ਵਿੱਕੀ ਕੌਸ਼ਲ ਨੇ ਡੀ. ਜੇ. ਬਣ ‘ਗੋਵਿੰਦਾ ਨਾਮ ਮੇਰਾ’ ਦੇ ਸੈੱਟ ’ਤੇ ਕਰਿਊ ਦਾ ਕੀਤਾ ਮਨੋਰੰਜਨ

11/30/2022 11:46:43 AM

ਮੁੰਬਈ (ਬਿਊਰੋ)– ‘ਸਰਦਾਰ ਊਧਮ’ ਵਰਗੀ ਕਾਮਯਾਬ ਫ਼ਿਲਮ ਦੇਣ ਤੋਂ ਬਾਅਦ ਵਿੱਕੀ ਕੌਸ਼ਲ ਇਕ ਨਵੀਂ ਫ਼ਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਵਿੱਕੀ ਫ਼ਿਲਮ ‘ਗੋਵਿੰਦ ਨਾਮ ਮੇਰਾ’ ’ਚ ਨਜ਼ਰ ਆਉਣਗੇ, ਜੋ 16 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਜੇ ਹਿੰਦ ਨੇ ਕਿਉਂ ਕੀਤਾ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦਾ ਗੀਤ ‘ਸੇਮ ਬੀਫ’ ਡਿਲੀਟ? ਵਜ੍ਹਾ ਕਰ ਦੇਵੇਗੀ ਹੈਰਾਨ

ਕਿਆਰਾ ਅਡਵਾਨੀ ਤੇ ਭੂਮੀ ਪੇਡਨੇਕਰ ਸਟਾਰਰ ਇਹ ਫ਼ਿਲਮ ਡਿਜ਼ਨੀ ਪਲੱਸ ਹੌਟਸਟਾਰ ’ਤੇ ਪ੍ਰੀਮੀਅਰ ਹੋਵੇਗੀ। ਇਕ ਸਰੋਤ ਦੱਸਦਾ ਹੈ ਕਿ ਕਿਵੇਂ ਵਿੱਕੀ ਕੌਸ਼ਲ ‘ਗੋਵਿੰਦ ਨਾਮ ਮੇਰਾ’ ਦੇ ਸੈੱਟ ’ਤੇ ਡੀ. ਜੇ. ਬਣੇ। ਮੀਂਹ ਕਾਰਨ ਸ਼ੂਟਿੰਗ ਠੱਪ ਹੋ ਗਈ ਕਿਉਂਕਿ ਸੈੱਟ ਆਊਟਡੋਰ ਸੀ।

ਵਿੱਕੀ ਨੇ ਸਾਰਿਆਂ ਦਾ ਮਨੋਰੰਜਨ ਕਰਨ ਲਈ ਸੰਗੀਤ ਦਾ ਧਿਆਨ ਰੱਖਿਆ ਤੇ ਕਰਿਊ ਨੇ ਇਕ ਸ਼ਾਨਦਾਰ ਸ਼ਾਮ ਬਤੀਤ ਕੀਤੀ। ਸੈੱਟ ’ਤੇ ਚਾਹ ਤੇ ਵੜਾ ਪਾਵ ਦਾ ਆਰਡਰ ਵੀ ਦਿੱਤਾ ਗਿਆ ਸੀ। ਵਿੱਕੀ ਫ਼ਿਲਮ ’ਚ ਗੋਵਿੰਦਾ ਵਾਘਮਾਰੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਦੂਜੇ ਪਾਸੇ ਭੂਮੀ ਪੇਡਨੇਕਰ ਉਸ ਦੀ ਪਤਨੀ ਗੌਰੀ ਵਾਘਮਾਰੇ ਦੇ ਰੂਪ ’ਚ ਨਜ਼ਰ ਆਵੇਗੀ, ਜਦਕਿ ਕਿਆਰਾ ਪ੍ਰੇਮਿਕਾ ਸੁਕੁਬਾਈ ਦੇਸ਼ਮੁਖ ਦੀ ਭੂਮਿਕਾ ਨਿਭਾਏਗੀ। ਫ਼ਿਲਮ ’ਚ ਵਿਰਾਜ ਘੇਲਾਨੀ, ਸਯਾਜੀ ਸ਼ਿੰਦੇ ਤੇ ਦਯਾਨੰਦ ਸ਼ੈੱਟੀ ਵੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News