ਉਮੰਗ 2022: ਉਰਵਸ਼ੀ ਰੌਤੇਲਾ ਨੇ ਕੀਤਾ ਭਰਤਨਾਟਿਅਮ, ਅਦਾਕਾਰਾ ਨੇ ਰਵਾਇਤੀ ਲੁੱਕ ਨਾਲ ਲੁੱਟੀ ਮਹਿਫ਼ਲ

06/28/2022 2:52:52 PM

ਮੁੰਬਈ: ਅਦਾਕਾਰਾ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ ’ਤੇ ਕਾਫ਼ੀ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਉਰਵਸ਼ੀ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਅਦਾਕਾਰਾ ਭਰਤਨਾਟਿਅਮ ਕਰਦੀ ਹੋਈ ਨਜ਼ਰ ਆ ਰਹੀ ਹੈ।

PunjabKesari

ਇਹ  ਵੀ ਪੜ੍ਹੋ : ਬਰਾਊਨ ਰੰਗ ਦੇ ਪਹਿਰਾਵੇ ’ਚ ਮੌਨੀ ਰਾਏ ਦੀ ਦੇਖੋ ਖੂਬਸੂਰਤੀ, ਸੋਫ਼ੇ ’ਤੇ ਬੈਠ ਅਦਾਕਾਰਾ ਨੇ ਦਿੱਤੇ ਪੋਜ਼

ਵੀਡੀਓ ’ਚ ਉਰਵਸ਼ੀ ਪਿੰਕ ਅਤੇ ਗ੍ਰੀਨ ਭਰਤਨਾਟਿਅਮ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਗੋਲਡਨ ਜਿਊਲਰੀ ਪਾਈ ਹੋਈ ਹੈ। ਮਿਨੀਮਲ ਮੇਕਅੱਪ ਅਤੇ ਬਨ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਮਾਂਗ ਪੱਟੀ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ।

 

ਇਹ  ਵੀ ਪੜ੍ਹੋ : ਆਲੀਆ-ਰਣਬੀਰ ਦੇ ਮਾਤਾ-ਪਿਤਾ ਬਣਨ ਦੀ ਖ਼ਬਰ ਸੁਣ ਕੇ ਖ਼ੁਸ਼ ਹੋਈ ਰਾਖੀ, ਕਿਹਾ- ‘ਮੈਂ ਮਾਸੀ ਬਣਨ ਵਾਲੀ ਹਾਂ’

ਇਸ ਲੁੱਕ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਵੀਡੀਓ ’ਚ ਭਰਤਨਾਟਿਅਮ ਕਰਦੀ ਦਿਖਾਈ ਦੇ ਰਹੀ ਹੈ।ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਸੰਦ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਐਤਵਾਰ ਨੂੰ ਮੁੰਬਈ ਪੁਲਸ ਨੂੰ ਸਮਰਪਿਤ ਸਾਲਾਨਾ ਸੱਭਿਆਚਾਰਕ ਮਨੋਰੰਜਨ ਪ੍ਰੋਗਰਾਮ ਉਮੰਗ ਦਾ ਆਯੋਜਨ ਕੀਤਾ ਗਿਆ ਸੀ। ਉਰਵਸ਼ੀ ਨੇ ਵੀ ਇਸ ਪ੍ਰੋਗਰਾਮ ’ਚ ਆਪਣੀ ਸ਼ਾਨਦਾਰ ਪਰਫ਼ਾਰਮੈਂਸ ਦਿੱਤੀ। ਉਰਵਸ਼ੀ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਰਵਸ਼ੀ ਜਲਦੀ ਹੀ ਰਣਦੀਪ ਹੁੱਡਾ ਦੇ ਨਾਲ ਵੈੱਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਜਲਦ ਹੀ ਤਮਿਲ ’ਚ ਡੈਬਿਊ ਕਰਨ ਜਾ ਰਹੀ ਹੈ।
 


Anuradha

Content Editor

Related News