ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ Youtuber ਦੀ ਹਾਲਤ ਹੁਣ ਕਿਵੇਂ? ਪਤਨੀ ਨੇ ਦਿੱਤੀ ਵੱਡੀ ਅਪਡੇਟ

Monday, Mar 09, 2026 - 02:48 PM (IST)

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ Youtuber ਦੀ ਹਾਲਤ ਹੁਣ ਕਿਵੇਂ? ਪਤਨੀ ਨੇ ਦਿੱਤੀ ਵੱਡੀ ਅਪਡੇਟ

ਐਂਟਰਟੇਨਮੈਂਟ ਡੈਸਕ : 'ਬਿੱਗ ਬੌਸ 17' ਦੇ ਸਾਬਕਾ ਮੁਕਾਬਲੇਬਾਜ਼ ਅਤੇ ਮਸ਼ਹੂਰ ਯੂਟਿਊਬਰ ਅਨੁਰਾਗ ਡੋਭਾਲ, ਜਿਨ੍ਹਾਂ ਨੇ ਬੀਤੇ ਦਿਨੀਂ ਮਾਨਸਿਕ ਪ੍ਰੇਸ਼ਾਨੀ ਕਾਰਨ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਪਤਨੀ ਰਿਤਿਕਾ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਸਾਵਧਾਨ ! ਭਾਰਤੀ ਸਿੰਘ ਦੀ ਵੀਡੀਓ ਦੇਖ ਕੇ ਨਾ ਖਰੀਦੋ ਇਹ ਸਾਮਾਨ, ਕਾਮੇਡੀਅਨ ਨੇ ਖੁਦ ਦੱਸੀ ਸੱਚਾਈ

ਪਤਨੀ ਨੇ ਇੰਸਟਾਗ੍ਰਾਮ 'ਤੇ ਲਿਖੀ ਭਾਵੁਕ ਪੋਸਟ

ਅਨੁਰਾਗ ਦੀ ਪਤਨੀ ਰਿਤਿਕਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, "ਅਨੁਰਾਗ ਹੁਣ ਠੀਕ ਹੈ। ਉਸ ਨੂੰ ਕੁਝ ਸੱਟਾਂ ਜ਼ਰੂਰ ਲੱਗੀਆਂ ਹਨ, ਪਰ ਉਹ ਬਹੁਤ ਮਜ਼ਬੂਤ ਹੈ ਅਤੇ ਜਲਦੀ ਠੀਕ ਹੋ ਜਾਵੇਗਾ। ਇਹ ਸਾਡੇ ਲਈ ਬਹੁਤ ਨਾਜ਼ੁਕ ਸਮਾਂ ਹੈ, ਇਸ ਲਈ ਮੇਰੀ ਸਭ ਨੂੰ ਬੇਨਤੀ ਹੈ ਕਿ ਕੋਈ ਵੀ ਗਲਤ ਅਫਵਾਹ ਨਾ ਫੈਲਾਓ। ਸਾਨੂੰ ਸਿਰਫ ਤੁਹਾਡੀਆਂ ਦੁਆਵਾਂ ਅਤੇ ਪਿਆਰ ਦੀ ਲੋੜ ਹੈ।"

ਇਹ ਵੀ ਪੜ੍ਹੋ: 66 ਸਾਲ ਦੀ ਉਮਰ 'ਚ ਮਾਂ ਬਣਨ ਜਾ ਰਹੀ ਨੀਨਾ ਗੁਪਤਾ ? 'ਬੇਬੀ ਬੰਪ' ਦੀਆਂ ਤਸਵੀਰਾਂ 'ਤੇ ਅਦਾਕਾਰਾ ਨੇ ਤੋੜੀ ਚੁੱਪੀ

PunjabKesari

ਲਾਈਵ ਵੀਡੀਓ ਦੌਰਾਨ ਕੀਤੀ ਸੀ ਖ਼ੁਦਕੁਸ਼ੀ ਦੀ ਕੋਸ਼ਿਸ਼

ਦੱਸ ਦੇਈਏ ਕਿ ਅਨੁਰਾਗ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਆਪਣੀ ਫਾਰਚਿਊਨਰ ਗੱਡੀ ਨੂੰ 140-150 ਕਿਲੋਮੀਟਰ ਦੀ ਰਫ਼ਤਾਰ ਨਾਲ ਚਲਾਇਆ ਸੀ। ਇਸ ਦੌਰਾਨ ਉਹ ਕਾਫੀ ਭਾਵੁਕ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਨੇ ਇਸ ਨੂੰ ਆਪਣੀ 'ਆਖਰੀ ਰਾਈਡ' ਦੱਸਿਆ ਸੀ। ਤੇਜ਼ ਰਫ਼ਤਾਰ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਵਿੱਚ ਅਨੁਰਾਗ ਗੰਭੀਰ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' ! ਫ੍ਰੀਜ਼ ਕਰਵਾਏ ਐੱਗਜ਼

ਮਾਨਸਿਕ ਸਿਹਤ 'ਤੇ ਛਿੜੀ ਚਰਚਾ

ਹਾਦਸੇ ਤੋਂ ਕੁਝ ਦਿਨ ਪਹਿਲਾਂ ਅਨੁਰਾਗ ਨੇ ਪਰਿਵਾਰਕ ਕਲੇਸ਼ ਅਤੇ ਮਾਨਸਿਕ ਪਰੇਸ਼ਾਨੀ ਬਾਰੇ ਵੀਡੀਓਜ਼ ਪੋਸਟ ਕੀਤੀਆਂ ਸਨ। ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਕ੍ਰਿਏਟਰਸ ਦੇ ਮਾਨਸਿਕ ਦਬਾਅ ਅਤੇ ਸੁਰੱਖਿਆ ਨੂੰ ਲੈ ਕੇ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ। ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ ਇੰਡਸਟਰੀ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੀ ਮਾਂ ਦਾ ਹੋਇਆ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News