ਰਜਨੀਸ਼ ਗਰਗ ਨੇ ਪਠਾਨਕੋਟ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਸੰਭਾਲਿਆ ਅਹੁਦਾ, ਪੁਲਸ ਨੇ ਦਿੱਤਾ 'ਗਾਰਡ ਆਫ ਆਨਰ'

Wednesday, Apr 29, 2026 - 01:39 AM (IST)

ਰਜਨੀਸ਼ ਗਰਗ ਨੇ ਪਠਾਨਕੋਟ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਸੰਭਾਲਿਆ ਅਹੁਦਾ, ਪੁਲਸ ਨੇ ਦਿੱਤਾ 'ਗਾਰਡ ਆਫ ਆਨਰ'

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਰਜਨੀਸ਼ ਗਰਗ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਠਾਨਕੋਟ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਸੈਸ਼ਨ ਜੱਜ ਰਜਨੀਸ਼ ਗਰਗ ਜਦੋਂ ਹੀ ਕੋਰਟ ਕੰਪਲੈਕਸ ਵਿੱਚ ਦਾਖਲ ਹੋਏ ਤਾਂ ਜੁਡੀਸ਼ੀਅਲ ਅਧਿਕਾਰੀਆਂ ਅਤੇ ਬਾਰ ਐਸੋਸੀਏਸ਼ਨ ਪਠਾਨਕੋਟ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਇਸ ਮਗਰੋਂ ਪੰਜਾਬ ਪੁਲਸ ਦੀ ਟੁਕੜੀ ਵੱਲੋਂ ਉਹਨਾਂ ਨੂੰ 'ਗਾਰਡ ਆਫ ਆਨਰ' ਵੀ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ : ਸੜਕ ਕਿਨਾਰੇ ਖਰਾਬ ਖੜ੍ਹੇ ਈ-ਰਿਕਸ਼ਾ ਨੂੰ ਬੱਸ ਚਾਲਕ ਨੇ ਮਾਰੀ ਟੱਕਰ, ਜਵਾਕ ਦੀ ਮੌਤ

ਇਸ ਮੌਕੇ ਏਕਤਾ ਉੱਪਲ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਜਸਬੀਰ ਕੌਰ ਪ੍ਰਿੰਸੀਪਲ ਅਤੇ ਫੈਮਲੀ ਕੋਰਟ ਜੱਜ, ਰਾਜਵੰਤ ਕੌਰ ਜੱਜ ਸੀਨੀਅਰ ਡਿਵੀਜ਼ਨ, ਰੁਪਿੰਦਰ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਸ਼ੇਰ ਸਿੰਘ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ, ਸੀਜੇਐੱਮ ਪ੍ਰਭਜੋਤ ਕੌਰ, ਬਬੀਤਾ ਜੱਜ ਜੂਨੀਅਰ ਡਿਵੀਜ਼ਨ, ਨਾਜ਼ਮੀਨ ਸਿੰਘ ਜੱਜ ਜੂਨੀਅਰ ਡਿਵੀਜ਼ਨ, ਰਵਨੀਤ ਕੌਰ ਬੇਦੀ ਜੱਜ ਜੂਨੀਅਰ ਡਿਵੀਜ਼ਨ, ਅਰਵਿੰਦ ਸਿੰਘ ਜੱਜ ਜੂਨੀਅਰ ਡਿਵੀਜ਼ਨ, ਐਡਵੋਕੇਟ ਮਨੀ ਨਾਲ ਮਹਿਤਾ ਪ੍ਰਧਾਨ ਬਾਰ ਐਸੋਸੀਏਸ਼ਨ ਪਠਾਨਕੋਟ ਅਤੇ ਚੀਫ ਡਿਫੈਂਸ ਕੌਂਸਲ ਪ੍ਰਭਜੋਤ ਸਿੰਘ ਸੰਧੂ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News