''ਰਾਮਾਇਣ'' ਦੀ ''ਸੀਤਾ'' ਦੇ ਘਰ ਗੂੰਜੀਆਂ ਸ਼ਹਿਨਾਈਆਂ; ਵਿਆਹ ਦੇ ਬੰਧਨ ''ਚ ਬੱਝੀ ਦੀਪਿਕਾ ਚਿਖਲੀਆ ਦੀ ਧੀ

Thursday, Feb 26, 2026 - 02:16 PM (IST)

''ਰਾਮਾਇਣ'' ਦੀ ''ਸੀਤਾ'' ਦੇ ਘਰ ਗੂੰਜੀਆਂ ਸ਼ਹਿਨਾਈਆਂ; ਵਿਆਹ ਦੇ ਬੰਧਨ ''ਚ ਬੱਝੀ ਦੀਪਿਕਾ ਚਿਖਲੀਆ ਦੀ ਧੀ

ਮੁੰਬਈ (ਏਜੰਸੀ) : ਰਾਮਾਨੰਦ ਸਾਗਰ ਦੇ ਇਤਿਹਾਸਕ ਸੀਰੀਅਲ 'ਰਾਮਾਇਣ' ਵਿੱਚ ਮਾਤਾ ਸੀਤਾ ਦਾ ਕਿਰਦਾਰ ਨਿਭਾ ਕੇ ਘਰ-ਘਰ ਮਸ਼ਹੂਰ ਹੋਈ ਦਿੱਗਜ ਅਦਾਕਾਰਾ ਦੀਪਿਕਾ ਚਿਖਲੀਆ ਦੇ ਘਰ ਅੱਜ ਖੁਸ਼ੀਆਂ ਦਾ ਮਾਹੌਲ ਹੈ। ਦੀਪਿਕਾ ਦੀ ਬੇਟੀ ਜੂਹੀ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਇਸ ਖਾਸ ਮੌਕੇ ਦੀਆਂ ਦਿਲ ਛੂਹ ਲੈਣ ਵਾਲੀਆਂ ਤਸਵੀਰਾਂ ਇਕ ਵੀਡੀਓ ਦੇ ਰੂਪ ਵਿਚ ਦੀਪਿਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਕੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨਗੇ ਬੱਬੂ ਮਾਨ ? KS ਮੱਖਣ ਦੇ ਬਿਆਨ 'ਤੇ 'ਮਾਨ' ਦਾ ਵੱਡਾ ਖੁਲਾਸਾ

PunjabKesari

ਸੁਨਹਿਰੀ ਲਹਿੰਗੇ 'ਚ 'ਪਰੀ' ਲੱਗ ਰਹੀ ਸੀ ਦੁਲਹਨ

ਵਿਆਹ ਦੀਆਂ ਤਸਵੀਰਾਂ ਵਿੱਚ ਦੀਪਿਕਾ ਦੀ ਬੇਟੀ ਜੂਹੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਭਾਰੀ ਕਢਾਈ ਵਾਲਾ ਸੁਨਹਿਰੀ (Golden) ਲਹਿੰਗਾ ਪਹਿਨਿਆ ਹੋਇਆ ਸੀ, ਜਿਸ ਦੇ ਨਾਲ ਰਵਾਇਤੀ ਗਹਿਣੇ, ਮਾਂਗ ਟਿੱਕਾ ਅਤੇ ਚੋਕਰ ਨੈਕਲੈਸ ਉਸ ਦੀ ਸੁੰਦਰਤਾ ਨੂੰ ਚਾਰ ਚੰਦ ਲਗਾ ਰਹੇ ਸਨ। ਦੀਪਿਕਾ ਨੇ ਆਪਣੀ ਬੇਟੀ ਦੀ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ਵਿੱਚ ਲਿਖਿਆ— “ਸਭ ਤੋਂ ਪਿਆਰੀ ਦੁਲਹਨ।”

