ਅਦਾਕਾਰਾ ਅੰਮ੍ਰਿਤਾ ਪਾਂਡੇ ਦੇ ਖ਼ੁਦਕੁਸ਼ੀ ਦੀ ਵਜ੍ਹਾ ਆਈ ਸਾਹਮਣੇ!

Tuesday, Apr 30, 2024 - 02:02 PM (IST)

ਅਦਾਕਾਰਾ ਅੰਮ੍ਰਿਤਾ ਪਾਂਡੇ ਦੇ ਖ਼ੁਦਕੁਸ਼ੀ ਦੀ ਵਜ੍ਹਾ ਆਈ ਸਾਹਮਣੇ!

ਐਂਟਰਟੇਨਮੈਂਟ ਡੈਸਕ : ਸ਼ਨੀਵਾਰ ਨੂੰ ਭੋਜਪੁਰੀ ਅਦਾਕਾਰਾ ਅੰਨਪੂਰਨਾ ਉਰਫ ਅੰਮ੍ਰਿਤਾ ਪਾਂਡੇ ਨੇ ਆਦਮਪੁਰ ਘਾਟ ਰੋਡ 'ਤੇ ਸਥਿਤ ਦਿਵਿਆਧਾਮ ਅਪਾਰਟਮੈਂਟ 'ਚ ਖੁਦਕੁਸ਼ੀ ਕਰ ਲਈ ਸੀ। ਅੰਮ੍ਰਿਤਾ ਨੂੰ ਕਾਫੀ ਸਮੇਂ ਤੋਂ ਫ਼ਿਲਮਾਂ 'ਚ ਕੰਮ ਨਹੀਂ ਮਿਲ ਰਿਹਾ ਹੈ। ਇਸ ਕਾਰਨ ਉਹ ਡਿਪ੍ਰੈਸ਼ਨ 'ਚ ਚਲੀ ਗਈ। ਅੰਮ੍ਰਿਤਾ ਦੀ ਉਮਰ ਸਿਰਫ 27 ਸਾਲ ਸੀ। ਅੰਮ੍ਰਿਤਾ ਪਾਂਡੇ ਦੇ ਦਿਹਾਂਤ ਨਾਲ ਫੈਨਜ਼ ਸਦਮੇ 'ਚ ਹਨ। 

ਇਹ ਵੀ ਪੜ੍ਹੋ-  ਮਸ਼ਹੂਰ ਪੰਜਾਬੀ ਗਾਇਕ ਦੇ ਘਰ ਵਿਛੇ ਸੱਥਰ, ਪਤਨੀ ਦੀ ਹੋਈ ਮੌਤ

ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਾ ਪਾਂਡੇ ਸ਼ਨੀਵਾਰ ਨੂੰ ਦੇਰ ਰਾਤ ਤੱਕ ਜਾਗਦੀ ਰਹੀ ਅਤੇ ਉਸ ਨੇ ਆਪਣੇ ਵਟਸਐਪ ਸਟੇਟਸ 'ਤੇ ਇੱਕ ਗੁਪਤ ਨੋਟ ਪੋਸਟ ਕੀਤਾ। ਕੁਝ ਘੰਟਿਆਂ ਬਾਅਦ ਉਹ ਆਪਣੇ ਕਮਰੇ 'ਚ ਮ੍ਰਿਤਕ ਪਾਈ ਗਈ। ਪੁਲਸ ਰਿਪੋਰਟ ਮੁਤਾਬਕ, ਵਟਸਐਪ 'ਤੇ ਅੰਮ੍ਰਿਤਾ ਦੇ ਨੋਟ 'ਚ ਲਿਖਿਆ ਸੀ, "ਕਯੋ ਦੋ ਨਾਵ ਪਰ ਸਵਾਰ ਥੀ ਉਸਕੀ ਜ਼ਿੰਦਗੀ, ਹਮਨੇ ਨਾਵ ਡੁਬੋ ਕਰ ਉਸਕਾ ਸਫ਼ਰ ਆਸਾਨ ਕਰ ਦਿਆ..."। ਇਸ ਸਟੇਟਸ ਤੋਂ ਲੱਗਦਾ ਹੈ ਕਿ ਉਸ ਦੀ ਵਿਆਹੁਤਾ ਜ਼ਿੰਦਗੀ 'ਚ ਕੁਝ ਠੀਕ ਨਹੀਂ ਚੱਲ ਰਿਹਾ ਸੀ ਅਤੇ ਇਸੇ ਕਾਰਨ ਉਸ ਨੇ ਖੁਦਕੁਸ਼ੀ ਕਰਨ ਦਾ ਇੰਨਾ ਵੱਡਾ ਫੈਸਲਾ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦੇ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ- ਪ੍ਰਸਿੱਧ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਵਟਸਐਪ 'ਤੇ ਲਿਖਿਆ- ਹਮਨੇ ਨਾਵ ਡੁਬੋ ਕਰ ਉਸ ਕਾ ਸਫ਼ਰ ਆਸਾਨ ਕਰ ਦੀਆ...

ਦੱਸ ਦਈਏ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਦੇ ਅਪਾਰਟਮੈਂਟ ਤੋਂ ਹਾਲੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਗੁਪਤ ਨੋਟ ਸਾਂਝਾ ਕੀਤਾ ਸੀ। ਖ਼ਬਰਾਂ ਮੁਤਾਬਕ, ਅੰਮ੍ਰਿਤਾ ਅਸਲ 'ਚ ਆਪਣੇ ਪਤੀ ਨਾਲ ਮੁੰਬਈ 'ਚ ਰਹਿੰਦੀ ਸੀ ਪਰ ਹਾਲ ਹੀ 'ਚ ਉਹ ਇਕ ਵਿਆਹ ਲਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਭਾਗਲਪੁਰ ਗਈ ਸੀ ਅਤੇ ਉਥੇ ਕੁਝ ਦਿਨ ਰੁਕਣ ਦਾ ਫੈਸਲਾ ਕੀਤਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News