ਜਿਨਸੀ ਸ਼ੋਸ਼ਣ ਮਾਮਲੇ 'ਚ ਫਸੇ ਇਹ ਮਸ਼ਹੂਰ ਫਿਲਮ ਨਿਰਮਾਤਾ
Monday, Sep 09, 2024 - 09:19 AM (IST)
ਮੁੰਬਈ- ਫਿਲਮ ਇੰਡਸਟਰੀ 'ਚ ਜਿਨਸੀ ਸ਼ੋਸ਼ਣ ਨੂੰ ਲੈ ਕੇ ਕਈ ਖੁਲਾਸੇ ਹੋ ਚੁੱਕੇ ਹਨ। ਹਾਲ ਹੀ 'ਚ ਮਲਿਆਲਮ ਸਿਨੇਮਾ ਬਾਰੇ ਉਹ ਸੱਚਾਈ ਲੋਕਾਂ ਨੂੰ ਦੱਸੀ ਗਈ, ਜਿਸ ਬਾਰੇ ਹੁਣ ਤੱਕ ਹਰ ਕੋਈ ਅਣਜਾਣ ਸੀ। ਅਦਾਕਾਰਾ ਦੇ ਜਿਨਸੀ ਸ਼ੋਸ਼ਣਦੇ ਦੋਸ਼ਾਂ ਦਾ ਖੁਲਾਸਾ ਹੋਣ ਤੋਂ ਬਾਅਦ ਇਕ ਤੋਂ ਬਾਅਦ ਇਕ ਕਈ ਨਿਰਮਾਤਾ-ਨਿਰਦੇਸ਼ਕਾਂ 'ਤੇ ਕੇਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮਲਿਆਲਮ ਸਿਨੇਮਾ 'ਚ ਹਾਲ ਹੀ 'ਚ ਸ਼ੁਰੂ ਹੋਇਆ ਇਹ MeToo ਹੁਣ ਬੰਗਾਲੀ ਫਿਲਮ ਇੰਡਸਟਰੀ ਤੱਕ ਵੀ ਪਹੁੰਚ ਗਿਆ ਹੈ।ਬੰਗਾਲੀ ਫਿਲਮ ਨਿਰਮਾਤਾ ਅਤੇ ਅਦਾਕਾਰ ਅਰਿੰਦਮ ਸਿਲ ਨੂੰ ਡਾਇਰੈਕਟਰਜ਼ ਐਸੋਸੀਏਸ਼ਨ ਆਫ ਈਸਟਰਨ ਇੰਡੀਆ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਮੁਅੱਤਲ ਕਰ ਦਿੱਤਾ ਹੈ। ਉਸ ਨੂੰ ਸਬੂਤਾਂ ਦੇ ਆਧਾਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਦੋਸ਼ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਾਦਸਾ ਫਿਲਮ ਸੈੱਟ 'ਤੇ ਵਾਪਰਿਆ ਹੈ। ਅਰਿੰਦਮ ਵਿਰੁੱਧ ਇਕ ਚਿੱਠੀ ਲਿਖੀ ਗਈ ਸੀ, ਜਿਸ ਵਿਚ ਉਸ ਨੂੰ ਸੰਸਥਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਮੁਅੱਤਲ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ
ਮੈਂਬਰਸ਼ਿਪ ਤੋਂ ਮੁਅੱਤਲ ਕੀਤਾ ਗਿਆ
DAEI ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, "ਤੁਹਾਡੇ 'ਤੇ ਕੁਝ ਦੋਸ਼ ਲਗਾਏ ਗਏ ਹਨ ਅਤੇ ਸਾਡੇ ਕੋਲ ਮੌਜੂਦ ਸਬੂਤ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਪੂਰੀ ਸੰਸਥਾ ਦੀ ਬਦਨਾਮੀ ਲਾ ਰਿਹਾ ਹੈ। ਅਜਿਹੀ ਸਥਿਤੀ 'ਚ DAEI ਨੇ ਫੈਸਲਾ ਕੀਤਾ ਹੈ ਕਿ ਤੁਹਾਨੂੰ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਹੈ। ਮੈਂਬਰਸ਼ਿਪ ਤੋਂ ਉਦੋਂ ਤੱਕ ਜਦੋਂ ਤੱਕ ਤੁਹਾਡੇ ਵਿਰੁੱਧ ਦੋਸ਼ਾਂ ਬਾਰੇ ਸਪਸ਼ਟੀਕਰਨ ਪ੍ਰਾਪਤ ਨਹੀਂ ਹੋ ਜਾਂਦਾ।ਹੇਮਾ ਕਮੇਟੀ ਦੀ ਰਿਪੋਰਟ ਨੇ ਮਲਿਆਲਮ ਫਿਲਮ ਇੰਡਸਟਰੀ 'ਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਰਮਿਆਨ ਖਲਬਲੀ ਮਚਾ ਦਿੱਤੀ ਸੀ। ਸੁਪਰਸਟਾਰ ਮੋਹਨ ਲਾਲ ਨੇ ਮਲਿਆਲਮ ਮੂਵੀ ਐਕਟਰਸ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਧਾਨ ਹੁੰਦਿਆਂ ਇਸ ਮਾਮਲੇ 'ਚ ਚੁੱਪੀ ਬਣਾਈ ਰੱਖਣ ਲਈ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇੰਨਾ ਹੀ ਨਹੀਂ, ਕੁਝ ਸਮੇਂ ਵਿਚ ਹੀ ਐਸੋਸੀਏਸ਼ਨ ਵੀ ਭੰਗ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।