ਜਦੋਂ ਗਿੰਨੀ ਦੇ ਪਿਤਾ ਨੇ ਕਪਿਲ ਨੂੰ ਜਵਾਈ ਬਣਾਉਣ ਤੋਂ ਕੀਤਾ ਸੀ ਇਨਕਾਰ, ਫ਼ਿਰ ਇੰਝ ਜੋੜਿਆ ਕਿਸਮਤ ਨੇ ਦੋਹਾਂ ਦਾ ਸਾਥ

12/12/2022 10:56:09 AM

ਜਲੰਧਰ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਨੂੰ ਅੱਜ ਪੂਰੇ 4 ਸਾਲ ਹੋ ਗਏ ਹਨ। ਕਪਿਲ ਸ਼ਰਮਾ ਨੇ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਲਵ ਮੈਰਿਜ ਕਰਵਾਈ ਸੀ। ਉਹ ਅਕਸਰ ਹੀ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੌਰਾਨ ਆਪਣੀ ਪਤਨੀ ਬਾਰੇ ਦਿਲਚਸਪ ਗੱਲਾਂ ਕਰਦੇ ਨਜ਼ਰ ਆਉਂਦੇ ਹਨ ਪਰ ਸ਼ਾਇਦ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਨ੍ਹਾਂ ਦੇ ਵਿਆਹ 'ਚ ਕਈ ਮੁਸ਼ਕਿਲਾਂ ਆਈਆਂ ਸਨ।

PunjabKesari

ਗਿੰਨੀ ਦੇ ਪਿਤਾ ਨੇ ਕਪਿਲ ਸ਼ਰਮਾ ਨੂੰ ਵਿਆਹ ਲਈ ਰਿਜੈਕਟ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਬੜੀ ਮੁਸ਼ਕਿਲ ਨਾਲ ਵਿਆਹ ਤੱਕ ਪਹੁੰਚਿਆ। ਕਪਿਲ ਨੇ ਖ਼ੁਦ ਕੁਝ ਸਾਲ ਪਹਿਲਾਂ ਇੱਕ ਇੰਟਰਵਿਊ ਦੌਰਾਨ ਇਸ ਕਿੱਸੇ ਨੂੰ ਸਾਂਝਾ ਕੀਤਾ ਸੀ ਕਿ ਗਿੰਨੀ ਨਾਲ ਵਿਆਹ ਕਰਨ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ 'ਚੋਂ ਲੰਘਣਾ ਪਿਆ ਸੀ।

PunjabKesari

ਗਿੰਨੀ ਦੇ ਪਿਤਾ ਨੇ ਕੀਤਾ ਸੀ ਰਿਜੈਕਟ
ਕਪਿਲ ਸ਼ਰਮਾ ਨੇ ਕਾਮੇਡੀ 'ਚ ਆਪਣਾ ਸਫ਼ਰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਨਾਲ ਸ਼ੁਰੂ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਸ਼ੋਅ ਕੀਤੇ ਸਨ ਪਰ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਪਛਾਣ ਮਿਲੀ। ਕਪਿਲ ਸ਼ਰਮਾ ਦੀ ਆਰਥਿਕ ਹਾਲਤ ਗਿੰਨੀ ਦੇ ਪਰਿਵਾਰ ਮੁਕਾਬਲੇ ਚੰਗੀ ਅਤੇ ਸਥਿਰ ਨਹੀਂ ਸੀ, ਜੋ ਗਿੰਨੀ ਦੇ ਪਿਤਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ।

PunjabKesari

ਕਪਿਲ ਅਤੇ ਗਿੰਨੀ ਵੀ ਹੋ ਗਏ ਸਨ ਵੱਖ
ਇਕ ਇੰਟਰਵਿਊ ਦੌਰਾਨ ਕਪਿਲ ਸ਼ਰਮਾ ਨੇ ਆਖਿਆ ਸੀ ਕਿ, "ਮੈਨੂੰ ਲੱਗਦਾ ਸੀ ਕਿ ਸਾਡੇ ਰਿਸ਼ਤੇ ਦਾ ਕੋਈ ਭਵਿੱਖ ਨਹੀਂ ਹੈ, ਕਿਉਂਕਿ ਉਹ ਆਰਥਿਕ ਤੌਰ 'ਤੇ ਬਿਹਤਰ ਸੀ ਅਤੇ ਅਸੀਂ ਵੱਖ-ਵੱਖ ਜਾਤਾਂ ਨਾਲ ਸਬੰਧ ਰੱਖਦੇ ਹਾਂ। ਇਸ ਲਈ ਅਸੀਂ ਵੱਖ ਹੋ ਗਏ ਪਰ ਗਿੰਨੀ ਨੇ ਕਦੇ ਆਪਣਾ ਸਬਰ ਨਹੀਂ ਗੁਆਇਆ। ਜਦੋਂ ਮੈਂ ਥੋੜ੍ਹਾ ਚੰਗਾ ਕਮਾਉਣ ਲੱਗਾ ਤਾਂ ਮੇਰੀ ਮਾਂ ਗਿੰਨੀ ਦੇ ਘਰ ਵਿਆਹ ਦਾ ਰਿਸ਼ਤਾ ਲੈ ਕੇ ਗਈ, ਪਰ ਉਹ ਠੁਕਰਾ ਦਿੱਤਾ ਗਿਆ ਸੀ।"

