ਜਦੋਂ ਅਕਸ਼ੇ ਕੁਮਾਰ ਕਰਕੇ ਅਭਿਸ਼ੇਕ ਨੂੰ ਟਰੋਲ ਕਰਨ ਲੱਗੇ ਲੋਕ, ਇਕ-ਇਕ ਨੂੰ ਮਿਲਿਆ ਕਰਾਰਾ ਜਵਾਬ

12/17/2020 8:20:10 PM

ਮੁੰਬਈ (ਬਿਊਰੋ)– ਅਭਿਸ਼ੇਕ ਬੱਚਨ ਅਕਸਰ ਸੋਸ਼ਲ ਮੀਡੀਆ ’ਤੇ ਟਰੋਲਿੰਗ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਉਨ੍ਹਾਂ ਦੇ ਕਰੀਅਰ ਤੇ ਪਰਿਵਾਰਕ ਪਿੱਠ-ਭੂਮੀ ਕਾਰਨ ਉਨ੍ਹਾਂ ਨੂੰ ਬੇਦਰਦੀ ਨਾਲ ਟਰੋਲ ਕੀਤਾ ਜਾਂਦਾ ਹੈ ਪਰ ਅਭਿਸ਼ੇਕ ਜਿਸ ਸਹਿਜਤਾ ਤੇ ਸ਼ਾਂਤੀ ਨਾਲ ਟਰੋਲਜ਼ ਨੂੰ ਚੁੱਪ ਕਰਵਾਉਂਦੇ ਹਨ, ਉਹ ਕਾਬਿਲੇ ਤਾਰੀਫ਼ ਹੈ। ਅਜਿਹਾ ਹੀ ਇਕ ਮਾਮਲਾ ਬੁੱਧਵਾਰ ਨੂੰ ਸਾਹਮਣੇ ਆਇਆ, ਜਦੋਂ ਅਕਸ਼ੇ ਕੁਮਾਰ ਨੂੰ ਲੈ ਕੇ ਕੁਝ ਟਰੋਲਰਜ਼ ਨੇ ਅਭਿਸ਼ੇਕ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਹਾਜ਼ਰ-ਜਵਾਬ ਅਭਿਸ਼ੇਕ ਨੇ ਇਕ-ਇਕ ਨੂੰ ਕਰਾਰਾ ਜਵਾਬ ਦਿੱਤਾ।

ਸ਼ੁਰੂਆਤ ਐਗਜ਼ੀਬਿਟਰ ਅਕਸ਼ੇ ਰਾਠੀ ਦੇ ਟਵੀਟ ਤੋਂ ਹੋਈ, ਜਿਸ ’ਚ ਉਨ੍ਹਾਂ ਨੇ ਅਕਸ਼ੇ ਕੁਮਾਰ ਦੀ ਤਾਰੀਫ ਕਰਦਿਆਂ ਲਿਖਿਆ, ‘ਇਹ ਦੇਖਣਾ ਦਿਲਚਸਪ ਹੈ ਕਿ ਅਕਸ਼ੇ ਕੁਮਾਰ ਕਿਵੇਂ ਇਕ ਪੂਰੀ ਫ਼ਿਲਮ ਸਮੇਂ ਉਨੇ ਸਮੇਂ ’ਚ ਪੂਰੀ ਕਰ ਲੈਂਦੇ ਹਨ, ਜਿੰਨੇ ’ਚ ਦੂਸਰੇ ਸਟਾਰਸ ਨੂੰ ਕਿਸੇ ਛੋਟੇ ਸੀਨ ’ਚ ਵੀ ਐਕਟਿੰਗ ਸਿੱਖਣ ’ਚ ਲੱਗ ਜਾਂਦਾ ਹੈ। ਐਕਟਰਸ ਨੂੰ ਉਨ੍ਹਾਂ ਵਾਂਗ ਪਲਾਨ ਕਰਨਾ ਸਿੱਖਣਾ ਚਾਹੀਦਾ ਹੈ।’

ਅਕਸ਼ੇ ਰਾਠੀ ਦੇ ਇਸ ਟਵੀਟ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਅਭਿਸ਼ੇਕ ਬੱਚਨ ਨੇ ਲਿਖਿਆ, ‘ਇਹ ਠੀਕ ਨਹੀਂ ਹੈ। ਸਭ ਦਾ ਆਪਣਾ ਤਰੀਕਾ ਹੈ। ਅਲੱਗ-ਅਲੱਗ ਲੋਕ ਅਲੱਗ-ਅਲੱਗ ਚੀਜ਼ਾਂ ਤੋਂ ਪ੍ਰੇਰਿਤ ਹੁੰਦੇ ਹਨ ਤੇ ਚੀਜ਼ਾਂ ਕਰਨ ਦੀ ਸਭ ਦੀ ਆਪਣੀ ਗਤੀ ਹੁੰਦੀ ਹੈ। ਕੁਝ ਨੇ ਅਕਸ਼ੇ ਦਾ ਸਮਰਥਨ ਕੀਤਾ ਤਾਂ ਕੁਝ ਨੇ ਅਭਿਸ਼ੇਕ ਦੀਆਂ ਗੱਲਾਂ ਨੂੰ ਸਹੀ ਦੱਸਿਆ। ਅਜਿਹੇ ’ਚ ਕੁਝ ਲੋਕ ਇਸ ਬਹਿਸ ਨੂੰ ਅਲੱਗ ਹੀ ਐਂਗਲ ਨਾਲ ਦੇਖਣ ਲੱਗੇ।|

ਇਕ ਯੂਜ਼ਰ ਨੇ ਅਭਿਸ਼ੇਕ ’ਤੇ ਅਕਸ਼ੇ ਕੁਮਾਰ ਨੂੰ ਜੱਜ ਕਰਨ ਦਾ ਦੋਸ਼ ਲਗਾਉਂਦਿਆਂ ਨੈਪੋਟਿਜ਼ਮ ਦੀ ਪੈਦਾਇਸ਼ ਤਕ ਕਹਿ ਦਿੱਤਾ, ਜਿਸ ਦਾ ਅਭਿਸ਼ੇਕ ਨੇ ਸੰਯਮ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ, ‘ਕੋਈ ਵੀ ਜੱਜ ਨਹੀਂ ਕਰ ਰਿਹਾ ਭਾਈ ਸਾਹਿਬ। ਅੱਕੀ ਭਰਾ ਦੀ ਵਰਕ ਐਥਿਕ ਤੇ ਪ੍ਰੋਫੈਸ਼ਨਲਿਜ਼ਮ ਕਾਬਿਲੇਤਾਰੀਫ਼ ਹੈ।’


Rahul Singh

Content Editor

Related News