ਸਾਵਧਾਨ ! ਭਾਰਤੀ ਸਿੰਘ ਦੀ ਵੀਡੀਓ ਦੇਖ ਕੇ ਨਾ ਖਰੀਦੋ ਇਹ ਸਾਮਾਨ, ਕਾਮੇਡੀਅਨ ਨੇ ਖੁਦ ਦੱਸੀ ਸੱਚਾਈ
Monday, Mar 09, 2026 - 01:32 PM (IST)
ਮੁੰਬਈ (ਏਜੰਸੀ) : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵੱਡੀ ਧੋਖਾਧੜੀ ਬਾਰੇ ਸੁਚੇਤ ਕੀਤਾ ਹੈ। ਭਾਰਤੀ ਨੇ ਖੁਲਾਸਾ ਕੀਤਾ ਹੈ ਕਿ ਕੁਝ ਜਾਲਸਾਜ਼ ਉਸ ਦੇ ਨਾਮ ਅਤੇ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੁਆਰਾ ਤਿਆਰ ਕੀਤੀ ਗਈ ਨਕਲੀ ਆਵਾਜ਼ ਦੀ ਵਰਤੋਂ ਕਰਕੇ ਭਾਰ ਘਟਾਉਣ ਵਾਲੇ ਉਤਪਾਦਾਂ ਦਾ ਪ੍ਰਚਾਰ ਕਰ ਰਹੇ ਹਨ।
AI ਰਾਹੀਂ ਆਵਾਜ਼ ਦੀ ਹੋ ਰਹੀ ਦੁਰਵਰਤੋਂ
ਭਾਰਤੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਦੱਸਿਆ ਕਿ ਕੁਝ ਸਕੈਮਰ ਝੂਠਾ ਦਾਅਵਾ ਕਰ ਰਹੇ ਹਨ ਕਿ ਉਹ "ਥਿਨ ਫੁੱਟ ਪੈਡਸ" (ਭਾਰ ਘਟਾਉਣ ਵਾਲੇ ਉਤਪਾਦ) ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਧੋਖੇਬਾਜ਼ਾਂ ਨੇ ਉਸਦੀ ਆਵਾਜ਼ ਨੂੰ AI ਰਾਹੀਂ ਬਦਲ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਲੱਗੇ ਕਿ ਉਹ ਖੁਦ ਇਸ ਉਤਪਾਦ ਨੂੰ ਪ੍ਰਮੋਟ ਕਰ ਰਹੀ ਹੈ। ਭਾਰਤੀ ਨੇ ਸਪੱਸ਼ਟ ਕੀਤਾ ਕਿ ਇਸ਼ਤਿਹਾਰਾਂ ਵਿੱਚ ਸੁਣਾਈ ਦੇਣ ਵਾਲੀ ਆਵਾਜ਼ ਉਸਦੀ ਅਸਲ ਆਵਾਜ਼ ਨਹੀਂ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' ! ਫ੍ਰੀਜ਼ ਕਰਵਾਏ ਐੱਗਜ਼
ਲੋਕਾਂ ਅਤੇ ਪਰਿਵਾਰ ਨੂੰ ਕੀਤਾ ਗੁੰਮਰਾਹ
ਭਾਰਤੀ ਨੇ ਦੱਸਿਆ ਕਿ ਉਸ ਨੂੰ ਹਰ ਰੋਜ਼ ਲੋਕਾਂ ਦੇ ਮੈਸੇਜ ਆ ਰਹੇ ਹਨ ਜੋ ਪੁੱਛ ਰਹੇ ਹਨ ਕਿ ਕੀ ਇਹ ਉਤਪਾਦ ਸੱਚਮੁੱਚ ਕਾਰਗਰ ਹੈ। ਕੀ ਇਸ ਨਾਲ ਸਚਮੁੱਚ ਪਤਲੇ ਹੋ ਸਕਦੇ ਹਾਂ। ਕੀ ਤੁਸੀਂ ਇਸ ਦੀ ਵਰਤੋਂ ਕੀਤੀ ਹੈ। ਤੁਸੀਂ ਇਸ ਕੰਪਨੀ ਨੂੰ ਜਾਣਦੇ ਹੋ? ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤੀ ਦੀ ਆਪਣੀ ਮਾਂ ਨੇ ਵੀ ਉਸ ਨੂੰ ਵੀਡੀਓ ਭੇਜ ਕੇ ਪੁੱਛਿਆ ਕਿ ਕੀ ਇਹ ਖ਼ਬਰ ਸੱਚ ਹੈ। ਅਦਾਕਾਰਾ ਨੇ ਕਿਹਾ, "ਮੈਂ ਇਸ ਕੰਪਨੀ ਨੂੰ ਬਿਲਕੁਲ ਨਹੀਂ ਜਾਣਦੀ। ਬਿਨਾਂ ਮੇਰੀ ਇਜਾਜ਼ਤ ਦੇ ਉਹ ਮੇਰਾ ਨਾਂ ਵਰਤ ਰਹੇ ਹਨ ਅਤੇ AI ਰਾਹੀਂ ਮੇਰੀ ਆਵਾਜ਼ ਬਦਲ ਕੇ ਇਹ ਫੁੱਟ ਪੈਡ (ਭਾਰ ਘਟਾਉਣ ਵਾਲੇ ਉਤਪਾਦ) ਵੇਚ ਰਹੇ ਹਨ"।
ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ ਇੰਡਸਟਰੀ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੀ ਮਾਂ ਦਾ ਹੋਇਆ ਦਿਹਾਂਤ
ਪ੍ਰਸ਼ੰਸਕਾਂ ਨੂੰ ਅਪੀਲ
ਕਾਮੇਡੀਅਨ ਨੇ ਆਪਣੇ ਫਾਲੋਅਰਜ਼ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਜਾਲ ਵਿੱਚ ਨਾ ਫਸਣ ਅਤੇ ਅਜਿਹੇ ਉਤਪਾਦਾਂ ਨੂੰ ਨਾ ਖਰੀਦਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਇਸ ਕੰਪਨੀ ਜਾਂ ਆਨਲਾਈਨ ਪ੍ਰਚਾਰ ਕੀਤੇ ਜਾ ਰਹੇ ਉਤਪਾਦ ਨਾਲ ਕੋਈ ਸਬੰਧ ਨਹੀਂ ਹੈ। ਭਾਰਤੀ ਨੇ ਕਿਹਾ ਕਿ ਵੀਡੀਓ ਵਿੱਚ ਉਸਦਾ ਚਿਹਰਾ ਹੋ ਸਕਦਾ ਹੈ, ਪਰ ਆਵਾਜ਼ ਉਸਦੀ ਨਹੀਂ ਹੈ, ਇਸ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
