ਪਿਓ ਦਾ ਆਖ਼ਰੀ Gift ! ਧੀਆਂ ਨੂੰ ਦੇ ਗਿਆ ਉਮਰ ਭਰ ਦਾ ''ਗੁਰ'', ਭਾਵੁਕ ਕਰ ਦੇਵੇਗੀ ਖ਼ਬਰ

Saturday, Feb 21, 2026 - 02:21 PM (IST)

ਪਿਓ ਦਾ ਆਖ਼ਰੀ Gift ! ਧੀਆਂ ਨੂੰ ਦੇ ਗਿਆ ਉਮਰ ਭਰ ਦਾ ''ਗੁਰ'', ਭਾਵੁਕ ਕਰ ਦੇਵੇਗੀ ਖ਼ਬਰ

ਵਾਸ਼ਿੰਗਟਨ (ਏਜੰਸੀ) : ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਐਰਿਕ ਡੇਨ ਦਾ 53 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਨਰਵ ਸਬੰਧੀ ALS (Amyotrophic Lateral Sclerosis) ਨਾਮਕ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਨੈੱਟਫਲਿਕਸ ਦੀ ਸੀਰੀਜ਼ 'Famous Last Words' ਵਿੱਚ ਉਨ੍ਹਾਂ ਦੀ ਆਖਰੀ ਇੰਟਰਵਿਊ ਰਿਲੀਜ਼ ਹੋਈ ਹੈ, ਜਿਸ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: 'ਦਿਲ ਲਗਾਨਾ ਮਨਾ ਥਾ' ਫੇਮ ਗਾਇਕ ਭਰਾਵਾਂ ਦੇ ਹੁਨਰ ਨੂੰ ਲੱਗੇ ਭਾਗ ! ਖਰੀਦੀ 75 ਲੱਖ ਦੀ ਲਗਜ਼ਰੀ ਕਾਰ

ਧੀਆਂ ਲਈ ਭਾਵੁਕ ਸੁਨੇਹਾ: "ਅਸੀਂ ਖੂਬ ਮੌਜਾਂ ਕੀਤੀਆਂ"

ਆਪਣੇ ਆਖਰੀ ਦਿਨਾਂ ਵਿੱਚ ਰਿਕਾਰਡ ਕੀਤੀ ਇਸ ਇੰਟਰਵਿਊ ਵਿੱਚ ਐਰਿਕ ਨੇ ਆਪਣੀਆਂ ਦੋਵਾਂ ਧੀਆਂ— ਬਿਲੀ ਬੀਟਰਿਸ ਅਤੇ ਜਾਰਜੀਆ ਜੈਰਾਲਡਾਈਨ ਲਈ ਇੱਕ ਬਹੁਤ ਹੀ ਖ਼ਾਸ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ, "ਬਿਲੀ ਅਤੇ ਜਾਰਜੀਆ, ਇਹ ਸ਼ਬਦ ਤੁਹਾਡੇ ਲਈ ਹਨ... ਮੈਂ ਕੋਸ਼ਿਸ਼ ਕੀਤੀ। ਮੈਂ ਕਈ ਵਾਰ ਠੋਕਰਾਂ ਖਾਧੀਆਂ, ਪਰ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਰਿਹਾ। ਕੁੱਲ ਮਿਲਾ ਕੇ ਅਸੀਂ ਬਹੁਤ ਮੌਜਾਂ ਕੀਤੀਆਂ, ਹੈ ਨਾ?" ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਜ਼ਿੰਦਗੀ ਦੇ 4 ਅਹਿਮ ਸਬਕ ਵੀ ਸਿਖਾਏ।

ਇਹ ਵੀ ਪੜ੍ਹੋ: ਰਣਵੀਰ ਸਿੰਘ ਨੂੰ ਧਮਕਾਉਣ ਵਾਲੇ 'ਬਾਕਸਰ' ਦੀ ਹੁਣ ਖ਼ੈਰ ਨਹੀਂ ! ਜਾਰੀ ਹੋ ਗਿਆ LOC

