ਹਸਪਤਾਲ ਤੋਂ ਡਿਸਚਾਰਜ ਹੋਈ ਦੀਪਿਕਾ ਕੱਕੜ, ਅਦਾਕਾਰਾ ਨੇ ਵੀਡੀਓ ਸਾਂਝੀ ਕਰ ਦਿੱਤੀ ਹੈਲਥ ਅਪਡੇਟ
Friday, Feb 27, 2026 - 11:59 AM (IST)
ਮੁੰਬਈ (ਏਜੰਸੀ) : ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਦੀਪਿਕਾ ਕੱਕੜ ਨੂੰ ਹਾਲ ਹੀ ਵਿਚ ਹੋਈ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੱਸ ਦੇਈਏ ਕਿ ਦੀਪਿਕਾ ਦੇ ਪੇਟ ਵਿੱਚ ਦਰਦ ਹੋਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਜਾਂਚ ਦੌਰਾਨ 1.3 ਸੈਂਟੀਮੀਟਰ (13mm) ਦਾ ਸਿਸਟ (ਗੰਢ) ਮਿਲਿਆ। ਇਸ ਮਗਰੋਂ ਦੀਪਿਕਾ ਦੀ ਸਰਜਰੀ ਕੀਤੀ ਗਈ ਸੀ। ਘਰ ਪਰਤੀ ਦੀਪਿਕਾ ਨੇ ਆਪਣੇ ਯੂ-ਟਿਊਬ ਚੈਨਲ 'ਤੇ ਇਕ ਵਲੌਗ ਸਾਂਝਾ ਕਰਦਿਆਂ ਆਪਣੀ ਹੈਲਥ ਅਪਡੇਟ ਦਿੱਤੀ ਹੈ। ਦੀਪਿਕਾ ਨੇਦੱਸਿਆ ਕਿ ਸਰੀਰ ਵਿੱਚੋਂ ਸਿਸਟ (ਗੰਢ) ਕਢਵਾਉਣ ਲਈ ਕੀਤੀ ਗਈ ਸਰਜਰੀ ਤੋਂ ਬਾਅਦ ਉਹ ਬੇਹੱਦ ਦਰਦ ਵਿੱਚ ਸੀ, ਜਿਸ ਕਾਰਨ ਉਹ ਹਸਪਤਾਲ ਵਿੱਚ ਹੀ ਰੋ ਪਈ।
ਦਰਦ ਨਾਲ ਬੇਹਾਲ ਹੋਈ ਅਦਾਕਾਰਾ
ਦੀਪਿਕਾ ਨੇ ਦੱਸਿਆ ਕਿ ਉਹ ਇਸ ਇਲਾਜ ਨੂੰ ਲੈ ਕੇ ਪਹਿਲਾਂ ਹੀ ਕਾਫ਼ੀ ਘਬਰਾ ਰਹੀ ਸੀ। ਸਰਜਰੀ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ, ਤਾਂ ਦਰਦ ਇੰਨਾ ਜ਼ਿਆਦਾ ਸੀ ਕਿ ਉਸ ਲਈ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ। ਦੀਪਿਕਾ ਮੁਤਾਬਕ, "ਇਸ ਵਾਰ ਜਦੋਂ ਮੈਨੂੰ ਹੋਸ਼ ਆਇਆ ਤਾਂ ਅੱਧੇ ਘੰਟੇ ਤੱਕ ਹੋਇਆ ਦਰਦ ਬਹੁਤ ਜ਼ਿਆਦਾ ਸੀ। ਅਚਾਨਕ ਹੋਸ਼ ਆਉਣ ਕਾਰਨ ਉਸ ਵੇਲੇ ਦਵਾਈਆਂ ਵੀ ਨਹੀਂ ਦਿੱਤੀਆਂ ਜਾ ਸਕਦੀਆਂ ਸਨ। ਹਾਲਾਂਕਿ ਹੁਣ ਮੈਂ ਹੌਲੀ-ਹੌਲੀ ਰਿਕਵਰ ਕਰ ਰਹੀ ਹਾਂ"।
ਇਹ ਵੀ ਪੜ੍ਹੋ: 'ਪਰਿਵਾਰ ਲਈ ਵਿਆਹ ਜ਼ਰੂਰੀ ਨਹੀਂ'; ਮਸ਼ਹੂਰ ਅਦਾਕਾਰਾ ਨੇ 41 ਦੀ ਉਮਰ 'ਚ ਫ੍ਰੀਜ਼ ਕਰਵਾਏ 'ਐਗਜ਼'
RFA ਤਕਨੀਕ ਨਾਲ ਹੋਇਆ ਇਲਾਜ
ਅਦਾਕਾਰਾ ਨੇ ਜਾਣਕਾਰੀ ਦਿੱਤੀ ਕਿ ਇਹ ਪ੍ਰਕਿਰਿਆ ਆਪਰੇਸ਼ਨ ਥੀਏਟਰ ਦੀ ਬਜਾਏ ਸੀ.ਟੀ. (CT) ਰੂਮ ਵਿੱਚ ਕੀਤੀ ਗਈ। ਡਾਕਟਰਾਂ ਨੇ RFA (Radiofrequency Ablation) ਤਕਨੀਕ ਦੀ ਵਰਤੋਂ ਕਰਕੇ ਗੰਢ ਨੂੰ ਸਾੜ ਦਿੱਤਾ। ਦੀਪਿਕਾ ਨੇ ਦੱਸਿਆ ਕਿ ਗੰਢ ਦਾ ਆਕਾਰ ਛੋਟਾ ਹੋਣ ਕਾਰਨ ਇਹ ਪ੍ਰਕਿਰਿਆ ਸਫਲ ਰਹੀ। ਦੀਪਿਕਾ ਨੇ ਔਖੇ ਸਮੇਂ ਵਿੱਚ ਸਾਥ ਦੇਣ ਅਤੇ ਦੁਆਵਾਂ ਮੰਗਣ ਲਈ ਆਪਣੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਸ ਨੇ ਦੱਸਿਆ ਕਿ ਹਾਲੇ ਵੀ ਉਸ ਨੂੰ ਹਿੱਲਣ-ਜੁੱਲਣ ਵੇਲੇ ਦਰਦ ਮਹਿਸੂਸ ਹੁੰਦਾ ਹੈ।
ਇਹ ਵੀ ਪੜ੍ਹੋ: ਡਾਇਰੈਕਟਰ ਨੂੰ ਬੇਰਹਿਮੀ ਨਾਲ ਕੁੱਟਣ ਦੇ ਮਾਮਲੇ 'ਚ ਅਦਾਕਾਰਾ ਐਸ਼ਵਰਿਆ ਸਣੇ 11 ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
