ਐਕਸਪੋ 2020 ਦੁਬਈ ਦਾ ਉਰਵਸ਼ੀ ਰੌਤੇਲਾ ਨੇ ਕੀਤਾ ਦੌਰਾ

03/21/2022 12:48:00 PM

ਮੁੰਬਈ (ਬਿਊਰੋ)– ਸਭ ਤੋਂ ਘੱਟ ਉਮਰ ਦੀ ਸੁਪਰਸਟਾਰ ਉਰਵਸ਼ੀ ਰੌਤੇਲਾ ਨੇ ਆਪਣੀ ਮਿਹਨਤ ਤੇ ਲਗਨ ਨਾਲ ਹਰ ਦਿਨ ਸਫਲਤਾ ਦੀਆਂ ਪੌੜੀਆਂ ਚੜ੍ਹਦਿਆਂ ਬਾਲੀਵੁੱਡ ’ਚ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਆਪਣੀ ਜਗ੍ਹਾ ਬਣਾਈ ਹੈ।

PunjabKesari

ਉਰਵਸ਼ੀ ਰੌਤੇਲਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ 46 ਮਿਲੀਅਨ ਦਾ ਅੰਕੜਾ ਪਾਰ ਕੀਤਾ ਹੈ। ਉਰਵਸ਼ੀ ਨੂੰ ਇੰਸਟਾਗ੍ਰਾਮ ਦੀ ਕੁਈਨ ਮੰਨਿਆ ਜਾਂਦਾ ਹੈ।

PunjabKesari

ਉਰਵਸ਼ੀ ਰੌਤੇਲਾ ਨੇ ਚੱਲ ਰਹੇ ਐਕਸਪੋ 2020 ਦੁਬਈ ਦਾ ਦੌਰਾ ਕੀਤਾ। ਐਕਸਪੋ 2020 ਦੇ ਆਧਿਕਾਰਕ ਟਵਿਟਰ ਅਕਾਊਂਟ ’ਤੇ ਅਦਾਕਾਰਾ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਟਵੀਟ ਕੀਤਾ ਹੈ।

PunjabKesari

ਤਸਵੀਰ ਦੇਖ ਕੇ ਅਜਿਹਾ ਲੱਗਦਾ ਹੈ ਕਿ ਉਰਵਸ਼ੀ ਨੇ ਐਕਸਪੋ 2020 ਦੁਬਈ ਦੀ ਸਾਈਟ ਦੇ ਆਲੇ-ਦੁਆਲੇ ਘੁੰਮਣ ਦਾ ਕਾਫੀ ਆਨੰਦ ਮਾਣਿਆ ਹੈ। ਉਰਵਸ਼ੀ ਨੇ ਇਕ ਪੇਸਟਲ ਨੀਲੇ ਰੰਗ ਦੀ ਸ਼ਿਮਰ ਬਾਡੀ ਫਿਟਿੰਗ ਹਾਈ ਵੈਸਟ ਡਰੈੱਸ ਪਹਿਨੀ, ਜਿਸ ’ਚ ਇਕ ਹਾਈ ਸਲਿੱਟ ਕੱਟ ਸੀ, ਜਿਸ ’ਚ ਉਹ ਬਹੁਤ ਹੀ ਸੁੰਦਰ ਲੱਗ ਰਹੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News