ਪਤਨੀ ਸੋਨਾਕਸ਼ੀ ਦੀ ਫ਼ਿਲਮ ''ਕਾਕੂਡਾ'' ਦਾ ਟ੍ਰੇਲਰ ਦੇਖ ਕੇ ਜ਼ਹੀਰ ਨੇ ਦਿੱਤੀ ਆਪਣੀ ਪ੍ਰਤੀਕਿਰਿਆ
Sunday, Jul 07, 2024 - 03:38 PM (IST)
ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਕਾਕੂਡਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਰਿਤੇਸ਼ ਦੇਸ਼ਮੁਖ ਅਤੇ ਸਾਕਿਬ ਸਲੀਮ ਨਾਲ ਉਸ ਦੀ ਤਿਕੜੀ ਨਜ਼ਰ ਆਈ ਹੈ। ਜ਼ਹੀਰ ਇਕਬਾਲ ਨੇ ਵਿਆਹ ਤੋਂ ਬਾਅਦ ਪਤਨੀ ਸੋਨਾਕਸ਼ੀ ਦੀ ਪਹਿਲੀ ਫ਼ਿਲਮ ਦਾ ਟ੍ਰੇਲਰ ਦੇਖ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਫ਼ਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਜ਼ਹੀਰ ਨੇ ਆਪਣੀ ਇੰਸਟਾ ਸਟੋਰੀ 'ਚ ਡੌਨ ਸਟਾਈਲ 'ਚ ਲਿਖਿਆ- 'ਮੇਰੀ ਪਤਨੀ ਨੂੰ ਡਰਾਉਣਾ ਮੁਸ਼ਕਿਲ ਹੀ ਨਹੀਂ, ਅਸੰਭਵ ਹੈ।' ਪ੍ਰਸ਼ੰਸਕ ਇਸ ਪੋਸਟ ਨੂੰ ਬਹੁਤ ਪਸੰਦ ਅਤੇ ਟਿੱਪਣੀ ਕਰ ਰਹੇ ਹਨ।
ਇਹ ਵੀ ਪੜ੍ਹੋ- ਅਨੰਤ-ਰਾਧਿਕਾ ਮਰਚੈਂਟ ਨਾਲ ਜਸਟਿਨ ਬੀਬਰ ਨੇ ਖਾਸ ਮੁਲਾਕਾਤ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ
ਤੁਹਾਨੂੰ ਦੱਸ ਦੇਈਏ ਕਿ 'ਕਾਕੂਡਾ' ਇੱਕ ਹਾਰਰ-ਕਾਮੇਡੀ ਫ਼ਿਲਮ ਹੈ। ਇਸ ਦੀ ਕਹਾਣੀ ਇੱਕ ਭੂਤ ਦੀ ਹੈ ਜੋ ਸਿਰਫ਼ ਮਰਦਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਫ਼ਿਲਮ ਦੀ ਕਹਾਣੀ ਇਕ ਅਜੀਬ ਵਿਸ਼ਵਾਸ 'ਤੇ ਆਧਾਰਿਤ ਹੈ, ਜਿਸ ਦਾ ਸਬੰਧ ਰਤੌਦੀ ਦੇ ਰਾਜ਼ ਅਤੇ ਕਾਕੂਡਾ ਦੇ ਸਰਾਪ ਨਾਲ ਹੈ। ਇਹ ਫ਼ਿਲਮ ਆਦਿਤਿਆ ਸਰਪੋਤਦਾਰ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ, ਜੋ ZEE5 'ਤੇ 12 ਜੁਲਾਈ ਨੂੰ ਰਿਲੀਜ਼ ਹੋਵੇਗੀ।