ਹੁਣ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਂ ਨਾਲ ਜਾਣਿਆ ਜਾਵੇਗਾ ਸੈਕਟਰ-62 ਦਾ ਇਹ ਜੰਕਸ਼ਨ
Tuesday, May 05, 2026 - 03:51 PM (IST)
ਮੋਹਾਲੀ : ਮੋਹਾਲੀ ਵਿੱਚ ਇੱਕ ਚੌਕ ਦਾ ਨਾਮ ਬਦਲ ਕੇ ਮਰਹੂਮ ਅਦਾਕਾਰ ਡਾ. ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖ ਕੇ ਉਨ੍ਹਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ ਹੈ। ਸੈਕਟਰ 62 ਵਿੱਚ ਸਥਿਤ ਇਕ ਜੰਕਸ਼ਨ ਦਾ ਨਾਂ ਬਦਲ ਕੇ 'ਡਾ. ਜਸਵਿੰਦਰ ਭੱਲਾ ਚੌਕ' ਰੱਖਿਆ ਗਿਆ ਅਤੇ ਇਸ ਉਦਘਾਟਨ ਅਦਾਕਾਰ ਦੇ ਜਨਮਦਿਨ ਮੌਕੇ ਹਲਕਾ ਵਿਧਾਇਕ ਮੋਹਾਲੀ ਸ੍ਰੀ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ: 100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ ! ਇੰਡਸਟਰੀ 'ਚ ਪਸਰਿਆ ਮਾਤਮ

ਇਹ ਸਥਾਨ ਸ਼ਹਿਰ ਦੇ ਮੁੱਖ ਕੇਂਦਰਾਂ ਜਿਵੇਂ ਕਿ ਪੁੱਡਾ ਭਵਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਿਲਕੁਲ ਨੇੜੇ ਸਥਿਤ ਹੈ, ਜਿਸ ਕਾਰਨ ਇਹ ਪ੍ਰਸ਼ੰਸਕਾਂ ਅਤੇ ਰਾਹਗੀਰਾਂ ਲਈ ਇੱਕ ਪ੍ਰਮੁੱਖ ਯਾਦਗਾਰੀ ਸਥਾਨ ਬਣ ਗਿਆ ਹੈ। ਇਸ ਮੌਕੇ ਡਾ. ਜਸਵਿੰਦਰ ਸਿੰਘ ਭੱਲਾ ਦੇ ਪਰਿਵਾਰ ਸਣੇ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਮੌਜੂਦ ਸਨ। ਦੱਸ ਦੇਈਏ ਕਿ ਜਸਵਿੰਦਰ ਭੱਲਾ ਦਾ ਅਗਸਤ 2025 ਵਿੱਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਆਪਣੀ ਵਿਲੱਖਣ ਕਾਮੇਡੀ ਅਤੇ ਅਦਾਕਾਰੀ ਨਾਲ ਦਹਾਕਿਆਂ ਤੱਕ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ।
ਇਹ ਵੀ ਪੜ੍ਹੋ: ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
