ਟੈਸਟਿੰਗ ਦੌਰਾਨ ਸਪਾਟ ਹੋਈ Citroen Basalt Coupe SUV, ਸਾਹਮਣੇ ਆਈਆਂ ਤਸਵੀਰਾਂ

Tuesday, May 07, 2024 - 02:41 PM (IST)

ਆਟੋ ਡੈਸਕ- Citroen ਛੇਤੀ ਹੀ ਇੱਕ ਨਵੀਂ ਗੱਡੀ Basalt Coupe SUV ਲੈ ਕੇ ਆ ਰਹੀ ਹੈ। ਲਾਂਚ ਤੋਂ ਪਹਿਲਾਂ ਇਸ ਗੱਡੀ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਟੈਸਟਿੰਗ ਦੌਰਾਨ ਦੇਖੀ ਗਈ ਯੂਨਿਟ ਉਤਪਾਦਨ ਦੇ ਬਹੁਤ ਨੇੜੇ ਹੈ। ਹਾਲ ਹੀ ਵਿੱਚ ਟੈਸਟਿੰਗ ਦੌਰਾਨ ਸਪਾਟ ਕੀਤੀ ਗਈ ਯੂਨਿਟ ਨੂੰ ਬਿਨਾਂ ਕੈਮਫਲੇਜ ਦੇ ਦੇਖਿਆ ਗਿਆ ਹੈ, ਜਿਸ ਨਾਲ ਗੱਡੀ ਦੇ ਡਿਜ਼ਾਈਨ ਅਤੇ ਫੀਚਰਜ਼ ਬਾਰੇ ਬਹੁਤ ਸਾਰੀ ਜਾਣਕਾਰੀ ਮਿਲ ਰਹੀ ਹੈ।

PunjabKesari

Citroen Basalt Coupe SUV ਦੇ ਜਿਸ ਮਾਡਲ ਨੂੰ ਸਪਾਟ ਕੀਤਾ ਗਿਆ ਹੈ, ਉਹ ਇਸ ਦਾ ਮਿਡ ਵੇਰੀਐਂਟ ਹੋ ਸਕਦਾ ਹੈ ਕਿਉਂਕਿ ਇਸ 'ਚ ਅਲੌਏ ਵ੍ਹੀਲ, ਪ੍ਰੋਜੈਕਟਰ ਹੈੱਡਲਾਈਟਸ ਵਰਗੇ ਫੀਚਰਜ਼ ਗਾਇਬ ਹਨ। ਇਸ ਦੇ ਨਾਲ ਹੀ ਇਸ ਦੇ ਟਾਪ ਵੇਰੀਐਂਟ 'ਚ ਸ਼ਾਨਦਾਰ ਫੀਚਰਜ਼ ਦੇਖਣ ਨੂੰ ਮਿਲ ਸਕਦੇ ਹਨ। ਇਸ ਦਾ ਡਿਜ਼ਾਈਨ ਵੀ Citroen ਦੀਆਂ ਹੋਰ ਕਾਰਾਂ ਵਰਗਾ ਹੈ। ਸਾਹਮਣੇ ਤੋਂ, ਇਹ ਕੰਪਨੀ ਦੇ C3 ਏਅਰਕ੍ਰਾਸ ਵਰਗਾ ਦਿਖਾਈ ਦਿੰਦਾ ਹੈ ਪਰ ਇਸ ਵਿੱਚ ਕੂਪ ਵਰਗੀ ਛੱਤ ਦਿੱਤੀ ਗਈ ਹੈ।

PunjabKesari

ਪਾਵਰਟ੍ਰੇਨ

ਰਿਪੋਰਟਾਂ ਮੁਤਾਬਕ, ਇਸ ਆਉਣ ਵਾਲੀ ਗੱਡੀ 'ਚ 1.2 ਲੀਟਰ ਦਾ ਤਿੰਨ-ਸਿਲੰਡਰ ਇੰਜਣ ਵੀ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਟਰਬੋ ਇੰਜਣ ਦਾ ਵਿਕਲਪ ਵੀ ਮਿਲ ਸਕਦਾ ਹੈ, ਜੋ ਇਸ ਦੇ ਮੈਨੂਅਲ ਵੇਰੀਐਂਟ ਨੂੰ 110 PS ਦੀ ਪਾਵਰ ਅਤੇ 190 ਨਿਊਟਨ ਮੀਟਰ ਦਾ ਟਾਰਕ ਦੇਵੇਗਾ। ਉਥੇ ਹੀ ਛੇ-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੇ ਵੇਰੀਐਂਟ ਨਾਲ 110 PS ਦੀ ਪਾਵਰ ਅਤੇ 205 ਨਿਊਟਨ ਮੀਟਰ ਦਾ ਟਾਰਕ ਪ੍ਰਦਾਨ ਕਰ ਸਕਦਾ ਹੈ।


Rakesh

Content Editor

Related News