ਵਿਆਹ ਦਾ ਝਾਂਸਾ ਦੇ ਕੇ ਮੇਕਅਪ ਆਰਟਿਸਟ ਨਾਲ ਜਬਰ-ਜ਼ਿਨਾਹ, ਮਾਮਲਾ ਦਰਜ

05/14/2024 12:24:58 PM

ਮੋਹਾਲੀ (ਸੰਦੀਪ) : ਦਿੱਲੀ ਦੇ ਇੱਕ ਮੇਕਅਪ ਆਰਟਿਸਟ ਨਾਲ ਵਿਆਹ ਕਰਨ ਦਾ ਝਾਂਸਾ ਦੇ ਕੇ ਉਸ ਦੇ ਨਾਲ ਹੋਟਲ 'ਚ ਸਰੀਰਕ ਸਬੰਧ ਬਣਾਉਣ ਦੇ ਦੋਸ਼ 'ਚ ਆਈ. ਟੀ. ਸਿਟੀ ਥਾਣੇ ਦੀ ਪੁਲਸ ਨੇ ਗਾਇਕ ਤੇ ਮੈਨੇਜਰ ਬਲਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ ਉਹ ਕਿਸੇ ਗੀਤ ਦੇ ਸਿਲਸਿਲੇ ’ਚ ਪੰਜਾਬ ਦੇ ਮਾਲੇਰਕੋਟਲਾ ਆਈ ਹੋਈ ਸੀ।

ਇੱਥੇ ਹੀ ਉਨ੍ਹਾਂ ਦੀ ਮੁਲਾਕਾਤ ਗਾਇਕ ਤੇ ਮੈਨੇਜਰ ਬਲਜਿੰਦਰ ਸਿੰਘ ਨਾਲ ਹੋਈ। ਜਿਸ ਨਾਲ ਉਸ ਦੀ ਇੰਸਟਾਗ੍ਰਾਮ ’ਤੇ ਗੱਲਬਾਤ ਹੋਣੀ ਸ਼ੁਰੂ ਹੋ ਗਈ। ਕੁੱਝ ਦਿਨਾਂ ਬਾਅਦ ਬਲਜਿੰਦਰ ਨੇ ਉਸ ਨੂੰ ਚੰਡੀਗੜ੍ਹ ਮਿਲਣ ਲਈ ਬੁਲਾਇਆ। ਇਸ ਦੇ ਨਾਲ ਹੀ ਉਹ ਉਸ ਨੂੰ ਮੋਹਾਲੀ ਦੇ ਇੱਕ ਹੋਟਲ ’ਚ ਲੈ ਗਿਆ ਅਤੇ ਵਿਆਹ ਦੇ ਬਹਾਨੇ ਉਸ ਨਾਲ ਸਬੰਧ ਬਣਾਏ। ਇਸ ਤੋਂ ਬਾਅਦ ਉਹ ਵਾਪਸ ਦਿੱਲੀ ਆ ਗਈ ਪਰ ਇਸ ਤੋਂ ਬਾਅਦ ਬਲਜਿੰਦਰ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ।

ਫਿਰ ਮੁਲਜ਼ਮ ਨੇ ਉਸ ਨੂੰ ਖ਼ੁਦਕੁਸ਼ੀ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪਰੇਸ਼ਾਨ ਹੋ ਕੇ ਉਸ ਨੇ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਦਿੱਲੀ ਪੁਲਸ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕਰਕੇ ਅਗਲੀ ਜਾਂਚ ਲਈ ਫਾਈਲ ਮੋਹਾਲੀ ਭੇਜ ਦਿੱਤੀ ਹੈ। ਇਸ ਤੋਂ ਬਾਅਦ ਹੁਣ ਮੋਹਾਲੀ ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Babita

Content Editor

Related News