ਇਹ ਵੀ ਪੜ੍ਹੋ: ਜੌਰਡਨ ਸੰਧੂ ਨੂੰ ਗੈਂਗਸਟਰਾਂ ਦੀ ਧਮਕੀ ! ਸਰਕਾਰ ਨੇ ਲਈ ਪੰਜਾਬੀ ਗਾਇਕ ਦੀ ਸੁਰੱਖਿਆ ਵਾਪਸ

PunjabKesari

ਦੀਪਿਕਾ ਚਿਖਲੀਆ ਦਾ ਰਾਇਲ ਲੁੱਕ

ਆਪਣੀ ਬੇਟੀ ਦੇ ਵਿਆਹ 'ਤੇ ਦੀਪਿਕਾ ਚਿਖਲੀਆ ਖੁਦ ਵੀ ਬਹੁਤ ਪ੍ਰਭਾਵਸ਼ਾਲੀ ਲੱਗ ਰਹੀ ਸੀ। ਉਨ੍ਹਾਂ ਨੇ ਗੋਲਡਨ ਰੰਗ ਦੀ ਸਾੜ੍ਹੀ ਦੇ ਨਾਲ ਮਰੂਨ ਰੰਗ ਦੀ ਵੈਲਵੇਟ ਸ਼ਾਲ ਲਈ ਹੋਈ ਸੀ। ਉਨ੍ਹਾਂ ਦੇ ਸ਼ਾਨਦਾਰ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।

ਇਹ ਵੀ ਪੜ੍ਹੋ: ਸਲੀਮ ਖਾਨ ਨੂੰ ਲੈ ਕੇ ਆਮਿਰ ਖਾਨ ਨੇ ਦਿੱਤੀ ਵੱਡੀ ਅਪਡੇਟ ! ਦੱਸਿਆ ਹੁਣ ਕਿਵੇਂ ਹੈ ਸਲਮਾਨ ਦੇ ਪਿਤਾ ਦੀ ਸਿਹਤ

PunjabKesari

'ਰਾਮਾਇਣ' ਨਾਲ ਮਿਲੀ ਸੀ ਅਥਾਹ ਪ੍ਰਸਿੱਧੀ

ਜ਼ਿਕਰਯੋਗ ਹੈ ਕਿ ਦੀਪਿਕਾ ਚਿਖਲੀਆ ਨੂੰ 1987 ਵਿੱਚ ਆਏ ਸੀਰੀਅਲ 'ਰਾਮਾਇਣ' ਤੋਂ ਅਥਾਹ ਪਿਆਰ ਮਿਲਿਆ ਸੀ। ਉਸ ਸਮੇਂ ਲੋਕ ਉਨ੍ਹਾਂ ਨੂੰ ਸੱਚਮੁੱਚ ਮਾਤਾ ਸੀਤਾ ਮੰਨ ਕੇ ਪੂਜਣ ਲੱਗ ਪਏ ਸਨ। ਇਸ ਸੀਰੀਅਲ ਵਿਚ ਅਰੁਣ ਗੋਵਿਲ ਨੇ ਭਗਵਾਨ ਰਾਮ ਦਾ ਕਿਰਦਾਰ ਨਿਭਾਇਆ ਸੀ ਅਤੇ ਸੁਨੀਲ ਲਹਿਰੀ ਲਛਮਣ ਅਤੇ ਦਾਰਾ ਸਿੰਘ ਹਨੂੰਮਾਨ ਦੇ ਰੂਪ ਵਿੱਚ ਨਜ਼ਰ ਆਏ ਸਨ। 

ਇਹ ਵੀ ਪੜ੍ਹੋ: ਮਸ਼ਹੂਰ YouTuber ਦੀ ਮੌਤ ਪਿੱਛੋਂ ਮਾਂ ਨੂੰ ਮਿਲਿਆ ਆਖ਼ਰੀ ਮੈਸੇਜ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News