ਮਸ਼ਹੂਰ ਅਦਾਕਾਰਾ ਨੇ 9 ਸਾਲਾਂ ਪੁੱਤਰ ਲਈ ਕੀਤਾ ਸੀ ਦੂਜਾ ਵਿਆਹ ਪਰ ਹਾਲੇ ਵੀ ਲੜ ਰਹੀ ਹੈ ਕਾਨੂੰਨੀ ਲੜਾਈ

Friday, Jan 03, 2025 - 04:09 PM (IST)

ਮਸ਼ਹੂਰ ਅਦਾਕਾਰਾ ਨੇ 9 ਸਾਲਾਂ ਪੁੱਤਰ ਲਈ ਕੀਤਾ ਸੀ ਦੂਜਾ ਵਿਆਹ ਪਰ ਹਾਲੇ ਵੀ ਲੜ ਰਹੀ ਹੈ ਕਾਨੂੰਨੀ ਲੜਾਈ

ਐਂਟਰਟੇਨਮੈਂਟ ਡੈਸਕ- ਟੀ.ਵੀ. ਇੰਡੀਸਟਰੀ ਹੋਵੇ ਜਾਂ ਬਾਲੀਵੁੱਡ ਇੰਡਸਟਰੀ, ਇਸ ਨਾਲ ਜੁੜੇ ਸਿਤਾਰੇ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਅੱਜ ਅਸੀਂ ਗੱਲ ਕਰ ਰਹੇ ਹਨ ਟੀ.ਵੀ. ਦੇ ਮਸ਼ਹੂਰ ਸ਼ੋਅ ‘ਨੱਚ ਬਲੀਏ 4’ ਜਿੱਤਣ ਵਾਲੀ ਅਦਾਕਾਰਾ ਦਲਜੀਤ ਕੌਰ ਦੀ। ਜਿਸ ਨੇ ਆਪਣੇ ਇਕ ਸਹਿ ਪ੍ਰਤੀਯੋਗੀ ਨਾਲ ਵਿਆਹ ਕੀਤਾ। ਉਸ ਨੇ ਵਿਆਹ ਦੇ ਕੁਝ ਸਾਲਾਂ ਬਾਅਦ ਤਲਾਕ ਲੈ ਲਿਆ।  ਦੱਸ ਦੇਈਏ ਕਿ ਪਿਛਲੇ ਸਾਲ ਅਦਾਕਾਰਾ ਨੇ ਦੂਜਾ ਵਿਆਹ ਕੀਤਾ ਸੀ ਪਰ ਇਹ ਇਕ ਸਾਲ ਵੀ ਨਹੀਂ ਚੱਲ ਸਕਿਆ ਅਤੇ ਤਲਾਕ ਹੋ ਗਿਆ। ਉਹ ਹਾਲੇ ਵੀ ਕਾਨੂੰਨੀ ਲੜਾਈ ਲੜ ਰਹੀ ਹੈ।
ਪਤੀ ਕਰਦਾ ਸੀ ਕੁੱਟਮਾਰ
‘ਕੁਲ ਵਧੂ’ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ 2015 ‘ਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ। ਜਿਸ ਅਦਾਕਾਰ ਨਾਲ ਮੈਨੂੰ ਸ਼ੋਅ ਦੌਰਾਨ ਪਿਆਰ ਹੋ ਗਿਆ, ਜਿਸ ਅਦਾਕਾਰ ਨਾਲ ਮੈਂ 'ਨੱਚ ਬਲੀਏ ਸੀਜ਼ਨ 4' ਜਿੱਤਿਆ, ਉਹ ਵਿਆਹ ਤੋਂ ਬਾਅਦ ਮੇਰੀ ਕੁੱਟਮਾਰ ਕਰਦਾ ਸੀ। ਮੈਨੂੰ ਵਿਆਹ ਦੇ 2-3 ਸਾਲ ਲੱਗ ਗਏ ਉਸ ਨੂੰ ਆਪਣੇ ਆਪ ਲਈ ਮਨਾਉਣ ਲਈ। ਮੇਰਾ ਪੁੱਤਰ ਮੇਰੀ ਗੋਦੀ ਵਿੱਚ ਸੀ। ਲੜਾਈ ਤੋਂ ਤੰਗ ਆ ਕੇ ਤਲਾਕ ਲੈ ਲਿਆ। ਅਭਿਨੇਤਰੀ ਨੂੰ ਪਿਤਾ ਤੋਂ ਬਿਨਾਂ ਆਪਣੇ ਬੇਟੇ ਨੂੰ ਦੇਖ ਕੇ ਦੁੱਖ ਹੋਇਆ, ਇਸ ਲਈ ਉਸਨੇ ਦੁਬਾਰਾ ਵਿਆਹ ਕਰ ਲਿਆ। ਪਰ ਕਿਸਮਤ ਫਿਰ ਵੀ ਨਾ ਬਦਲੀ।