PunjabKesari

ਫੋਨ ਕਰਕੇ ਗਿੰਨੀ ਨੂੰ ਆਖੀ ਸੀ ਇਹ ਗੱਲ
ਕਪਿਲ ਸ਼ਰਮਾ ਨੇ ਅੱਗੇ ਕਿਹਾ ਕਿ ਜਿਸ ਸਮੇਂ ਮੈਂ ਮੁੰਬਈ 'ਚ ਸੈਟਲ ਹੋ ਰਿਹਾ ਸੀ, ਉਸ ਸਮੇਂ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਸਨ ਪਰ ਗਿੰਨੀ ਨੇ ਕਦੇ ਆਪਣਾ ਸਬਰ ਨਹੀਂ ਗੁਆਇਆ। ਕੁਝ ਸਮੇਂ ਬਾਅਦ ਸਾਲ 2016 'ਚ ਮੈਂ ਗਿੰਨੀ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਦੋਹਾਂ ਨੇ 12 ਦਸੰਬਰ 2018 ਨੂੰ ਵਿਆਹ ਕਰਵਾ ਲਿਆ। ਵਿਆਹ ਦੇ ਇੱਕ ਸਾਲ ਬਾਅਦ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਅਤੇ ਫਿਰ 2021 'ਚ ਇੱਕ ਪੁੱਤਰ ਨੇ ਜਨਮ ਲਿਆ।

PunjabKesari

ਪਹਿਲੀ ਮੁਲਾਕਾਤ
ਕਪਿਲ ਸ਼ਰਮਾ ਤੇ ਗਿੰਨੀ ਦੀ ਪਹਿਲੀ ਮੁਲਾਕਾਤ ਕਾਲਜ ਸਮੇਂ ਹੋਈ ਸੀ। ਕਪਿਲ ਕਾਲਜ 'ਚ ਥੀਏਟਰ ਗਰੁੱਪ ਦੇ ਡਾਇਰੈਕਟਰ ਸਨ। ਇਸ ਦੌਰਾਨ ਗਿੰਨੀ ਔਡੀਸ਼ਨ ਦੇਣ ਲਈ ਆਈ ਸੀ। ਪਹਿਲੀ ਮੁਲਾਕਾਤ 'ਚ ਉਹ ਗਿੰਨੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਸਨ। ਗਿੰਨੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਕਪਿਲ ਨੂੰ ਪਹਿਲੀ ਮੁਲਾਕਾਤ 'ਚ ਹੀ ਪਸੰਦ ਕਰਨ ਲੱਗੀ ਸੀ। 

PunjabKesari

ਇਹ ਸੀ ਬ੍ਰੇਕਅੱਪ ਦਾ ਕਾਰਨ
ਕਪਿਲ ਸ਼ਰਮਾ ਤੇ ਗਿੰਨੀ ਦਾ ਬਰੇਕਅੱਪ ਵੀ ਹੋ ਗਿਆ ਸੀ। ਕਪਿਲ ਮੁਤਾਬਕ, ਮੈਂ ਮੁੰਬਈ 'ਚ ਕਈ ਔਡੀਸ਼ਨ ਦਿੱਤੇ ਪਰ ਹਰ ਵਾਰ ਦੀ ਤਰ੍ਹਾਂ ਰਿਜੈਕਟ ਕਰ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਮੈਂ ਗਿੰਨੀ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਕਦੇ ਕਾਲ ਨਾ ਕਰੀ। ਬਰੇਕਅੱਪ ਦਾ ਕਾਰਨ ਦੱਸਦੇ ਹੋਏ ਕਪਿਲ ਨੇ ਕਿਹਾ ਕਿ ਦਰਅਸਲ ਉਹ ਮੇਰੇ ਤੋਂ ਫਾਇਨੈਂਸ਼ਇਲੀ ਜ਼ਿਆਦਾ ਮਜ਼ਬੂਤ ਸਨ।

PunjabKesari

ਗਿੰਨੀ ਨੇ ਦਿੱਤੀ ਸੀ ਵਧਾਈ
ਇਸ ਤੋਂ ਇਲਾਵਾ ਸਾਡੀ ਕਾਸਟ ਵੀ ਵੱਖ-ਵੱਖ ਸੀ। ਅਜਿਹੇ 'ਚ ਮੈਨੂੰ ਲੱਗਾ ਕਿ ਇਸ ਰਿਲੇਸ਼ਨਸ਼ਿਪ ਦਾ ਕੋਈ ਫਿਊਚਰ ਨਹੀਂ ਹੈ। ਹਾਲਾਂਕਿ,  ਔਡੀਸ਼ਨ 'ਚ ਸਲੈਕਟ ਹੋਣ ਤੋਂ ਬਾਅਦ ਗਿੰਨੀ ਨੇ ਮੈਨੂੰ ਫੋਨ ਕਰਕੇ ਵਧਾਈ ਦਿੱਤੀ ਸੀ। ਕਪਿਲ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਵਿਵਾਦਾਂ ਕਾਰਨ ਬ੍ਰੇਕ ’ਤੇ ਸਨ ਤਾਂ ਉਨ੍ਹਾਂ ਨੇ ਗਿੰਨੀ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ। 

Kapil Sharma Ginni Chatrath Wedding Reception FULL HD Video | Salman  Family,Ranveer,Deepika,Rekha - YouTube

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News