ਭਰਾਵਾਂ ਦੀ ਜੋੜੀ ਨੇ ਜਿੱਤਿਆ ‘ਮਾਸਟਰ ਸ਼ੈੱਫ ਇੰਡੀਆ’ ਦਾ ਖ਼ਿਤਾਬ

Sunday, Mar 08, 2026 - 12:42 PM (IST)

ਭਰਾਵਾਂ ਦੀ ਜੋੜੀ ਨੇ ਜਿੱਤਿਆ ‘ਮਾਸਟਰ ਸ਼ੈੱਫ ਇੰਡੀਆ’ ਦਾ ਖ਼ਿਤਾਬ

ਮੁੰਬਈ - ਭਾਰਤ ਦੀ ਸ਼ਾਨ ਨੂੰ ਉਸ ਦੇ ਸਵਾਦ, ਰਵਾਇਤਾਂ ਅਤੇ ਕਹਾਣੀਆਂ ਦੇ ਜ਼ਰੀਏ ਮਨਾਉਣ ਤੋਂ ਬਾਅਦ ਆਖਿਰਕਾਰ ਮਾਸਟਰ ਸ਼ੈੱਫ ਇੰਡੀਆ ਨੂੰ ਜੇਤੂ ਮਿਲ ਗਿਆ ਹੈ। ਚੁਣੌਤੀਆਂ, ਕ੍ਰਿਏਟਿਵਿਟੀ, ਯਾਦਾਂ ਅਤੇ ਅਣਗਿਣਤ ਖ਼ਾਸ ਪਲਾਂ ਨਾਲ ਭਰੀ ਇਸ ਯਾਤਰਾ ਤੋਂ ਬਾਅਦ ਨਾਗਪੁਰ ਦੇ ਭਰਾਵਾਂ ਵਿਕਰਮ ਅਤੇ ਅਜਿੰਕਿਆ ਗੰਧੇ ਨੇ ਮਾਸਟਰ ਸ਼ੈੱਫ ਇੰਡੀਆ ਦਾ ਖ਼ਿਤਾਬ ਆਪਣੇ ਨਾਂ ਕੀਤਾ।

ਜੇਤੂ ਵਿਕਰਮ ਨੇ ਕਿਹਾ, “ਮਾਸਟਰ ਸ਼ੈੱਫ ਇੰਡੀਆ ਜਿੱਤਣਾ ਸਾਡੇ ਲਈ ਕਿਸੇ ਸੁਪਨੇ ਵਰਗਾ ਹੈ। ਅਜਿੰਕਿਆ ਅਤੇ ਉਹ ਹਮੇਸ਼ਾ ਇਕ-ਦੂਜੇ ਨੂੰ ਹੋਰ ਉੱਚਾ ਟੀਚਾ ਰੱਖਣ ਅਤੇ ਖੁਦ ਦਾ ਬਿਹਤਰ ਰੂਪ ਬਣਨ ਲਈ ਪ੍ਰੇਰਿਤ ਕਰਦੇ ਰਹੇ ਹਨ। ਮਾਸਟਰ ਸ਼ੈੱਫ ਇੰਡੀਆ ਨੇ ਅਜਿਹਾ ਮੰਚ ਦਿੱਤਾ, ਜਿਸ ਨੇ ਸਾਨੂੰ ਸਿਰਫ਼ ਕੁੱਕ ਵੱਜੋਂ ਨਹੀਂ, ਸਗੋਂ ਇਨਸਾਨ ਦੇ ਤੌਰ ’ਤੇ ਵੀ ਘੜ੍ਹਿਆ ਹੈ। ਇਸ ਜਿੱਤ ਨੂੰ ਹੋਰ ਖ਼ਾਸ ਬਣਾਉਂਦਾ ਹੈ ਇਸ ਸੀਜ਼ਨ ਦਾ ‘ਪ੍ਰਾਈਡ ਆਫ ਇੰਡੀਆ’ ਦਾ ਜਸ਼ਨ, ਜਿੱਥੇ ਹਰ ਚੁਣੌਤੀ ’ਚ ਦੇਸ਼ ਭਰ ਦੀਆਂ ਕਹਾਣੀਆਂ ਅਤੇ ਸਵਾਦ ਸਾਹਮਣੇ ਆਏ।” ਜੇਤੂ ਅਜਿੰਕਿਆ ਗੰਧੇ ਨੇ ਕਿਹਾ, ‘‘ਵਿਕਰਮ ਅਤੇ ਮੇਰੇ ਲਈ ਇਹ ਪਲ ਉਨ੍ਹਾਂ ਸਾਲਾਂ ਦਾ ਨਤੀਜਾ ਹੈ, ਜਦੋਂ ਅਸੀਂ ਸੁਪਨੇ ਦੇਖੇ, ਨਵੇਂ-ਨਵੇਂ ਪ੍ਰਯੋਗ ਕੀਤੇ।’’

 


author

cherry

Content Editor

Related News