ਇਹ ਵੀ ਪੜ੍ਹੋ-ਆਲੀਆ-ਦੀਪਿਕਾ ਨਹੀਂ ਸਗੋਂ ਰਣਵੀਰ ਸਿੰਘ ਨੇ ਇਸ ਅਦਾਕਾਰਾ ਨੂੰ ਕੀਤੀ 23 ਵਾਰ KISS

ਮਾਨਸਿਕ ਨੁਕਸਾਨ ਬਾਰੇ ਅਦਾਕਾਰਾ ਨੇ ਕੀਤਾ ਖੁਲਾਸਾ
ਇੰਡਸਟਰੀ ‘ਤੇ ਕਈ ਸਾਲਾਂ ਤੱਕ ਰਾਜ ਕਰਨ ਵਾਲੀ ਅਦਾਕਾਰਾ ਦਲਜੀਤ ਕੌਰ ਕੌਰ ਸਕਰੀਨ ਦੇ ਸ਼ੋਅ ‘ਡੀਅਰ ਮੀ’ ਨੂੰ ਦਿੱਤੇ ਇੰਟਰਵਿਊ ‘ਚ ਪਤੀ ਸ਼ਾਲਿਨ ਭਨੋਟ ਅਤੇ ਨਿਖਿਲ ਪਟੇਲ ਬਾਰੇ ਗੱਲ ਕੀਤੀ। ਉਸ ਨੇ ਦੱਸਿਆ ਕਿ ਕਿਵੇਂ ‘ਕੁਲ ਵਧੂ’ ਅਤੇ ‘ਨੱਚ ਬਲੀਏ’ ਵਿੱਚ ਸ਼ਾਲੀਨ ਨਾਲ ਉਸ ਦਾ ਰੋਮਾਂਸ ਸ਼ੁਰੂ ਹੋਇਆ। ਦਲਜੀਤ ਨੇ ਕਿਹਾ, “ਨੱਚ ਬੱਲੀਏ ਜਿੱਤਣ ਦੇ ਕੁਝ ਮਹੀਨਿਆਂ ਵਿੱਚ ਹੀ ਸਾਡਾ ਵਿਆਹ ਹੋ ਗਿਆ। ਕਾਸ਼ ਮੈਂ ਉਸ ਨੂੰ ਵਿਆਹ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਣਦੀ। ਜੇਕਰ ਮੈਨੂੰ ਪਤਾ ਹੁੰਦਾ ਤਾਂ ਇਹ ਗੱਲਾਂ ਨਾ ਹੁੰਦੀਆਂ।”

ਇਹ ਵੀ ਪੜ੍ਹੋ- 10 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਦੇ ਬਾਵਜੂਦ ਵੀ ਕੁਆਰੀ ਹੈ ਇਹ 53 ਸਾਲਾਂ ਮਸ਼ਹੂਰ ਅਦਾਕਾਰਾ
ਅਦਾਕਾਰਾ ਆਪਣੇ ਪਹਿਲੇ ਵਿਆਹ ਦੇ ਟੁੱਟਣ ਨਾਲ ਹੋਏ ਮਾਨਸਿਕ ਨੁਕਸਾਨ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, “2-3 ਸਾਲਾਂ ਤੋਂ, ਮੈਂ ਇਸ ਗੱਲ ਤੋਂ ਇਨਕਾਰ ਕਰ ਰਹੀ ਸੀ ਕਿ ਮੇਰਾ ਵਿਆਹ ਖਤਮ ਹੋ ਗਿਆ ਹੈ। ‘ਤਲਾਕ’ ਸ਼ਬਦ ਮੇਰੇ ਲਈ ਉਚਿਤ ਨਹੀਂ ਸੀ; ਮੈਂ ਬੁਰੀ ਤਰ੍ਹਾਂ ਟੁੱਟ ਗਈ ਸੀ ਜਿਸ ਕਾਰਨ ਮੈਂ ਬਹੁਤ ਰੋਂਦੀ ਰਹਿੰਦੀ ਸੀ। "
ਦਲਜੀਤ ਕੌਰ ਨੇ ਕਿਹਾ, “ਮੇਰਾ ਪੁੱਤਰ ਜੇਡਨ ਉਸ ਸਮੇਂ ਮੇਰੀਆਂ ਬਾਹਾਂ ਵਿੱਚ ਸੀ। ਇਹ ਆਸਾਨ ਨਹੀਂ ਸੀ। ਮੈਂ ਕਿਸੇ ਵੀ ਰੋਮਾਂਟਿਕ ਪ੍ਰਸਤਾਵ ਨੂੰ ਵੀ ਠੁਕਰਾ ਦਿੱਤਾ ਕਿਉਂਕਿ ਮੇਰੇ ਦਿਮਾਗ ਵਿੱਚ ਮੈਂ ਅਜੇ ਵਿਆਹੀ ਹੋਈ ਸੀ।” ਤਲਾਕ ਦੇ 9 ਸਾਲਾਂ ਬਾਅਦ ਵੀ, ਸ਼ਾਲਿਨ ਕਦੇ-ਕਦਾਈਂ ਆਪਣੇ ਪੁੱਤਰ ਜੇਡਨ ਦੀ ਜ਼ਿੰਦਗੀ ਵਿੱਚ ਸ਼ਾਮਲ ਰਿਹਾ।

