ਤੁਨਿਸ਼ਾ ਨੂੰ ਪ੍ਰੇਮੀ ਨੇ ਇਸਲਾਮ ਧਰਮ ਕਬੂਲ ਕਰਨ ਲਈ ਕੀਤਾ ਸੀ ਮਜਬੂਰ : ਮਾਂ ਦਾ ਦਾਅਵਾ
Sunday, Jan 01, 2023 - 09:32 AM (IST)
ਮੁੰਬਈ (ਯੂ. ਐੱਨ. ਆਈ.)– ਮਰਹੂਮ ਅਦਾਕਾਰਾ ਤੁਨਿਸ਼ਾ ਦੀ ਮਾਂ ਵਨੀਤਾ ਸ਼ਰਮਾ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸ ਦੀ ਧੀ ਦਾ ਪ੍ਰੇਮੀ ਉਸ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕਰ ਰਿਹਾ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਮਾਂ ਵਨੀਤਾ ਨੇ ਕਿਹਾ ਕਿ ਤੁਨਿਸ਼ਾ ਨੂੰ ਪ੍ਰੇਮੀ ਸ਼ੀਜ਼ਾਨ ਖ਼ਾਨ ਤੇ ਉਸ ਦੇ ਪਰਿਵਾਰ ਵਲੋਂ ਲਗਾਤਾਰ ਵੱਖ-ਵੱਖ ਤਰੀਕਿਆਂ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਦੀ ਮਰਜ਼ੀ ਦੇ ਖ਼ਿਲਾਫ਼ ਕਈ ਕੰਮ ਕਰਨ ਲਈ ਉਸ ’ਤੇ ਦਬਾਅ ਪਾਇਆ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਨੇ ਫੈਨਜ਼ ਨੂੰ ਨਵੇਂ ਵਰ੍ਹੇ ਦੀ ਇੰਝ ਦਿੱਤੀ ਵਧਾਈ, ਵੇਖੋ ਖ਼ੂਬਸੂਰਤ ਵੀਡੀਓ
ਵਨੀਤਾ ਨੇ ਕਿਹਾ ਕਿ ਮੇਰੀ ਮਾਸੂਮ ਧੀ ’ਤੇ ਉਸ ਦਾ ਬੇਲੋੜਾ ਪ੍ਰਭਾਵ ਸੀ। ਉਸ ਨੇ ਸ਼ੀਜ਼ਾਨ ਦੀ ਮਾਂ ਨੂੰ ਅੰਮੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਸ਼ੀਜ਼ਾਨ ਦੀ ਭੈਣ ਉਸ ਦਾ ਜਨਮਦਿਨ ਮਨਾਉਣ ਲਈ ਦਰਗਾਹ ’ਤੇ ਲੈ ਕੇ ਜਾਂਦੀ ਸੀ। ਉਸ ਨੇ ਕਥਿਤ ਤੌਰ ’ਤੇ ਬੁਰਕਾ ਪਹਿਨਣਾ ਸ਼ੁਰੂ ਕਰ ਦਿੱਤਾ ਸੀ।
20 ਸਾਲਾ ਟੀ. ਵੀ. ਸੀਰੀਅਲ ਅਦਾਕਾਰਾ ਤੁਨਿਸ਼ਾ ਨੇ 24 ਦਸੰਬਰ ਨੂੰ ਇਕ ਟੈਲੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਵਸਈ ’ਚ ਖ਼ੁਦਕੁਸ਼ੀ ਕਰ ਲਈ ਸੀ। ਇਕ ਦਿਨ ਬਾਅਦ ਉਸ ਦੀ ਮਾਂ ਨੇ ਇਕ ਵੀਡੀਓ ਜਾਰੀ ਕਰਕੇ ਉਸ ਦੇ ਸਹਿ-ਕਲਾਕਾਰ ਸ਼ੀਜ਼ਾਨ ’ਤੇ ਕਈ ਦੋਸ਼ ਲਾਏ ਸਨ। ਇਸ ਤੋਂ ਬਾਅਦ ਸ਼ੀਜ਼ਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।