ਆਮਿਰ ਖਾਨ ਦੀ 'ਹੈਪੀ ਪਟੇਲ : ਖ਼ਤਰਨਾਕ ਜਾਸੂਸ' ਦਾ ਟ੍ਰੇਲਰ ਰਿਲੀਜ਼; ਸੁਨੀਲ ਗ੍ਰੋਵਰ ਦੀ ਮਿਮਿਕਰੀ ਨੇ ਸੋਸ਼ਲ ਮੀਡੀਆ 'ਤੇ
Friday, Jan 16, 2026 - 10:23 AM (IST)
ਮੁੰਬਈ - ਆਮਿਰ ਖਾਨ ਪ੍ਰੋਡਕਸ਼ਨ ਨੇ ਆਪਣੀ ਆਉਣ ਵਾਲੀ ਸਪਾਈ ਕਾਮੇਡੀ ਫਿਲਮ 'ਹੈਪੀ ਪਟੇਲ: ਖ਼ਤਰਨਾਕ ਜਾਸੂਸ' ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਨੇ ਰਿਲੀਜ਼ ਹੁੰਦੇ ਹੀ ਦਰਸ਼ਕਾਂ ’ਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਵੀਰ ਦਾਸ ਵੱਲੋਂ ਕੀਤਾ ਗਿਆ ਹੈ, ਜੋ ਫਿਲਮ ’ਚ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਅਦਾਕਾਰਾ ਮੋਨਾ ਸਿੰਘ ਵੀ ਅਹਿਮ ਰੋਲ ’ਚ ਨਜ਼ਰ ਆਵੇਗੀ।
ਸੁਨੀਲ ਗ੍ਰੋਵਰ ਦੀ ਮਿਮਿਕਰੀ ਨੇ ਵਧਾਇਆ ਮਨੋਰੰਜਨ
ਫਿਲਮ ਦੀ ਚਰਚਾ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ’ਚ ਸੁਨੀਲ ਗ੍ਰੋਵਰ ਆਮਿਰ ਖਾਨ ਦੀ ਹੂ-ਬ-ਹੂ ਨਕਲ (ਮਿਮਿਕਰੀ) ਕਰਦੇ ਹੋਏ ਦਿਖਾਈ ਦੇ ਰਹੇ ਹਨ। ਆਮਿਰ ਖਾਨ ਪ੍ਰੋਡਕਸ਼ਨ ਵੱਲੋਂ ਸਾਂਝੇ ਕੀਤੇ ਗਏ 'ਬੀਹਾਈਂਡ ਦਾ ਸੀਨ' (BTS) ਵੀਡੀਓ ੍ਯਚ ਦੇਖਿਆ ਜਾ ਸਕਦਾ ਹੈ ਕਿ ਸੁਨੀਲ ਗ੍ਰੋਵਰ ਦੀ ਸ਼ਾਨਦਾਰ ਕਾਮੇਡੀ ਦੇਖ ਕੇ ਖੁਦ ਆਮਿਰ ਖਾਨ ਅਤੇ ਸੈੱਟ 'ਤੇ ਮੌਜੂਦ ਸਾਰੇ ਲੋਕ ਹੱਸ-ਹੱਸ ਕੇ ਲੋਟ-ਪੋਟ ਹੋ ਰਹੇ ਹਨ।
ਵੀਰ ਦਾਸ ਅਤੇ ਆਮਿਰ ਖਾਨ ਦੀ ਦੂਜੀ ਫਿਲਮ
'ਲਗਾਨ', 'ਦੰਗਲ' ਅਤੇ 'ਤਾਰੇ ਜ਼ਮੀਨ ਪਰ' ਵਰਗੀਆਂ ਯਾਦਗਾਰ ਫਿਲਮਾਂ ਦੇਣ ਵਾਲਾ ਆਮਿਰ ਖਾਨ ਪ੍ਰੋਡਕਸ਼ਨ ਇਸ ਫਿਲਮ ਰਾਹੀਂ ਇਕ ਨਵਾਂ ਮਿਆਰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਰ ਦਾਸ ਦੀ ਆਮਿਰ ਖਾਨ ਪ੍ਰੋਡਕਸ਼ਨ ਨਾਲ 'ਦਿੱਲੀ ਬੇਲੀ' ਤੋਂ ਬਾਅਦ ਇਹ ਦੂਜੀ ਫਿਲਮ ਹੈ। ਵੀਰ ਦਾਸ ਪਹਿਲਾਂ ਹੀ 'ਗੋ ਗੋਆ ਗੌਨ' ਅਤੇ 'ਬਦਮਾਸ਼ ਕੰਪਨੀ' ਵਰਗੀਆਂ ਫਿਲਮਾਂ ਨਾਲ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ।
ਰਿਲੀਜ਼ ਡੇਟ
ਦਰਸ਼ਕਾਂ ਨੂੰ ਹਸਾਉਣ ਦਾ ਵਾਅਦਾ ਕਰਨ ਵਾਲੀ ਇਹ ਫਿਲਮ 16 ਜਨਵਰੀ 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੇ ਪ੍ਰੋਮੋਸ਼ਨਲ ਕੰਟੈਂਟ ਅਤੇ ਸਿਰਜਣਾਤਮਕਤਾ ਨੂੰ ਦੇਖਦੇ ਹੋਏ ਇਹ ਉਮੀਦ ਕੀਤੀ ਜਾ ਰਹੀ ਹੈ ਕਿ 'ਹੈਪੀ ਪਟੇਲ: ਖ਼ਤਰਨਾਕ ਜਾਸੂਸ' ਇਕ ਵੱਡੀ ਮਨੋਰੰਜਨ ਭਰਪੂਰ ਫਿਲਮ ਸਾਬਿਤ ਹੋਵੇਗੀ।
Related News
ਆਮਿਰ ਖਾਨ ਦੀ 'ਹੈਪੀ ਪਟੇਲ : ਖ਼ਤਰਨਾਕ ਜਾਸੂਸ' ਦਾ ਟ੍ਰੇਲਰ ਰਿਲੀਜ਼; ਸੁਨੀਲ ਗ੍ਰੋਵਰ ਦੀ ਮਿਮਿਕਰੀ ਨੇ ਸੋਸ਼ਲ ਮੀਡੀਆ 'ਤੇ
