ਉਕਤ ਦੀ ਭਾਲ ਕਰਨ ’ਤੇ ਪਤਾ ਲੱਗਾ ਕਿ ਲੜਕੀ ਨੂੰ ਹਰਮਨ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਜੰਡ ਜ਼ਿਲ੍ਹਾ ਤਰਨਤਾਰਨ ਨੇ ਕਿਤੇ ਲੁਕੋ ਕੇ ਰੱਖਿਆ ਹੈ। ਇਸ ਮਾਮਲੇ ’ਤੇ ਪੁਲਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।