ਇਹ ਵੀ ਪੜ੍ਹੋ- Tv ਦੇਖਦੇ ਅਚਾਨਕ ਗਾਇਬ ਹੋ ਗਈ ਸੀ ਪਤਨੀ, ਜਦੋਂ ਮਿਲੀ ਤਾਂ ਦੇਖ ਉੱਡੇ ਹੋਸ਼
ਪਿਤਾ ਨੂੰ ਯਾਦ ਕਰਦੈ ਪੁੱਤਰ 
ਦਲਜੀਤ ਕੌਰ ਨੇ ਜੇਡਨ ਦੀ ਤੰਦਰੁਸਤੀ ਲਈ ਪਿਉ-ਪੁੱਤਰ ਦੀਆਂ ਮੁਲਾਕਾਤਾਂ ਦੀ ਇਜਾਜ਼ਤ ਦਿੱਤੀ। ਉਸਨੇ ਕਿਹਾ, “ਜੇ ਤੁਸੀਂ ਅੱਜ ਸ਼ਾਲਿਨ ਨੂੰ ਪੁੱਛੋ ਕਿ ਜੇਡਨ ਦੀ ਉਮਰ ਕਿੰਨੀ ਹੈ, ਤਾਂ ਉਸਨੂੰ ਨਹੀਂ ਪਤਾ ਹੋਵੇਗਾ।” ਜੇਡਨ ਦੇ ਆਪਣੇ ਪਿਤਾ ਲਈ ਪਿਆਰ ਨੇ ਦਲਜੀਤ ਨੂੰ ਦੁਬਾਰਾ ਵਿਆਹ ਕਰਨ ਲਈ ਪ੍ਰੇਰਿਤ ਕੀਤਾ।
ਦਲਜੀਤ ਕੌਰ ਨੇ ਕਿਹਾ, “ਉਹ (ਜੇਡਨ) ਦੁਬਾਰਾ ਵਿਆਹ ਕਰਨ ਲਈ ਉਤਸ਼ਾਹਿਤ ਸੀ ਕਿਉਂਕਿ ਉਹ ਆਪਣੇ ਪਿਤਾ ਨੂੰ ਯਾਦ ਕਰ ਰਿਹਾ ਸੀ। ਉਸ ਨੂੰ ਆਪਣੇ ਪਿਤਾ ਲਈ ਤਰਸਦਾ ਦੇਖ ਕੇ ਬਹੁਤ ਦੁੱਖ ਹੋਇਆ, ਖਾਸ ਕਰਕੇ ਪਿਤਾ ਦਿਵਸ ਵਰਗੇ ਮੌਕਿਆਂ ‘ਤੇ। ਅਜਿਹਾ ਮਹਿਸੂਸ ਹੋਇਆ ਜਿਵੇਂ ਮੈਂ ਉਸ ਨੂੰ ਨਿਰਾਸ਼ ਕੀਤਾ ਹੈ।” ਹੁਣ ਨਿਖਿਲ ਨਾਲ ਵਿਆਹ ਟੁੱਟ ਗਿਆ ਹੈ। ਉਹ ਆਪਣੇ ਪੁੱਤਰ ਅਤੇ ਉਸ ਦੀ ਜ਼ਿੰਦਗੀ ‘ਤੇ ਧਿਆਨ ਕੇਂਦਰਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਜਿਸ ਤੋਂ ਗੁਜ਼ਰ ਰਿਹਾ ਹੈ, ਉਹ ਇਸ ਦਾ ਹੱਕਦਾਰ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News