ਟੀ.ਵੀ. ਦੀ ਇਹ ਮਸ਼ਹੂਰ ਜੋੜੀ ਲਵੇਗੀ ਤਲਾਕ (ਤਸਵੀਰਾਂ)

12/30/2015 4:06:59 PM

ਮੁੰਬਈ : ਪਿਛਲੇ ਇਕ ਸਾਲ ਤੋਂ ਟੀ.ਵੀ. ਅਦਾਕਾਰਾ ਰਸ਼ਮੀ ਦੇਸਾਈ ਅਤੇ ਨੰਦਿਸ਼ ਸੰਧੂ ਦੇ ਤਲਾਕ ਦੀ ਚਰਚਾ ਸੁਰਖੀਆਂ ''ਚ ਸੀ ਪਰ ਹੁਣ ਦੋਹਾਂ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ। ਟੀ.ਵੀ. ਲੜੀਵਾਰ ''ਉਤਰਨ'' ਨਾਲ ਚਤਚਿਤ ਹੋਏ ਰਸ਼ਮੀ ਅਤੇ ਨੰਦਿਸ਼ ਨੇ ਸਾਲ 2012 ''ਚ ਵਿਆਹ ਕਰਵਾਇਆ ਸੀ। ਖ਼ਬਰਾਂ ਦੀ ਮੰਨੀਏ ਤਾਂ ਦੋਹਾਂ ਦੇ ਰਿਸ਼ਤੇ ''ਚ ਕਾਫੀ ਸਮੇਂ ਤੋਂ ਤਣਾਅ ਸੀ। ਦੱਸਿਆ ਜਾਂਦਾ ਹੈ ਕਿ ਰਸ਼ਮੀ ਨੇ ਤਲਾਕ ਲਈ ਨੰਦਿਸ਼ ਦੇ ਕਾਸਾਨੋਵਾ ਸੁਭਾਅ ਨੂੰ ਜ਼ਿੰਮੇਵਾਰ ਠਹਿਰਾਇਆ, ਜਦਕਿ ਨੰਦਿਸ਼ ਦਾ ਕਹਿਣੈ ਕਿ ਰਸ਼ਮੀ ਦੇ ਹੁਕਮ ਚਲਾਊ ਸੁਭਾਅ ਤੋਂ ਪਰੇਸ਼ਾਨ ਸੀ। ਇਹੀ ਕਾਰਨ ਹੈ ਦੋਹਾਂ ਦੇ ਤਲਾਕ ਦਾ।
ਇਕ ਇੰਟਰਵਿਊ ''ਚ ਰਸ਼ਮੀ ਨੇ ਦੱਸਿਆ, ''''ਤਲਾਕ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਅਸੀਂ ਇਸ ਰਿਸ਼ਤੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇੰਝ ਨਹੀਂ ਹੋ ਸਕਿਆ। ਜੇਕਰ ਦੋ ਇਨਸਾਨ ਇਕੱਠੇ ਖੁਸ਼ ਨਹੀਂ ਹਨ ਤਾਂ ਉਨ੍ਹਾਂ ਦੇ ਵੱਖ ਹੋ ਜਾਣ ''ਚ ਹੀ ਬਿਹਤਰੀ ਹੈ। ਇਸ ਲਈ ਅਸੀਂ ਤਲਾਕ ਦਾ ਫੈਸਲਾ ਲਿਆ ਹੈ।
ਇਸ ਸੰਬੰਧੀ ਨੰਦਿਸ਼ ਦਾ ਕਹਿਣੈ, ''''ਰਸ਼ਮੀ ਨੇ ਪਿਛਲੇ ਸਾਲ ਮੈਨੂੰ ਤਲਾਕ ਲਈ ਕਿਹਾ ਸੀ ਪਰ ਮੈਂ ਉਸ ਨੂੰ ਇਸ ਰਿਸ਼ਤੇ ਨੂੰ ਇਕ ਹੋਰ ਮੌਕਾ ਦੇਣ ਲਈ ਕਿਹਾ ਪਰ ਜਦੋਂ ਉਸ ਨੇ ਦੁਬਾਰਾ ਤਲਾਕ ਦੀ ਗੱਲ ਕਹੀ ਤਾਂ ਮੈਂ ਮਨ੍ਹਾ ਨਹੀਂ ਕਰ ਸਕਿਆ ਕਿਉਂਕਿ ਮੈਂ ਇਸ ਰਿਸ਼ਤੇ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰ ਚੁੱਕਾ ਸੀ।'''' ਖ਼ਬਰਾਂ ਦੀ ਮੰਨੀਏ ਤਾਂ ਆਪਸੀ ਸਹਿਮਤੀ ਨਾਲ ਤਲਾਕ ਦੀ ਅਰਜ਼ੀ ਦਾਇਰ ਕਰਨ ਤੋਂ ਬਾਅਦ ਦੋਵੇਂ ਤਿੰਨ ਮਹੀਨਿਆਂ ਤੋਂ ਵੱਖ ਰਹਿ ਰਹੇ ਹਨ।

 


Related News