ਬਾਲੀਵੁੱਡ ਅਦਾਕਾਰਾ ਅਸਿਨ ਅਤੇ ਰਾਹੁਲ ਸ਼ਰਮਾ ਦੇ ਵਿਆਹ ਦੀਆਂ ਖਾਸ ਤਸਵੀਰਾਂ ਆਈਆਂ ਸਾਹਮਣੇ

01/20/2016 3:16:23 PM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਸਿਨ ਥੋਟੂਮਕਲ ਨੇ ਮਾਈਕ੍ਰੋਮੈਕਸ ਦੇ ਸਹਿ-ਸੰਸਥਾਪਕ ਰਾਹੁਲ ਸ਼ਰਮਾ ਨਾਲ ਕੱਲ ਈਸਾਈ ਤੇ ਫਿਰ ਹਿੰਦੂ ਰਸਮਾਂ-ਰਿਵਾਜਾਂ ਅਨੁਸਾਰ ਵਿਆਹ ਕੀਤਾ। ਦੋਹਾਂ ਨੇ ਇਕ ਰਿਜ਼ਾਰਟ ਹੋਟਲ ''ਚ ਵਿਆਹ ਕੀਤਾ।
ਕੈਥੋਲਿਕ ਸਟਾਈਲ ''ਚ ਵਿਆਹ ਸਵੇਰੇ ਲੱਗਭਗ 11 ਵਜੇ ਹੋਇਆ। ਇਸ ਦੌਰਾਨ ''ਗਜਨੀ'' ਫਿਲਮ ਦੀ ਇਸ 30 ਸਾਲਾ ਅਦਾਕਾਰਾ ਨੇ ਸਫੇਦ ਗਾਊਨ ਪਹਿਨਿਆ ਸੀ। ਇਸ ਮੌਕੇ ਅਸਿਨ ਅਤੇ ਰਾਹੁਲ ਦੇ ਨੇੜਲੇ ਦੋਸਤ ਸੁਪਰਸਟਾਰ ਅਕਸ਼ੈ ਕੁਮਾਰ ਵੀ ਮੌਜੂਦ ਸਨ। ਰਾਹੁਲ ਦੇ ਇਕ ਨੇੜਲੇ ਰਿਸ਼ਤੇਦਾਰ ਨੇ ਦੱਸਿਆ, ''''ਇਹ ਇਕ ਸੁੰਦਰ ਵਿਆਹ ਸੀ। ਹਰ ਕੋਈ ਸ਼ਾਨਦਾਰ ਨਜ਼ਰ ਆ ਰਿਹਾ ਸੀ। ਇਹ ਅਸਿਨ ਦਾ ਵਿਚਾਰ ਸੀ ਕਿ ਵਿਆਹ ਕੈਥੋਲਿਕ ਰਸਮਾਂ-ਰਿਵਾਜਾਂ ਅਨੁਸਾਰ ਹੋਵੇ। ਅਸੀਂ ਸਭ ਬਹੁਤ ਖੁਸ਼ ਹਾਂ।''''
ਦਿੱਲੀ ਦੇ ਸੰਗੀਤ ਗਰੁੱਪ ਇਲੋਹੀਮ ਵਰਸ਼ਿਪ ਬੈਂਡ ਨੇ ਵਿਆਹ ''ਚ ਸੰਗੀਤ ਵਜਾਇਆ। ਬੈਂਡ ਦੇ ਇਕ ਮੈਂਬਰ ਨੇ ਦੱਸਿਆ, ''''ਵਿਆਹ ਵਿਚ ਸਭ ਕੁਝ ਵਧੀਆ ਰਿਹਾ। ਅਸੀਂ ਦੋ-ਤਿੰਨ ਧੁਨਾਂ ਵਜਾਈਆਂ। ਈਸਾਈ ਰਸਮਾਂ ਨਾਲ ਹੋਏ ਵਿਆਹ ਦੀਆਂ ਰਸਮਾਂ ਸਵੇਰੇ ਲੱਗਭਗ 11 ਵਜੇ ਸ਼ੁਰੂ ਹੋਈਆਂ ਅਤੇ 30 ਮਿੰਟ ਤੱਕ ਚੱਲੀਆਂ। ਸ਼ਾਮ ਸਮੇਂ ਹਿੰਦੂ ਰਸਮਾਂ ਅਨੁਸਾਰ ਹੋਏ ਵਿਆਹ ''ਚ ਉੱਤਰ ਭਾਰਤੀ ਵਿਆਹ ਸਮਾਗਮਾਂ ਜਿਵੇਂ ਜੈ ਮਾਲਾ ਅਤੇ ਫੇਰੇ ਦੀਆਂ ਰਸਮਾਂ ਹੋਈਆਂ। ਅਕਸ਼ੈ ਇਸ ਮੌਕੇ ਵੀ ਮੌਜੂਦ ਸਨ। ਰਾਹੁਲ ਆਪਣੀ ਬਰਾਤ ''ਚ ਇਕ ਖੁੱਲ੍ਹੀ ਕਾਰ ''ਚ ਬੈਠ ਕੇ ਆਏ। ਦੋਵੇਂ ਹੀ ਸਮਾਗਮ ਨਿਜੀ ਰੱਖੇ ਗਏ ਸਨ ਅਤੇ ਹੋਟਲ ਦੇ ਪ੍ਰਵੇਸ਼ ਦਵਾਰ ''ਤੇ ਸਖਤ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ। ਕੱਲ ਰਾਹੁਲ ਦੇ ਫਾਰਮ ਹਾਊਸ ''ਤੇ ਮਿਲਨ ਸਮਾਗਮ ਹੋਣ ਦੀ ਸੰਭਾਵਨਾ ਹੈ। ਨਵਾਂ ਵਿਆਹਿਆ ਜੋੜਾ ਬਾਅਦ ''ਚ ਮੁੰਬਈ ਵਿਖੇ ਇਕ ਡਿਨਰ ਵੀ ਦੇਵੇਗਾ।


Related News