PunjabKesari

ਜ਼ਿੰਦਗੀ ਦੇ 4 ਵੱਡੇ ਸਬਕ

ਵਰਤਮਾਨ ਵਿੱਚ ਜੀਓ: ਐਰਿਕ ਨੇ ਕਿਹਾ ਕਿ ਅਤੀਤ ਪਛਤਾਵੇ ਨਾਲ ਭਰਿਆ ਹੁੰਦਾ ਹੈ ਅਤੇ ਭਵਿੱਖ ਦਾ ਪਤਾ ਨਹੀਂ, ਇਸ ਲਈ ਹਰ ਪਲ ਦਾ ਆਨੰਦ ਮਾਣੋ।

ਜਨੂੰਨ ਲੱਭੋ: ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਅਜਿਹਾ ਕੰਮ ਲੱਭਣ ਲਈ ਕਿਹਾ ਜੋ ਉਨ੍ਹਾਂ ਨੂੰ ਖੁਸ਼ੀ ਦੇਵੇ, ਜਿਵੇਂ ਉਨ੍ਹਾਂ ਲਈ 'ਐਕਟਿੰਗ' ਸੀ।

ਦੋਸਤੀ ਦੀ ਅਹਿਮੀਅਤ: ਉਨ੍ਹਾਂ ਦੱਸਿਆ ਕਿ ਕਿਵੇਂ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦਾ ਸਾਥ ਦਿੱਤਾ।

ਹਾਰ ਨਾ ਮੰਨੋ: ਐਰਿਕ ਨੇ ਧੀਆਂ ਨੂੰ ਹਿੰਮਤ ਅਤੇ ਇਮਾਨਦਾਰੀ ਨਾਲ ਹਰ ਮੁਸੀਬਤ ਦਾ ਸਾਹਮਣਾ ਕਰਨ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ: 71 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਏ ਬਾਲੀਵੁੱਡ ਨਿਰਦੇਸ਼ਕ ਵਿਕਰਮ ਭੱਟ, ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ

ਦਰਦਨਾਕ ਅਤੀਤ ਅਤੇ ਬਿਮਾਰੀ ਨਾਲ ਜੰਗ

ਇਸ ਇੰਟਰਵਿਊ ਵਿੱਚ ਐਰਿਕ ਨੇ ਆਪਣੇ ਬਚਪਨ ਦੇ ਉਸ ਦਰਦ ਬਾਰੇ ਵੀ ਗੱਲ ਕੀਤੀ ਜਦੋਂ ਉਨ੍ਹਾਂ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਨੇ ਆਪਣੀ ਨਸ਼ੇ ਦੀ ਲਤ ਅਤੇ ਡਿਪਰੈਸ਼ਨਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ। ਐਰਿਕ ਨੇ 10 ਮਹੀਨੇ ਪਹਿਲਾਂ ਆਪਣੀ ALS ਬਿਮਾਰੀ ਬਾਰੇ ਦੁਨੀਆ ਨੂੰ ਦੱਸਿਆ ਸੀ ਅਤੇ ਵੀਰਵਾਰ ਨੂੰ ਉਨ੍ਹਾਂ ਨੇ ਆਪਣੀ ਪਤਨੀ ਰੇਬੇਕਾ ਗੇਹਾਰਟ ਅਤੇ ਧੀਆਂ ਦੀ ਮੌਜੂਦਗੀ ਵਿੱਚ ਆਖਰੀ ਸਾਹ ਲਿਆ।

ਇਹ ਵੀ ਪੜ੍ਹੋ: ਵਿਆਹ ਦੇ 12 ਸਾਲ ਬਾਅਦ ਮੰਮੀ-ਡੈਡੀ ਬਣੇਗੀ ਪੰਜਾਬੀ ਇੰਡਸਟਰੀ ਦੀ ਇਹ ਜੋੜੀ ! ਸੋਸ਼ਲ ਮੀਡੀਆ 'ਤੇ ਛਿੜ ਗਈ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News