‘ਇੰਡੀਅਨ ਆਈਡਲ 12’ ਨੂੰ ਜੱਜ ਨਹੀਂ ਕਰਨਗੇ ਵਿਸ਼ਾਲ ਡਡਲਾਨੀ, ਹੋਸਟ ਆਦਿਤਿਆ ਨਾਰਾਇਣ ਨੇ ਦੱਸੀ ਵਜ੍ਹਾ

Wednesday, Jun 02, 2021 - 01:12 PM (IST)

‘ਇੰਡੀਅਨ ਆਈਡਲ 12’ ਨੂੰ ਜੱਜ ਨਹੀਂ ਕਰਨਗੇ ਵਿਸ਼ਾਲ ਡਡਲਾਨੀ, ਹੋਸਟ ਆਦਿਤਿਆ ਨਾਰਾਇਣ ਨੇ ਦੱਸੀ ਵਜ੍ਹਾ

ਮੁੰਬਈ (ਬਿਊਰੋ)– ਮਸ਼ਹੂਰ ਰਿਐਲਿਟੀ ਸਿੰਗਿੰਗ ਸ਼ੋਅ ‘ਇੰਡੀਅਨ ਆਈਡਲ’ ਜਿੰਨਾ ਆਪਣੇ ਮੁਕਾਬਲੇਬਾਜ਼ਾਂ ਕਾਰਨ ਮਸ਼ਹੂਰ ਰਹਿੰਦਾ ਹੈ, ਉਨਾ ਹੀ ਸ਼ੋਅ ਦੇ ਜੱਜ ਤੇ ਹੋਸਟ ਦੀ ਵਜ੍ਹਾ ਕਾਰਨ ਵੀ ਸੁਰਖ਼ੀਆਂ ’ਚ ਰਹਿੰਦਾ ਹੈ। ਹਾਲ ਹੀ ’ਚ ਆਦਿਤਿਆ ਨਾਰਾਇਣ ਤੇ ਅਮਿਤ ਕੁਮਾਰ ਦੀ ਵਜ੍ਹਾ ਕਾਰਨ ਸ਼ੋਅ ਸੁਰਖ਼ੀਆਂ ’ਚ ਰਿਹਾ, ਹੁਣ ਵਿਸ਼ਾਲ ਡਡਲਾਨੀ ਨੂੰ ਲੈ ਕੇ ਚਰਚਾ ਹੋ ਰਹੀ ਹੈ। ਲੰਮੇ ਸਮੇਂ ਤੋਂ ਸ਼ੋਅ ’ਚ ਨਜ਼ਰ ਨਾ ਆਉਣ ’ਤੇ ਵਿਸ਼ਾਲ ਬਾਰੇ ਸ਼ੋਅ ਦੇ ਹੋਸਟ ਨੇ ਖ਼ੁਲਾਸਾ ਕੀਤਾ ਹੈ।

‘ਇੰਡੀਅਨ ਆਈਡਲ’ ਸ਼ੋਅ ਨਾਲ ਲੰਮੇ ਸਮੇਂ ਤੋਂ ਜੁੜੇ ਗਾਇਕ, ਕੰਪੋਜ਼ਰ ਵਿਸ਼ਾਲ ਡਡਲਾਨੀ, ਨੇਹਾ ਕੱਕੜ ਤੇ ਹਿਮੇਸ਼ ਰੇਸ਼ਮੀਆ ਦੀ ਤਿੱਕੜੀ ਨਜ਼ਰ ਨਹੀਂ ਆ ਰਹੀ ਹੈ, ਸਗੋਂ ਇਨ੍ਹਾਂ ਦੀ ਜਗ੍ਹਾ ਸ਼ੋਅ ’ਚ ਅਨੂੰ ਮਲਿਕ, ਗੀਤਕਾਰ ਮਨੋਜ ਮੁੰਤਸ਼ਿਰ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਤਾਲਾਬੰਦੀ ਦੌਰਾਨ ਡਰਾਈਵ ’ਤੇ ਨਿਕਲੇ ਟਾਈਗਰ ਤੇ ਦਿਸ਼ਾ, ਪੁਲਸ ਨੇ ਘੇਰਿਆ

ਸ਼ੋਅ ਦੇ ਜੱਜਾਂ ਬਾਰੇ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨੇ ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ’ਚ ਦੱਸਿਆ, ‘ਨੇਹਾ ਕੱਕੜ ਤੇ ਹਿਮੇਸ਼ ਰੇਸ਼ਮੀਆ ਤਾਂ ਵਾਪਸ ਆ ਜਾਣਗੇ ਪਰ ਵਿਸ਼ਾਲ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਚਿੰਤਾ ਹੋ ਰਹੀ ਹੈ। ਕੋਰੋਨਾ ਕਾਲ ’ਚ ਸ਼ੋਅ ਕਾਰਨ ਉਹ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਹਨ।’

ਅਸਲ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ’ਚ ਮੁੰਬਈ ’ਚ ਤਾਲਾਬੰਦੀ ਕਾਰਨ ਸ਼ੂਟਿੰਗ ਬੰਦ ਹੋ ਗਈ ਸੀ। ਇਸ ਲਈ ‘ਇੰਡੀਅਨ ਆਈਡਲ’ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਦਮਨ ’ਚ ਹੋ ਰਹੀ ਹੈ। ਵਿਸ਼ਾਲ ਆਪਣੇ ਮਾਤਾ-ਪਿਤਾ ਨਾਲ ਲੋਨਾਵਾਲਾ ’ਚ ਰਹਿੰਦੇ ਹਨ। ਅਜਿਹੇ ’ਚ ਲੋਨਾਵਾਲਾ ਤੋਂ ਦਮਨ ਤਕ ਆਉਣ-ਜਾਣ ’ਚ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਾਇਰਸ ਦਾ ਖ਼ਤਰਾ ਹੋ ਸਕਦਾ ਹੈ। ਇਸ ਲਈ ਸਾਵਧਾਨੀ ਵਰਤਦਿਆਂ ਵਿਸ਼ਾਲ ਨੇ ਫਿਲਹਾਲ ਸ਼ੋਅ ਜੱਜ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News