''ਐਕਸ. ਐਕਸ. ਐਕਸ : ਰਿਟਰਨ ਆਫ ਜੇਂਡਰ ਕੇਜ'' ਦੇ ਅਦਾਕਾਰ ''ਤੇ ਲੱਗਾ ਗੰਭੀਰ ਦਾ ਦੋਸ਼, ਹੋਈ ਗ੍ਰਿਫ਼ਤਾਰੀ

08/02/2021 12:49:04 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੌਣ ਨਾਲ ਫ਼ਿਲਮ 'ਐਕਸ. ਐਕਸ. ਐਕਸ : ਰਿਟਰਨ ਆਫ ਜੇਂਡਰ ਕੇਜ' (XXX: Return of Xander Cage) ਦੇ ਸਹਿ ਅਦਾਕਾਰ ਕ੍ਰਿਸ ਵੂ (co-star Kris Wu) 'ਤੇ ਜਿਨਸੀ ਸੋਸ਼ਣ ਦਾ ਦੋਸ਼ ਲੱਗਾ ਹੈ। ਇਸ ਦੌਰਾਨ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਚੀਨ ਦੀ ਪੁਲਸ ਨੇ ਕਿਹਾ ਹੈ ਕਿ ਉਨ੍ਹਾਂ ਨੇ 30 ਸਾਲਾ ਕੈਨੇਡਾ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਇਕ ਔਰਤ ਨਾਲ ਜਬਰ ਜਨਾਹ ਕੀਤਾ ਹੈ। ਕ੍ਰਿਸ ਵੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ 'ਤੇ ਦੋਸ਼ ਹੈ ਕਿ ਉਹ ਨੌਜਵਾਨ ਲੜਕੀਆਂ ਨੂੰ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਲਈ Online tricks ਕਰਦੇ ਸਨ। ਪੁਲਸ ਨੇ ਇਹ ਦੱਸਿਆ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਸੋਨੂੰ ਸੂਦ ਅਗਲੇ ਸਾਲ ਭਾਰਤ ਦੇ ਅਥਲੀਟਾਂ ਦੀ ਕਰਨਗੇ ਅਗਵਾਈ, ਓਲੰਪਿਕ ਮੂਵਮੈਂਟ ਦੇ ਬਣੇ ਬ੍ਰਾਂਡ ਅੰਬੈਸਡਰ

ਦੱਸ ਦਈਏ ਕਿ ਕ੍ਰਿਸ 'ਤੇ ਪਿਛਲੇ ਮਹੀਨੇ ਇਕ 18 ਸਾਲਾ ਚੀਨੀ ਵਿਦਿਆਰਥਣ ਨੇ ਜਬਰਨ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਸੀ। ਵਿਦਿਆਰਥਣ ਨੇ Chinese ਮੀਡੀਆ ਨੂੰ ਪਿਛਲੇ ਮਹੀਨੇ ਦੱਸਿਆ ਕਿ ਕ੍ਰਿਸ ਨੇ ਉਨ੍ਹਾਂ ਨੂੰ ਸ਼ਰਾਬ ਪਿਲਾਉਣ ਤੋਂ ਬਾਅਦ ਸਰੀਰਕ ਸਬੰਧ ਬਣਾਉਣ ਦਾ ਲਾਲਚ ਦਿੱਤਾ ਸੀ। ਚੀਨੀ ਵਿਦਿਆਰਥਣ ਨੇ ਇਹ ਵੀ ਕਿਹਾ ਕਿ ਕ੍ਰਿਸ ਵੂ ਦੀ ਟੀਮ ਨੇ ਉਨ੍ਹਾਂ ਨੂੰ ਮਿਊਜ਼ਿਕ ਵੀਡੀਓ 'ਚ ਲੈਣ ਦਾ ਆਫਰ ਦੇ ਕੇ ਘਰ ਸੱਦਿਆ ਸੀ।

ਇਹ ਖ਼ਬਰ ਵੀ ਪੜ੍ਹੋ - Anu Malik 'ਤੇ ਲੱਗਾ Israeli ਦੇ National Anthem ਦੇ ਸੁਰ ਚੋਰੀ ਕਰਨ ਦਾ ਦੋਸ਼

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਆਪਣੀ ਪ੍ਰਤੀਕਿਰਿਆ ਦਿਓ।


sunita

Content Editor

Related News