ਪਾਕਿਸਤਾਨ ''ਚ ਰਿਲੀਜ਼ ਹੋਣਗੀਆਂ ਇਹ ਪੰਜਾਬੀ ਤੇ ਸਾਊਥ ਫ਼ਿਲਮਾਂ
Thursday, Oct 03, 2024 - 04:22 PM (IST)
ਚੰਡੀਗੜ੍ਹ (ਬਿਊਰੋ) : ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੀ ਅਪਾਰ ਸਫ਼ਲਤਾ ਤੋਂ ਬਾਅਦ ਹੁਣ ਸਾਊਥ ਦੀਆਂ ਫ਼ਿਲਮਾਂ ਵੀ ਪਾਕਿਸਤਾਨੀ ਸਿਨੇਮਾਘਰਾਂ 'ਚ ਅਪਣਾ ਜਾਦੂ ਦੁਹਰਾਉਣ ਜਾ ਰਹੀਆਂ ਹਨ। ਇਸ ਦੇ ਪਹਿਲੇ ਪੜਾਅ ਦਾ ਹਿੱਸਾ ਬਣਨ ਲਈ ਕਾਫ਼ੀ ਵੱਡੀਆਂ ਫ਼ਿਲਮਾਂ ਤਿਆਰ ਹਨ, ਜੋ ਜਲਦ ਲਹਿੰਦੇ ਪੰਜਾਬ ਦੇ ਸਿਨੇਮਾਘਰਾਂ 'ਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੀਆਂ।
ਚੜ੍ਹਦੇ ਪੰਜਾਬ ਦੀਆਂ ਹਾਲ ਹੀ 'ਚ ਰਿਲੀਜ਼ ਹੋਈਆਂ ਕਈ ਫ਼ਿਲਮਾਂ ਪਾਕਿ ਸਿਨੇਮਾਘਰਾਂ 'ਚ ਕਾਮਯਾਬੀ ਦੇ ਕਈ ਨਵੇਂ ਰਿਕਾਰਡ ਕਾਇਮ ਕਰਨ 'ਚ ਸਫ਼ਲ ਰਹੀਆਂ ਹਨ, ਜਿਸ 'ਚ 'ਜੱਟ ਐਂਡ ਜੂਲੀਅਟ 3', 'ਦਾਰੂ ਨਾਂ ਪੀਂਦਾ ਹੋਵੇ' ਅਤੇ 'ਕੁੜੀ ਹਰਿਆਣੇ ਵੱਲ ਦੀ' ਆਦਿ ਸ਼ਾਮਲ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ
ਪਾਕਿਸਤਾਨ ਪੰਜਾਬ ਸੈਂਸਰ ਬੋਰਡ ਦੇ ਹਵਾਲੇ ਨਾਲ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਹਿੰਦੀ, ਪੰਜਾਬੀ ਤੋਂ ਬਾਅਦ ਸਾਊਥ ਫ਼ਿਲਮਾਂ ਨੂੰ ਇੱਧਰ ਰਿਲੀਜ਼ ਕੀਤੇ ਜਾਣ ਸੰਬੰਧੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਪਰ ਇਸ ਮੱਦੇਨਜ਼ਰ ਕੁਝ ਮਾਪਦੰਡ ਵੀ ਨਿਰਧਾਰਿਤ ਕੀਤੇ ਗਏ ਹਨ, ਜਿਸ ਅਧੀਨ ਫ਼ਿਲਮਾਂ ਕੇਵਲ ਉਹੀ ਸਾਹਮਣੇ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਫੈਡਰਲ ਗੌਰਮਿੰਟ ਅਪਣੀ ਮਨਜ਼ੂਰੀ ਦੇਵੇਗੀ। ਇਸ ਤੋਂ ਇਲਾਵਾ ਇਨ੍ਹਾਂ ਦੇ ਡਿਸਟ੍ਰੀਬਿਊਟਰਜ਼ ਦਾ ਇੰਟਰਨੈਸ਼ਨਲ ਮਾਰਕੀਟ ਦਾ ਹਿੱਸਾ ਹੋਣਾ ਵੀ ਲਾਜ਼ਮੀ ਹੋਵੇਗਾ, ਹਾਲਾਂਕਿ ਭਾਰਤੀ ਡਿਸਟ੍ਰੀਬਿਊਟਰਜ਼ ਸਿੱਧੇ ਰੂਪ 'ਚ ਇੱਧਰ ਫ਼ਿਲਮਾਂ ਰਿਲੀਜ਼ ਨਹੀਂ ਕਰ ਸਕਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!
ਇਸੇ ਸੰਬੰਧੀ ਜਾਰੀ ਕੀਤੀ ਗਈ ਹੋਰ ਵਿਸਥਾਰਕ ਜਾਣਕਾਰੀ ਅਨੁਸਾਰ ਉਕਤ ਸੈਂਸਰ ਬੋਰਡ ਹਿੰਦੀ, ਪੰਜਾਬੀ ਅਤੇ ਸਾਊਥ ਫ਼ਿਲਮਾਂ ਦੀ ਰਿਲੀਜ਼ ਤੈਅ ਕਰਨ ਤੋਂ ਪਹਿਲਾ ਇਹ ਵੀ ਯਕੀਨੀ ਬਣਾਵੇਗਾ ਕਿ ਇੰਨ੍ਹਾਂ ਨੂੰ ਲਹਿੰਦੇ ਪੰਜਾਬ ਨਾਲ ਸੰਬੰਧਤ ਕੋਈ ਗੈਰ ਵਾਜਿਬ ਕੰਟੈਂਟ ਜਾਂ ਟਿੱਪਣੀਆਂ ਆਦਿ ਸ਼ਾਮਿਲ ਨਾ ਕੀਤੀਆਂ ਗਈਆਂ ਹੋਣ। ਉਕਤ ਕਵਾਇਦ ਅਧੀਨ ਹੀ ਪਾਕਿਸਤਾਨੀ ਸਿਨੇਮਾ ਨਾਲ ਜੁੜੇ ਡਿਸਟ੍ਰੀਬਿਊਟਰਜ਼ ਅਨੁਸਾਰ ਜਾਰੀ ਨਿਯਮਾਂਵਲੀ ਨੂੰ ਪੂਰਾ ਕਰਨ ਬਾਅਦ, ਜੋ ਸਾਊਥ ਫ਼ਿਲਮਾਂ ਮੁੱਢਲੇ ਤੌਰ 'ਤੇ ਇੱਧਰ ਰਿਲੀਜ਼ ਹੋ ਸਕਦੀਆਂ ਹਨ, ਜਿਨ੍ਹਾਂ 'ਚ 'ਪੁਸ਼ਪਾ', 'ਬਾਹੂਬਲੀ', 'ਕੇ.ਜੀ.ਐਫ' ਆਦਿ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।