ਪੰਜਾਬ ਕਾਂਗਰਸ ''ਚ POSTER WAR! ਚੰਨੀ ਦੇ ਵਿਵਾਦਿਤ ਪੋਸਟਰਾਂ ਨਾਲ ਗਰਮਾਈ ਸਿਆਸਤ (ਵੀਡੀਓ)
Tuesday, Aug 04, 2026 - 01:10 PM (IST)
ਫਿਰੋਜ਼ਪੁਰ (ਸੰਨੀ ਚੋਪੜਾ, ਸੋਨੂੰ ਚੋਪੜਾ) : ਪੰਜਾਬ ਦੀ ਸਿਆਸਤ 'ਚ ਉਸ ਵੇਲੇ ਵੱਡੀ ਹਲਚਲ ਮਚ ਗਈ, ਜਦੋਂ ਪੰਜਾਬ ਕਾਂਗਰਸ ਦਾ ਕਲੇਸ਼ ਬੰਦ ਕਮਰਿਆਂ ਅਤੇ ਪਾਰਟੀ ਮੀਟਿੰਗਾਂ ਤੋਂ ਹੁੰਦਾ ਹੋਇਆ ਸੜਕਾਂ 'ਤੇ ਪਹੁੰਚ ਗਿਆ। ਪਹਿਲਾਂ ਕਾਂਗਰਸ ਦੇ ਇਕ ਪ੍ਰੋਗਰਾਮ ਦੌਰਾਨ ਰਾਜਾ ਵੜਿੰਗ ਅਤੇ ਭੂਪੇਸ਼ ਬਘੇਲ ਦੇ ਸਾਹਮਣੇ ਚੰਨੀ ਸਮਰਥਕ ਇਕ ਨੌਜਵਾਨ ਨੇ 'ਚੰਨੀ ਜ਼ਿੰਦਾਬਾਦ' ਅਤੇ 'ਚੰਨੀ ਲਿਆਓ, ਕਾਂਗਰਸ ਬਚਾਓ' ਦੇ ਨਾਅਰੇ ਲਾਏ ਗਏ। ਇਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਦੀਆਂ ਸੜਕਾਂ 'ਤੇ ਕਾਂਗਰਸ ਦਾ ਪੋਸਟਰ ਵਾਰ ਦੇਖਿਆ ਗਿਆ। ਹੁਣ ਫਿਰੋਜ਼ਪੁਰ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਵਾਦਿਤ ਪੋਸਟਰ ਲਾਏ ਗਏ ਹਨ। ਇਨ੍ਹਾਂ ਪੋਸਟਰਾਂ 'ਚ ਚੰਨੀ ਦੀ ਤਸਵੀਰ ਨੂੰ ਆਰ. ਐੱਸ. ਐੱਸ. ਲਿਖੀ ਟੀ-ਸ਼ਰਟ 'ਚ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਵੀ ਸਰਕਾਰੀ ਬੱਸਾਂ ਬੰਦ, ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਤਾਜ਼ਾ ਅਪਡੇਟ
ਉੱਥੇ ਹੀ ਪੋਸਟਰ ਉੱਪਰ ਵੱਡੇ ਅੱਖਰਾਂ 'ਚ 'ਚੰਨੀ ਭਜਾਓ, ਕਾਂਗਰਸ ਬਚਾਓ' ਲਿਖਿਆ ਗਿਆ ਹੈ। ਇਹ ਪੋਸਟਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਲਾਏ ਗਏ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਪੋਸਟਰ ਕਿਸਨੇ ਲਾਏ ਹਨ ਅਤੇ ਇਸ ਪਿੱਛੇ ਕੌਣ ਹੈ ਅਤੇ ਮਕਸਦ ਕੀ ਹੈ। ਇਸ ਸਬੰਧੀ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਨ੍ਹਾਂ ਪੋਸਟਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ।
ਇਸ ਦੌਰਾਨ ਚਰਨਜੀਤ ਸਿੰਘ ਚੰਨੀ ਦੀ ਪਾਰਟੀ ਲੀਡਰਸ਼ਿਪ ਨਾਲ ਵੱਧ ਰਹੀ ਦੂਰੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਜਾਬ ਦੌਰੇ 'ਤੇ ਆਏ ਭੂਪੇਸ਼ ਬਘੇਲ ਵੱਲੋਂ ਚੰਨੀ ਨਾਲ ਮੁਲਾਕਾਤ ਨਾ ਕਰਨ ਅਤੇ ਚੰਨੀ ਵੱਲੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਰੱਖਣ ਕਾਰਨ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ। ਦੱਸ ਦੇਈਏ ਕਿ ਚੰਨੀ ਧੜਾ, ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ‘ਤੇ ਬਰਕਰਾਰ ਰੱਖਣ ਨਾਲ ਖੁਸ਼ ਨਹੀਂ ਹੈ। ਚੰਨੀ ਨੂੰ ਹੋਰ ਵੀ ਸੀਨੀਅਰ ਆਗੂਆਂ ਦਾ ਸਾਥ ਮਿਲ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
