ਇਸ ਪੰਜਾਬੀ ਗਾਇਕਾ ਨੇ ਰਿਜੈਕਟ ਕੀਤਾ ''ਬਿੱਗ ਬੌਸ'' 18 ਦਾ ਆਫਰ, ਜਾਣੋ ਕਾਰਨ

Friday, Aug 30, 2024 - 09:56 AM (IST)

ਇਸ ਪੰਜਾਬੀ ਗਾਇਕਾ ਨੇ ਰਿਜੈਕਟ ਕੀਤਾ ''ਬਿੱਗ ਬੌਸ'' 18 ਦਾ ਆਫਰ, ਜਾਣੋ ਕਾਰਨ

ਜਲੰਧਰ- ਮਨੋਰੰਜਨ ਜਗਤ 'ਚ ਇਸ ਸਮੇਂ 'ਬਿੱਗ ਬੌਸ' 18' ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਸ਼ੋਅ 'ਚ ਆਉਣ ਵਾਲੇ ਕਈ ਸਿਤਾਰਿਆਂ ਦਾ ਨਾਮ ਸੁਣਨ ਨੂੰ ਮਿਲ ਰਿਹਾ ਹੈ। ਸ਼ੋਅ 'ਚ ਆਉਣ ਲਈ ਕਈ ਸਟਾਰਜ਼ ਨੂੰ ਅਪ੍ਰੋਚ ਵੀ ਕੀਤਾ ਜਾ ਰਿਹਾ ਹੈ, ਕਈ ਆਫਰ ਮੰਨ ਵੀ ਰਹੇ ਹਨ ਅਤੇ ਕਈ ਰਿਜੈਕਟ ਵੀ ਕਰ ਰਹੇ ਹਨ। ਬਿੱਗ ਬੌਸ 18 ਦੇ ਆਫਰ ਨੂੰ ਰਿਜੈਕਟ ਕਰਨ ਵਾਲਿਆਂ 'ਚ ਹੁਣ ਪੰਜਾਬੀ ਗਾਇਕਾ ਨੂਰ ਚਹਿਲ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।ਪੰਜਾਬੀ ਫਿਲਮ 'ਬਾਜਰੇ ਦਾ ਸਿੱਟਾ' ਫੇਮ ਪੰਜਾਬੀ ਅਦਾਕਾਰਾ ਨੂਰ ਚਹਿਲ ਨੂੰ 'ਬਿੱਗ ਬੌਸ 18' ਦਾ ਆਫਰ ਆਇਆ ਸੀ। ਪਰ ਗਾਇਕਾ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰ ਦੇ ਪਿਤਾ ਦਾ ਹੋਇਆ ਦਿਹਾਂਤ, ਪੋਸਟ ਰਾਹੀਂ ਦਿੱਤੀ ਜਾਣਕਾਰੀ

ਟੀਮ ਨੇ ਇਸ ਪਿੱਛੇ ਕਾਰਨ ਦੱਸਿਆ ਹੈ ਕਿ ਨੂਰ ਆਪਣੇ ਆਉਣ ਵਾਲੇ ਪ੍ਰੋਜੈਕਟ 'ਚ ਰੁੱਝੀ ਹੋਈ ਹੈ। ਜਿਸ ਕਾਰਨ ਉਹ ਤਿੰਨ ਮਹੀਨੇ ਇਸ ਸ਼ੋਅ 'ਚ ਵਿਅਸਤ ਨਹੀਂ ਹੋ ਸਕਦੀ। ਇਸ ਲਈ ਉਸ ਨੇ ਇਸ ਨੂੰ ਬਹੁਤ ਹੀ ਆਰਾਮ ਨਾਲ ਰਿਜੈਕਟ ਕਰ ਦਿੱਤਾ ਹੈ। ਇਸ ਦੌਰਾਨ ਜੇਕਰ ਦੁਬਾਰਾ 'ਬਿੱਗ ਬੌਸ 18' ਬਾਰੇ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ 5 ਅਕਤੂਬਰ 2024 ਨੂੰ 'ਬਿੱਗ ਬੌਸ 18' ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਹੋਸਟ ਇੱਕ ਵਾਰ ਫਿਰ ਸਲਮਾਨ ਖਾਨ ਹੀ ਕਰਨਗੇ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਕਈ ਧਰਮ ਗੁਰੂਆਂ ਨੂੰ ਵੀ ਬਿੱਗ ਬੌਸ ਦਾ ਆਫਰ ਦਿੱਤਾ ਗਿਆ ਹੈ, ਹਾਲਾਂਕਿ ਅਜੇ ਤੱਕ ਕਿਸੇ ਦਾ ਵੀ ਨਾਂਅ ਪੱਕਾ ਨਹੀਂ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News