ਅਮਿਤਾਭ ਬੱਚਨ ਨੇ ਟਵਿੱਟਰ ’ਤੇ ਕੀਤਾ ‘ਅੰਡਰਵਰਲਡ ਕਾ ਕਬਜ਼ਾ’ ਦਾ ਟਰੇਲਰ ਲਾਂਚ

Monday, Mar 06, 2023 - 01:12 PM (IST)

ਅਮਿਤਾਭ ਬੱਚਨ ਨੇ ਟਵਿੱਟਰ ’ਤੇ ਕੀਤਾ ‘ਅੰਡਰਵਰਲਡ ਕਾ ਕਬਜ਼ਾ’ ਦਾ ਟਰੇਲਰ ਲਾਂਚ

ਮੁੰਬਈ (ਬਿਊਰੋ) - ‘ਅੰਡਰਵਲਰਡ ਦਾ ਕਬਜ਼ਾ’ ਨਾਲ ਆਨੰਦ ਪੰਡਤ ਦੀ ਸਾਊਥ ਇੰਡਸਟਰੀ ’ਚ ਐਂਟਰੀ ਹੋਈ ਹੈ। ਇਕ ਰੋਮਾਂਚਕ ਟੀਜ਼ਰ ਤੇ ਮਨੋਰੰਜਕ ਗੀਤਾਂ ਦੇ ਨਾਲ ਫ਼ਿਲਮ ਨੇ ਉਪਿੰਦਰ ਤੇ ਕਿੱਚਾ ਸੁਦੀਪਾ ਨੂੰ ਇਕੱਠੇ ਦੇਖਣ ਲਈ ਦਰਸ਼ਕਾਂ ’ਚ ਉਤਸ਼ਾਹ ਪੈਦਾ ਕਰ ਦਿੱਤਾ ਹੈ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡਿਆ ’ਤੇ ‘ਅੰਡਰਵਲਰਡ ਕਾ ਕਬਜ਼ਾ’ ਦਾ ਹਾਈ-ਵੋਲਟੇਜ ਟਰੇਲਰ ਲਾਂਚ ਕੀਤਾ।

ਉਪਿੰਦਰ ਨੇ ਸਾਂਝਾ ਕੀਤਾ, ''ਜਦੋਂ ਕਹਾਣੀ ਸੁਣੀ ਤਾਂ ਮੈਂ ਅਰਕੇਸ਼ਵਰਾ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਪੀਰੀਅਡ ਡਰਾਮੇ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ।''

ਸ਼੍ਰੀਆ ਸਰਨ ਨੇ ਸਾਂਝਾ ਕੀਤਾ, ''ਮੈਨੂੰ ਖੁਸ਼ੀ ਹੈ ਕਿ ਫਿਲਮ ’ਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਦਰਸ਼ਕ ਫਿਲਮ ਨੂੰ ਓਨਾ ਹੀ ਪਸੰਦ ਕਰਨਗੇ, ਜਿਨ੍ਹਾਂ ਸਾਨੂੰ ਕੰਮ ਕਰਨਾ ਪਸੰਦ ਹੈ।''


ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰੋ।


author

sunita

Content Editor

Related News