ਅਦਾਕਾਰਾ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ, ਸਾਥੀ Actor ਦੀ ਵੀ ਹਾਲਤ ਗੰਭੀਰ

Monday, May 13, 2024 - 07:54 AM (IST)

ਅਦਾਕਾਰਾ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ, ਸਾਥੀ Actor ਦੀ ਵੀ ਹਾਲਤ ਗੰਭੀਰ

ਮਾਂਡਿਆ (ਅਨਸ)- ਕੰਨੜ ਟੀ. ਵੀ. ਇੰਡਸਟਰੀ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰਾ ਪਵਿੱਤਰਾ ਜੈਰਾਮ ਦੀ ਕਾਰ ਹਾਦਸੇ ’ਚ ਮੌਤ ਹੋ ਗਈ ਹੈ। ਇਹ ਹਾਦਸਾ ਹੈਦਰਾਬਾਦ ਦੇ ਮਹਿਬੂਬ ਨਗਰ ਨੇੜੇ ਵਾਪਰਿਆ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਕਾਰ ਇਕ ਬੱਸ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅਦਾਕਾਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਚਿੱਟੇ ਦੇ ਸਮੱਗਲਰ ਨੇ ਪੰਜਾਬ ਪੁਲਸ ਦੀ ਟੀਮ 'ਤੇ ਕੀਤਾ ਜਾਨਲੇਵਾ ਹਮਲਾ

ਕੁਝ ਮੀਡੀਆ ਰਿਪੋਰਟਾਂ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਕਰਨਾਟਕ ਦੇ ਮਾਂਡਿਆ ਜ਼ਿਲੇ ਦੇ ਹਨਾਕੇਰੇ ਵਾਪਸ ਆਉਂਦੇ ਸਮੇਂ ਹੋਇਆ। ਇਸ ਹਾਦਸੇ ’ਚ ਪਵਿੱਤਰਾ ਦੀ ਚਚੇਰੀ ਭੈਣ ਅਪੇਕਸ਼ਾ, ਡਰਾਈਵਰ ਸ਼੍ਰੀਕਾਂਤ ਅਤੇ ਅਦਾਕਾਰ ਚੰਦਰਕਾਂਤ ਵੀ ਗੰਭੀਰ ਜ਼ਖਮੀ ਹੋ ਗਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਬਾਅਦ ’ਚ ਹੈਦਰਾਬਾਦ ਤੋਂ ਵਾਨਪਰਥੀ ਆ ਰਹੀ ਬੱਸ ਕਾਰ ਦੇ ਸੱਜੇ ਹਿੱਸੇ ਨਾਲ ਟਕਰਾ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News