ਪੰਜਾਬ ਦੇ ਸਾਬਕਾ ਡਿਪਟੀ CM ਦੇ ਸਾਲੇ ਨੇ ਕੀਤਾ Surrender! 5 ਦਸੰਬਰ ਤਕ ਪੁਲਸ ਰਿਮਾਂਡ ''ਤੇ

Wednesday, Dec 03, 2025 - 12:37 PM (IST)

ਪੰਜਾਬ ਦੇ ਸਾਬਕਾ ਡਿਪਟੀ CM ਦੇ ਸਾਲੇ ਨੇ ਕੀਤਾ Surrender! 5 ਦਸੰਬਰ ਤਕ ਪੁਲਸ ਰਿਮਾਂਡ ''ਤੇ

ਮਲੋਟ (ਸ਼ਾਮ ਜੁਨੇਜਾ)- ਕਰੀਬ ਸਾਢੇ 7 ਮਹੀਨੇ ਪਹਿਲਾਂ ਮਲੋਟ ਸਿਟੀ ਅਧੀਨ ਪੈਂਦੇ ਪਿੰਡ ਅਬੁਲਖੁਰਾਣਾ ਵਿਖੇ ਹੋਏ ਦੋਹਰੇ ਕਤਲ ਕਾਂਡ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ’ਚੋਂ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ ਰਵਿੰਦਰਪਾਲ ਸਿੰਘ ਉਰਫ ਬੱਬੀ ਬਰਾੜ ਨੇ ਬੀਤੀ ਸ਼ਾਮ ਮਲੋਟ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਹੈ। ਇਸ ਮਾਮਲੇ ’ਚ ਅਦਾਲਤ ਨੇ ਮੁਲਜ਼ਮ ਨੂੰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਪੁਲਸ ਵੱਲੋਂ ਉਸ ਨੂੰ 5 ਦਸੰਬਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। 

ਜ਼ਿਕਰਯੋਗ ਹੈ ਕਿ 19 ਅਪ੍ਰੈਲ 2025 ਨੂੰ ਪਿੰਡ ਅਬੁਲਖੁਰਾਣਾ ਵਿਖੇ ਜ਼ਮੀਨੀ ਵਿਵਾਦ ਦੌਰਾਨ ਹੋਈ ਗੋਲੀਬਾਰੀ ’ਚ ਵਿਨੇ ਪ੍ਰਤਾਪ ਸਿੰਘ ਬਰਾੜ ਪੁੱਤਰ ਗੁਰਪ੍ਰੇਮ ਸਿੰਘ ਅਤੇ ਉਸ ਦੇ 22 ਸਾਲਾ ਪੁੱਤਰ ਸੂਰਯ ਪ੍ਰਤਾਪ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ’ਚ ਸਿਟੀ ਮਲੋਟ ਪੁਲਸ ਨੇ ਮ੍ਰਿਤਕ ਵਿਨੇ ਪ੍ਰਤਾਪ ਦੀ 25 ਸਾਲਾ ਲੜਕੀ ਸਾਜੀਆ ਬਰਾੜ ਦੇ ਬਿਆਨਾਂ ’ਤੇ ਦਵਿੰਦਰ ਸਿੰਘ ਰਾਣਾ ਪੁੱਤਰ ਦਿਲਰਾਜ ਸਿੰਘ ਵਾਸੀ ਅਬੁਲਖੁਰਾਣਾ, ਨਛੱਤਰਪਾਲ ਸਿੰਘ ਬਰਾੜ ਪੁੱਤਰ ਗੁਰਮੇਲ ਸਿੰਘ ਬਰਾੜ ਅਤੇ ਰਵਿੰਦਰਪਾਲ ਸਿੰਘ ਬੱਬੀ ਬਰਾੜ ਪੁੱਤਰ ਨਛੱਤਰਪਾਲ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਸੀ। ਸਾਜੀਆ ਬਰਾੜ ਨੇ ਦਰਜ ਬਿਆਨਾਂ ’ਚ ਦੱਸਿਆ ਸੀ ਕਿ ਇਹ ਮਾਮਲਾ 20 ਏਕੜ ਜ਼ਮੀਨ ਦੇ ਝਗੜੇ ਦਾ ਹੈ।


author

Anmol Tagra

Content Editor

Related News