ਭਾਰਤ-ਪਾਕਿ ਮੈਚ ਦੇਖਣ ਆਈ ਉਰਵਸ਼ੀ ਨੂੰ ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ ਸੀ ਕਿ ‘ਮੈਂ ਕ੍ਰਿਕਟ ਨਹੀਂ ਦੇਖਦੀ’

Monday, Aug 29, 2022 - 11:28 AM (IST)

ਭਾਰਤ-ਪਾਕਿ ਮੈਚ ਦੇਖਣ ਆਈ ਉਰਵਸ਼ੀ ਨੂੰ ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ ਸੀ ਕਿ ‘ਮੈਂ ਕ੍ਰਿਕਟ ਨਹੀਂ ਦੇਖਦੀ’

ਮੁੰਬਈ- ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਹੀ ਹੈ। ਉਰਵਸ਼ੀ ਰੌਤੇਲਾ ਦੇ ਸੁਰਖੀਆਂ ’ਚ ਆਉਣ ਦਾ ਕਾਰਨ ਇਹ ਸੀ ਕਿ ਉਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਮੈਚ ਦੇਖਣ ਲਈ 28 ਅਗਸਤ ਨੂੰ ਦੁਬਈ ਪਹੁੰਚਣਾ ਸੀ। ਸਟੇਡੀਅਮ ਤੋਂ ਉਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਉਸ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਹੰਗਾਮਾ ਹੋ ਗਿਆ ਅਤੇ ਯੂਜ਼ਰਸ ਉਸ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹੈ।

PunjabKesari

ਇਹ ਵੀ ਪੜ੍ਹੋ : ਰਿਲੀਜ਼ ਤੋਂ ਪਹਿਲਾਂ ਵਿਵਾਦਾਂ ’ਚ ਘਿਰੀ ‘ਰਾਮ ਸੇਤੂ’, ਭਾਜਪਾ ਨੇਤਾ ਸੁਬਰਾਮਣੀਅਮ ਨੇ ਅਕਸ਼ੈ ਸਮੇਤ 8 ਨੂੰ ਭੇਜਿਆ ਨੋਟਿਸ

ਦਰਅਸਲ ਕੁਝ ਦਿਨ ਪਹਿਲਾਂ ਉਰਵਸ਼ੀ ਨੇ Ask me anything ਦਾ ਸੈਸ਼ਨ ਰੱਖਿਆ ਸੀ।ਇਸ ਸੈਸ਼ਨ ਦੌਰਾਨ ਉਰਵਸ਼ੀ ਨੇ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਪ੍ਰਸ਼ੰਸਕ ਨੇ ਉਰਵਸ਼ੀ ਤੋਂ ਪੁੱਛਿਆ ਸੀ ਕਿ ਉਨ੍ਹਾਂ ਦੀ ਪਸੰਦੀਦਾ ਕ੍ਰਿਕਟਰ ਕੌਣ ਹੈ। 

PunjabKesari

 

ਇਹ ਵੀ ਪੜ੍ਹੋ : ਮੁਸਕਰਾਉਂਦੀ ਹੋਏ ਬਿਪਾਸ਼ਾ ਬਾਸੂ ਨੇ ਫ਼ਲਾਂਟ ਕੀਤਾ ਬੇਬੀ ਬੰਪ, ਵੀਡੀਓ ਹੋ ਰਹੀ ਵਾਇਰਲ

ਇਸ ’ਤੇ ਉਰਵਸ਼ੀ ਨੇ ਲਿਖਿਆ- ‘ਮੈਂ ਕ੍ਰਿਕਟ ਨਹੀਂ ਦੇਖਦੀ, ਮੈਂ ਕਿਸੇ ਵੀ ਕ੍ਰਿਕਟਰ ਨੂੰ ਬਿਲਕੁਲ ਨਹੀਂ ਜਾਣਦੀ, ਹਾਲਾਂਕਿ ਮੈਂ ਸਚਿਨ ਤੇਂਦੁਲਕਰ ਸਰ ਅਤੇ ਵਿਰਾਟ ਕੋਹਲੀ ਸਰ ਦੀ ਬਹੁਤ ਇੱਜ਼ਤ ਕਰਦੀ ਹਾਂ।’

PunjabKesari

ਹੁਣ ਉਰਵਸ਼ੀ ਨੂੰ ਦੁਬਈ ਦੇ ਸਟੇਡੀਅਮ ’ਚ ਦੇਖ ਕੇ ਨੇਟੀਜ਼ਨਸ ਨੂੰ ਉਸ ਦਾ ਬਿਆਨ ਯਾਦ ਆ ਗਿਆ ਅਤੇ ਉਨ੍ਹਾਂ ਨੇ ਅਦਾਕਾਰਾ ਨੂੰ ਟ੍ਰੋਲ ਕਰਨ ’ਚ ਕੋਈ ਕਸਰ ਨਹੀਂ ਛੱਡੀ। ਉਰਵਸ਼ੀ ਨੂੰ ਲੈ ਕੇ ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਫ਼ਨੀ ਮੀਮਜ਼ ਬਣਾ ਰਹੇ ਹਨ। ਇਕ ਯੂਜ਼ਰ ਨੇ ਉਰਵਸ਼ੀ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਲਿਖਿਆ ਕਿ ‘ਇਹ ਸਭ ਦੋਗਲਾਪਨ ਹੈ।’ ਦੂਜੇ ਨੇ ਲਿਖਿਆ ਕਿ ‘ਮੈਂ ਕ੍ਰਿਕਟ ਨਹੀਂ ਦੇਖਦਾ ,ਤਾਂ ਇਹ ਕੀ ਫੁੱਟਬਾਲ ਮੈਚ ਚੱਲ ਰਿਹਾ ਹੈ?’ 

PunjabKesari


 


author

Shivani Bassan

Content Editor

Related News