ਕੰਗਨਾ ਰਣੌਤ ਦੀ ''ਐਮਰਜੈਂਸੀ'' ਦਾ ਟ੍ਰੇਲਰ 14 ਅਗਸਤ ਨੂੰ ਹੋਵੇਗਾ ਰਿਲੀਜ਼

Tuesday, Aug 13, 2024 - 05:07 PM (IST)

ਕੰਗਨਾ ਰਣੌਤ ਦੀ ''ਐਮਰਜੈਂਸੀ'' ਦਾ ਟ੍ਰੇਲਰ 14 ਅਗਸਤ ਨੂੰ ਹੋਵੇਗਾ ਰਿਲੀਜ਼

ਮੁੰਬਈ- ਚਾਰ ਵਾਰ ਨੈਸ਼ਨਲ ਐਵਾਰਡ ਜੇਤੂ ਅਦਾਕਾਰਾ ਕੰਗਨਾ ਰਣੌਤ ਦੀ 'ਐਮਰਜੈਂਸੀ'ਦਾ ਬਹੁ-ਉਡੀਕ ਟ੍ਰੇਲਰ 14 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਸਿਆਸੀ ਡਰਾਮਾ, ਜੋ ਭਾਰਤੀ ਲੋਕਤੰਤਰ ਦੇ ਇਕ ਮਹੱਤਵਪੂਰਨ ਤੇ ਵਿਵਾਦਪੂਰਨ ਦੌਰ ਦਾ ਵਰਣਨ ਕਰਦਾ ਹੈ, 6 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗਾ। ਜ਼ੀ ਸਟੂਡੀਓਜ਼ ਅਤੇ ਮਣੀਕਰਨਿਕਾ ਫਿਲਮਜ਼ ਦੁਆਰਾ ਨਿਰਮਿਤ 'ਐਮਰਜੈਂਸੀ' ਇਕ ਵਿਵਾਦਪੂਰਨ ਨੇਤਾ ਅਤੇ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਦਾ ਇਕ ਮੈਗਾ-ਬਜਟ ਚਿੱਤਰਣ ਹੈ। 'ਐਮਰਜੈਂਸੀ' ਦੇ ਸਟਾਰ-ਸਟਡਿਡ ਕਾਸਟ ਨਾਲ ਦਿਲਚਸਪ ਪੋਸਟਰ ਨੂੰ ਸਾਂਝਾ ਕਰਦੇ ਹੋਏ, ਕੰਗਨਾ ਨੇ ਕੈਪਸ਼ਨ ਨਾਲ ਟ੍ਰੇਲਰ ਦੀ ਰਿਲੀਜ਼ ਦੀ ਮਿਤੀ ਦਾ ਐਲਾਨ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ 'ਚ ਟ੍ਰੇਨੀ ਡਾਕਟਰ ਨਾਲ ਹੋਈ ਬੇਰਹਿਮੀ 'ਤੇ ਗੁੱਸੇ 'ਚ ਆਈ ਕੰਗਨਾ, ਕਿਹਾ- CBI ਨੂੰ ਸੌਂਪਣਾ ਚਾਹੀਦਾ ਹੈ ਮਾਮਲਾ

ਲੋਕਤਾਂਤਰਿਕ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਦੌਰ ਅਤੇ ਸੱਤਾ ਦੀ ਲਾਲਸਾ ਨੂੰ ਦੇਖੋ, ਜਿਸ ਨੇ ਦੇਸ਼ ਨੂੰ ਲਗਭਗ ਸਾੜ ਕੇ ਰੱਖ ਦਿੱਤਾ ਸੀ। ਭਾਰਤੀ ਲੋਕਤੰਤਰ ਦੇ ਸਭ ਤੋਂ ਕਾਲੇ ਦੌਰ ਦੀ ਵਿਸਫੋਟਕ ਗਾਥਾ 'ਐਮਰਜੈਂਸੀ' 6 ਸਤੰਬਰ ਨੂੰ ਰਿਲੀਜ਼ ਹੋਵੇਗੀ। ਜ਼ੀ ਸਟੂਡੀਓਜ਼ ਅਤੇ ਮਨੀਕਰਨਿਕਾ ਫਿਲਮਜ਼ ਦੁਆਰਾ ਨਿਰਮਿਤ, ਇਸ ਫਿਲਮ 'ਚ ਅਨੁਪਮ ਖੇਰ, ਮਿਲਿੰਦ ਸੋਮਨ, ਸ਼੍ਰੇਅਸ ਤਲਪੜੇ ਅਤੇ ਮਰਹੂਮ ਸਤੀਸ਼ ਕੌਸ਼ਿਕ ਵੀ ਹਨ। ਫਿਲਮ ਦਾ ਸੰਗੀਤ ਸੰਚਿਤ ਬਲਹਾਰਾ ਦੁਆਰਾ ਤਿਆਰ ਕੀਤਾ ਗਿਆ ਹੈ, ਜਦੋਂ ਕਿ ਸਕ੍ਰੀਨਪਲੇਅ ਅਤੇ ਸੰਵਾਦ ਰਿਤੇਸ਼ ਸ਼ਾਹ ਦੁਆਰਾ ਲਿਖੇ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News