ਰਣਬੀਰ ਨੇ ਆਪਣੀ ਸਾਬਕਾ ਪ੍ਰੇਮਿਕਾ ਨਾਲ ਕੀਤਾ ਡਾਂਸ, ਵੀਡੀਓ ਹੋਈ ਵਾਇਰਲ (VIDEO)
Saturday, May 14, 2016 - 03:08 PM (IST)

ਮੁੰਬਈ : ਬਾਲੀਵੁੱਡ ਦੀ ਸਾਬਕਾ ਜੋੜੀ ਰਣਬੀਰ-ਕੈਟਰੀਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ''ਚ ਇਹ ਦੋਵੇਂ ਖੁੱਲ ਕੇ ਨੱਚ ਰਹੇ ਹਨ। ਬਾਲੀਵੁੱਡ ਦੀ ਇਸ ਸੈਕਸੀ ਅਤੇ ਹੌਟ ਜੋੜੀ ਦਾ ਬ੍ਰੇਕਅੱਪ ਹੋ ਗਿਆ ਹੈ। ਬ੍ਰੇਕਅੱਪ ਕਾਰਨ ਇਹ ਦੋਵੇਂ ਇਕ-ਦੂਜੇ ਨੂੰ ਬੁਲਾਉਣਾ ਤਾਂ ਦੂਰ ਸ਼ਕਲ ਦੇਖਣਾ ਵੀ ਨਹੀ ਚਾਹੁੰਦੇ ਪਰ ਆਪਣੇ ਕੰਮ ਨੂੰ ਪਹਿਲ ਅਤੇ ਇਕ ਪ੍ਰੋਫੈਸ਼ਨਲ (ਪੇਸ਼ਾ) ਵਿਅਕਤੀ ਹੋਣ ਕਾਰਨ ਇਨ੍ਹਾਂ ਦੋਹਾਂ ਨੇ ਸਾਰਾ ਕੁਝ ਭੁਲਾ ਕੇ ਅੱਗੇ ਵੱਧਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਹ ਦੋਵੇਂ ਆਪਣੀ ਆਉਣ ਵਾਲੀ ਫਿਲਮ ''ਜੱਗਾ ਜਾਸੂਸ'' ਦੀ ਸ਼ੂਟਿੰਗ ''ਚ ਨੱਚਦੇ ਹੋਏ ਨਜ਼ਰ ਆਏ ਹਨ। ਇਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ''ਤੇ ਕਾਫੀ ਵਾਇਰਲ ਹੋ ਰਿਹਾ ਹੈ।