International Yoga Day ਦੇ ਮੌਕੇ 'ਤੇ ਵਿਦਯੁਤ ਜਾਮਵਾਲ ਨੇ ਕੀਤਾ ਖ਼ਤਰਨਾਕ ਸਟੰਟ
Friday, Jun 21, 2024 - 05:24 PM (IST)

ਮੁੰਬਈ- ਅਦਾਕਾਰ ਵਿਦਯੁਤ ਜਮਵਾਲ ਆਪਣੀ ਫਿਟਨੈੱਸ ਲਈ ਜਾਣੇ ਜਾਂਦੇ ਹਨ। ਅਦਾਕਾਰ ਨੂੰ ਅਕਸਰ ਖਤਰਨਾਕ ਸਟੰਟ ਕਰਦੇ ਦੇਖਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਇਕ ਵਾਰ ਫਿਰ ਵਿਦਯੁਤ ਨੇ ਅਜਿਹਾ ਸਟੰਟ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਅਦਾਕਾਰ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਦਯੁਤ ਆਪਣੇ ਗਲੇ 'ਚ ਨੈੱਕ ਬੈਂਡ ਬੰਨ੍ਹ ਕੇ ਖਤਰਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਸਲ 'ਚ ਇਹ ਸਟੰਟ ਉਸ ਦੇ ਮਾਰਸ਼ਲ ਆਰਟਸ ਦੇ ਵਿਦਯਾ ਕਾਲਰਿਪਾਯਤੁ ਦਾ ਇੱਕ ਹਿੱਸਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਅਤੇ ਕਮੈਂਟ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਵਿਦਯੁਤ ਜਾਮਵਾਲ ਨੇ 'ਫੋਰਸ', 'ਕਮਾਂਡੋ ਫਰੈਂਚਾਈਜ਼', 'ਬਾਦਸ਼ਾਹੋ', 'ਖੁਦਾ ਹਾਫਿਜ਼' ਅਤੇ 'ਕ੍ਰੈਕ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਅਦਾਕਾਰ ਕਈ ਸਾਊਥ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ।