ਅਗਲੇ ਸਾਲ ਸ਼ੁਰੂ ਹੋਵੇਗੀ ‘ਸਕਰੂ ਢੀਲਾ’ ਦੀ ਸ਼ੂਟਿੰਗ

Monday, Aug 22, 2022 - 08:38 PM (IST)

ਅਗਲੇ ਸਾਲ ਸ਼ੁਰੂ ਹੋਵੇਗੀ ‘ਸਕਰੂ ਢੀਲਾ’ ਦੀ ਸ਼ੂਟਿੰਗ

ਮੁੰਬਈ (ਬਿਊਰੋ) : ਧਰਮਾ ਪ੍ਰੋਡਕਸ਼ਨ ਦੀ ਵੱਡੇ ਬਜਟ ਦੀ ਬਾਲੀਵੁੱਡ ਐਕਸ਼ਨ ਫ਼ਿਲਮ ‘ਸਕਰੂ ਢੀਲਾ’ ਦੀ ਸ਼ੂਟਿੰਗ ਦੀ ਤਾਰੀਖ਼ ਕੁਝ ਕਾਰਨਾਂ ਕਰਕੇ ਇਸ ਸਾਲ ਦੀ ਬਜਾਏ ਅਗਲੇ ਸਾਲ ਸ਼ੁਰੂ ਹੋਵੇਗੀ। ਇਸ ਐਕਸ਼ਨ ਫ਼ਿਲਮ ’ਚ ਅਭਿਨੇਤਾ ਟਾਈਗਰ ਸ਼ਰਾਫ਼ ਲੀਡ ਰੋਲ ’ਚ ਦਿਖਾਈ ਦੇਣਗੇ। ਇਸ ਸਾਲ ਉਹ ਆਪਣੇ ਕੁਝ ਪ੍ਰਾਜੈਕਟਾਂ ’ਚ ਰੁੱਝੇ ਹੋਏ ਹਨ, ਇਸ ਲਈ ਉਹ ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਮਤਲਬ 2023 ’ਚ ਕਰਨਗੇ। ਇਸ ਤੋਂ ਇਲਾਵਾ ਟਾਈਗਰ ਸ਼ਰਾਫ਼ ਇਕ ਹੋਰ ਐਕਸ਼ਨ ਫ਼ਿਲਮ ਧਰਮਾ ਪ੍ਰੋਡਕਸ਼ਨ ਨਾਲ ਕਰਨਗੇ।

ਜ਼ਿਕਰਯੋਗ ਹੈ ਕਿ ਧਰਮਾ ਤੇ ਫ਼ਿਲਮ ਨਿਰਦੇਸ਼ਕ ਕਰਨ ਜੌਹਰ ਦੋਵਾਂ ਨਾਲ ਟਾਈਗਰ ਸ਼ਰਾਫ਼ ਦੇ ਚੰਗੇ ਸਬੰਧ ਹਨ। ਕਰਨ ਜੌਹਰ ਇਸ ਤੋਂ ਪਹਿਲਾਂ ਟਾਈਗਰ ਸ਼ਰਾਫ਼ ਨਾਲ ‘ਸਟੂਡੈਂਟ ਆਫ਼ ਦਿ ਈਅਰ’ ਫ਼ਿਲਮ ਕਰ ਚੁੱਕੇ ਹਨ। ਤੁਹਾਨੂੰ ਦੇਈਏ ਕਿ ਟਾਈਗਰ ਸ਼ਰਾਫ਼ ਦੀ ਫ਼ਿਲਮ ‘ਸਕਰੂ ਢੀਲਾ’ ਦੇ ਰੱਦ ਹੋਣ ਦੀ ਗੱਲ ਸਿਰਫ਼ ਅਫ਼ਵਾਹ ਹੈ।


author

Manoj

Content Editor

Related News