ਪਿਆਰਾ ਪੰਛੀ ਮੋਰ...ਵੇਖੋ Pinkoo TV ਦੀ ਖ਼ੂਬਸੂਰਤ ਵੀਡੀਓ

Wednesday, Jul 29, 2026 - 03:13 PM (IST)

ਪਿਆਰਾ ਪੰਛੀ ਮੋਰ...ਵੇਖੋ Pinkoo TV ਦੀ ਖ਼ੂਬਸੂਰਤ ਵੀਡੀਓ

ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ 'ਪਿੰਕੂ ਟੀ. ਵੀ' ਵੱਲੋਂ ਇਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਰਾਸ਼ਟਰੀ ਪੰਛੀ ਮੋਰ ਨੂੰ ਲੈ ਕੇ ਜਾਰੀ ਕੀਤੀ ਗਈ ਵੀਡੀਓ ਜਿੱਥੇ ਬੱਚਿਆਂ ਵਿਚ ਖਿੱਚ ਦਾ ਕੇਂਦਰ ਬਣੀ ਹੋਈ ਹੈ, ਉਥੇ ਹੀ ਬੱਚਿਆਂ ਲਈ ਮੋਰ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਵੀਡੀਓ ਨੂੰ ਵੇਖ ਕੇ ਬੱਚੇ ਬੇਹੱਦ ਖ਼ੁਸ਼ ਹੁੰਦੇ ਹਨ। ਇਸ ਖ਼ੂਬਸੂਰਤ ਪੰਛੀ ਦੀਆਂ ਵਿਸ਼ੇਸ਼ਤਾਵਾਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਦੱਸਿਆ ਗਿਆ ਹੈ । 

 

ਇਹ ਵੀ ਪੜ੍ਹੋ: ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਸਾਂਝੀ ਕੀਤੀ ਗਈ ਵੀਡੀਓ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਮੋਰ ਉੱਡਣ ਵਿੱਚ ਕਾਫ਼ੀ ਕਮਜ਼ੋਰ ਹੁੰਦਾ ਹੈ ਪਰ ਇਹ ਆਪਣੇ ਦੋ ਪੈਰਾਂ ਨਾਲ ਤੇਜ਼ੀ ਨਾਲ ਦੌੜ ਸਕਦਾ ਹੈ। ਇਹ ਪੰਛੀ ਸਿਰਫ਼ ਥੋੜ੍ਹੀ ਦੂਰੀ ਤੱਕ ਹੀ ਉੱਡਣ ਦੀ ਸਮਰੱਥਾ ਰੱਖਦਾ ਹੈ। ਮੋਰ ਦੇ ਸਿਰ 'ਤੇ ਕਲਗੀ ਹੁੰਦੀ ਹੈ, ਜੋ ਇਸ ਦੀ ਸੁੰਦਰਤਾ ਨੂੰ ਹੋਰ ਵਧਾਉਂਦਾ ਹੈ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ
ਮੋਰ ਦੇ ਖੰਭ ਬਹੁਤ ਹੀ ਨਵੇਂ ਅਤੇ ਪਿਆਰੇ ਹੁੰਦੇ ਹਨ, ਜੋ ਸਭ ਦਾ ਮਨ ਮੋਹ ਲੈਂਦੇ ਹਨ। ਵੀਡੀਓ ਵਿਚ ਦੱਸਿਆ ਗਿਆ ਹੈ ਕਿ ਜਦੋਂ ਵੀ ਅਸਮਾਨ 'ਚ ਬੱਦਲ ਛਾਉਂਦੇ ਹਨ, ਮੋਰ ਬਹੁਤ ਖ਼ੁਸ਼ ਹੋ ਜਾਂਦਾ ਹੈ। ਖ਼ੁਸ਼ ਹੋ ਕੇ ਮੋਰ ਆਪਣੇ ਖੰਭ ਫੈਲਾ ਕੇ ਨੱਚਣ ਲੱਗਦਾ ਹੈ ਅਤੇ ਖੰਭ ਹਿਲਾ ਕੇ ਨੱਚਣ 'ਚ ਉਸ ਨੂੰ ਬਹੁਤ ਮਜ਼ਾ ਆਉਂਦਾ ਹੈ।

PunjabKesari

PunjabKesari

 

ਇਹ ਵੀ ਪੜ੍ਹੋ: Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ ਵੇਖ ਕੇ ਮਾਪਿਆਂ ਦੇ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News