ਇਮਰਾਨ ਖਾਨ ਦੇ ਕਾਫਲੇ ਦੀ ਵੀਡੀਓ ਬਣਾਉਣੀ YouTuber ਨੂੰ ਪਈ ਮਹਿੰਗੀ, ਪੁਲਸ ਨੇ ਚੁੱਕ ਕੇ ਸੁੱਟਿਆ ਜੇਲ੍ਹ!
Wednesday, Feb 25, 2026 - 05:08 PM (IST)
ਲਾਹੌਰ (ਏਜੰਸੀ) : ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪੁਲਸ ਨੇ ਇੱਕ ਯੂਟਿਊਬਰ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਿਜਾ ਰਹੇ ਸੁਰੱਖਿਆ ਕਾਫਲੇ ਦੀ ਵੀਡੀਓ ਬਣਾ ਰਿਹਾ ਸੀ। ਇਮਰਾਨ ਖਾਨ ਨੂੰ ਅੱਖਾਂ ਦੇ ਇਲਾਜ ਲਈ ਇਸਲਾਮਾਬਾਦ ਦੇ ਇੱਕ ਹਸਪਤਾਲ ਲਿਜਾਇਆ ਜਾ ਰਿਹਾ ਸੀ।
ਸੁਰੱਖਿਆ ਵਿੱਚ ਸੰਨ੍ਹ ਲਾਉਣ ਦਾ ਇਲਜ਼ਾਮ
ਪੁਲਸ ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਯੂਟਿਊਬਰ ਦੀ ਪਛਾਣ ਹੈਦਰ ਸਈਦ ਵਜੋਂ ਹੋਈ ਹੈ, ਜੋ ਇਮਰਾਨ ਖਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ' (PTI) ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਹੈਦਰ ਨੇ ਨਾ ਸਿਰਫ਼ ਕਾਫਲੇ ਦੀ ਫਿਲਮਿੰਗ ਕੀਤੀ, ਸਗੋਂ ਉਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਵੀ ਕਰ ਦਿੱਤਾ, ਜਿਸ ਨਾਲ ਇਮਰਾਨ ਖਾਨ ਅਤੇ ਸੁਰੱਖਿਆ ਕਰਮਚਾਰੀਆਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਸੀ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਿਆਲਾ ਪੁਲਸ ਚੌਕੀ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮਜੀਠੀਆ ਦਾ CM ਮਾਨ 'ਤੇ ਵੱਡਾ ਹਮਲਾ: 'ਕੀ ਸਾਰਿਆਂ ਨੂੰ ਸਿੱਧੂ ਮੂਸੇਵਾਲਾ ਵਾਂਗ ਮਰਵਾਉਣਾ ਚਾਹੁੰਦੇ ਹੋ?'
ਅੱਖਾਂ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ ਇਮਰਾਨ
73 ਸਾਲਾ ਇਮਰਾਨ ਖਾਨ 2023 ਤੋਂ ਅਦਿਆਲਾ ਜੇਲ੍ਹ ਵਿੱਚ ਬੰਦ ਹਨ। ਮੰਗਲਵਾਰ ਨੂੰ ਉਨ੍ਹਾਂ ਨੂੰ ਅੱਖਾਂ ਦੇ ਦੂਜੇ ਟੀਕੇ (anti-VEGF injection) ਲਈ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (PIMS) ਲਿਜਾਇਆ ਗਿਆ ਸੀ। ਪਿਛਲੇ ਮਹੀਨੇ ਉਨ੍ਹਾਂ ਨੂੰ ਸੈਂਟਰਲ ਰੈਟਿਨਲ ਵੇਨ ਅਕਲੂਜ਼ਨ (CRVO) ਨਾਮ ਦੀ ਬੀਮਾਰੀ ਦਾ ਪਤਾ ਲੱਗਾ ਸੀ, ਜਿਸ ਕਾਰਨ ਉਨ੍ਹਾਂ ਦੀ ਨਜ਼ਰ ਪ੍ਰਭਾਵਿਤ ਹੋ ਰਹੀ ਹੈ।
ਇਹ ਵੀ ਪੜ੍ਹੋ: ਬ੍ਰੇਕਅੱਪ ਦਾ ਦਰਦ ਨਾ ਸਹਿ ਸਕੀ YouTuber, ਵਲੌਗਰ ਪ੍ਰੇਮੀ ਨਾਲ ਬਹਿਸ ਮਗਰੋਂ ਚੁੱਕ ਲਿਆ ਖੌਫਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
