ਮਸ਼ਹੂਰ ਪੰਜਾਬੀ ਗਾਇਕ ਦੇ ਘਰ ਵਿਛੇ ਸੱਥਰ, ਪਤਨੀ ਦੀ ਹੋਈ ਮੌਤ

Tuesday, Apr 30, 2024 - 12:27 PM (IST)

ਮਸ਼ਹੂਰ ਪੰਜਾਬੀ ਗਾਇਕ ਦੇ ਘਰ ਵਿਛੇ ਸੱਥਰ, ਪਤਨੀ ਦੀ ਹੋਈ ਮੌਤ

ਐਂਟਰਟੇਨਮੈਂਟ ਡੈਸਕ - ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬੀ ਸੰਗੀਤ ਜਗਤ ਤੋਂ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਗਾਇਕ ਸਰਦਾਰ ਅਲੀ (Sardar Ali)  ਦੀ ਪਤਨੀ ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸਰਦਾਰ ਅਲੀ ਨੇ ਆਪਣੀ ਪਤਨੀ ਪਰਵੀਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਸਰਦਾਰ ਅਲੀ ਨੇ ਕੈਪਸ਼ਨ 'ਚ ਲਿਖਿਆ, 'ਅੱਜ ਦੀ ਸਵੇਰ ਕਦੇ ਨਹੀਂ ਭੁੱਲ ਸਕਦੀ। ਪਰਵੀਨ ਨੇ ਜ਼ਿੰਦਗੀ ਦੇ ਹਰ ਔਖੇ ਮੋੜ 'ਤੇ ਹਮੇਸ਼ਾ ਮੇਰਾ ਸਾਥ ਦਿੱਤਾ ਪਰ ਅੱਜ…ਪਰਵੀਨ ਦੇ ਆਖਰੀ ਸਫ਼ਰ ਲਈ ਦੁਆ ਕਰਨਾ ਜੀ।''

PunjabKesari

ਦੱਸ ਦਈਏ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਪਰਵੀਨ ਦੇ ਆਖਰੀ ਰਸਮਾਂ ਬਾਰੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ''ਨੌਵੇਂ ਦਾ ਖ਼ਤਮ ਸ਼ਰੀਫ 3-5-2024 ਦਿਨ ਸ਼ੁੱਕਰਵਾਰ, ਮਲੇਰਕੋਟਲਾ ਦੇ ਮਤੋਈ ਵਿਖੇ। ਸਮਾਂ 12 ਤੋਂ 1 ਵਜੇ ਤੱਕ । ਮੇਰੀ ਪਿਆਰੀ ਪਤਨੀ ਪਰਵੀਨ ਮਤੋਈ ਸਰਪੰਚ ਦੀ ਮਿੱਠੀ ਯਾਦ 'ਚ। ਦੁਆ ਏ ਫਤੀਹਾ ਖ਼ਤਮ ਸ਼ਰੀਫ 'ਚ ਸ਼ਾਮਲ ਹੋਣ ਲਈ ਬੇਨਤੀ ਆ ਜੀ।''

ਦੱਸਣਯੋਗ ਹੈ ਕਿ ਗਾਇਕ ਸਰਦਾਰ ਅਲੀ ਦੀ ਪਤਨੀ ਪਰਵੀਨ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੋਇਆ ਸੀ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਹੁਣ ਗਾਇਕ ਨੇ ਆਪਣੀ ਪਤਨੀ ਪਰਵੀਨ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਣ ਦੀ ਅਪੀਲ ਸਾਰਿਆਂ ਨੂੰ ਕੀਤੀ ਹੈ, ਜੋ ਕਿ ਤਿੰਨ ਮਈ ਨੂੰ ਹੋਣੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News