ਸੰਦੀਪ ਰੈੱਡੀ ਨੇ ਕੀਤਾ ‘ਐਨੀਮਲ’ ਦੇ ਟਰੇਲਰ ਦੀ ਤਰੀਕ ਦਾ ਖ਼ੁਲਾਸਾ

Tuesday, Nov 21, 2023 - 04:20 PM (IST)

ਸੰਦੀਪ ਰੈੱਡੀ ਨੇ ਕੀਤਾ ‘ਐਨੀਮਲ’ ਦੇ ਟਰੇਲਰ ਦੀ ਤਰੀਕ ਦਾ ਖ਼ੁਲਾਸਾ

ਮੁੰਬਈ (ਬਿਊਰੋ) - ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨੇ ਇਕ ਰੋਮਾਂਚਕ ਐਲਾਨ ਨਾਲ ਫਿਲਮ ‘ਐਨੀਮਲ’ ਲਈ ਮੰਚ ਤਿਆਰ ਕੀਤਾ ਹੈ। ਟ੍ਰੇਲਰ ਨੇ ਲਾਂਚ ਡੇਟ ਦੇ ਨਾਲ ਇਕ ਰਹੱਸਮਈ ਤਸਵੀਰ ਦਾ ਖੁਲਾਸਾ ਕੀਤਾ ਹੈ। ਤਸਵੀਰ ’ਚ ਰਣਬੀਰ ਕਪੂਰ ਨੂੰ ਫਿਲਮ ’ਚ ਉਸਦੇ ਕਿਰਦਾਰ ਵਜੋਂ ਦਿਖਾਇਆ ਗਿਆ ਹੈ, ਸੰਦੀਪ ਰੈੱਡੀ ਵਾਂਗਾ ਦੇ ਆਹਮੋ-ਸਾਹਮਣੇ ਖੜ੍ਹੇ ਹਨ। 

ਅਧਿਕਾਰਤ ਟ੍ਰੇਲਰ ਰਿਲੀਜ਼ ਹੋਣ ਦੀ ਤਰੀਕ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਕਿ 23 ਨਵੰਬਰ ਹੈ। ਟੀਜ਼ਰ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਹਿਲਾ ਦਿੱਤਾ ਹੈ ਤੇ ਟ੍ਰੇਲਰ ਦੇ ਨਾਲ ਹੀ, ਐਕਸ਼ਨ ਤੇ ਡਰਾਮਾ ਗਾਥਾ ਦੀ ਉਮੀਦ ਵੱਧ ਰਹੀ ਹੈ। 

‘ਐਨੀਮਲ’ ਰਣਬੀਰ ਕਪੂਰ, ਬੌਬੀ ਦਿਓਲ, ਅਨਿਲ ਕਪੂਰ ਤੇ ਰਸ਼ਮਿਕਾ ਮੰਦਾਨਾ ਦੀਆਂ ਕਾਸਟਸ ਨੂੰ ਇਕੱਠਾ ਕਰਦੇ ਹੋਏ, ਇਕ ਸਿਨੇਮੈਟਿਕ ਟ੍ਰੀਟ ਹੋਣ ਲਈ ਤਿਆਰ ਹੈ। ਜਜ਼ਬਾਤਾਂ ਦੇ ਰੋਲਰਕੋਸਟਰ ਲਈ ਤਿਆਰ ਹੋ ਜਾਓ ਕਿਉਂਕਿ ਇਹ ਪਾਵਰਹਾਊਸ ਗਰੁੱਪ ‘ਐਨੀਮਲ’ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਨ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News