ਮਸ਼ਹੂਰ ਸਿੰਗਰ ਦੇ ਪ੍ਰਾਈਵੇਟ ਪਾਰਟ 'ਤੇ ਸ਼ਖਸ ਨੇ ਕੀਤਾ ਭੱਦਾ ਕੁਮੈਂਟ, ਗਾਇਕਾ ਨੇ ਲਗਾਈ ਫਟਕਾਰ

Tuesday, Jul 02, 2024 - 04:51 PM (IST)

ਮਸ਼ਹੂਰ ਸਿੰਗਰ ਦੇ ਪ੍ਰਾਈਵੇਟ ਪਾਰਟ 'ਤੇ ਸ਼ਖਸ ਨੇ ਕੀਤਾ ਭੱਦਾ ਕੁਮੈਂਟ, ਗਾਇਕਾ ਨੇ ਲਗਾਈ ਫਟਕਾਰ

ਨਵੀਂ ਦਿੱਲੀ- ਗਾਇਕਾ ਮੋਨਾਲੀ ਠਾਕੁਰ ਦੇ ਨਾਲ ਉਨ੍ਹਾਂ ਦੇ ਇੱਕ ਸ਼ੋਅ 'ਚ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ, ਕੱਲ੍ਹ ਯਾਨੀ 29 ਜੂਨ ਨੂੰ ਮੋਨਾਲੀ ਦਾ ਭੋਪਾਲ (ਮੱਧ ਪ੍ਰਦੇਸ਼) ਦੀ ਯੂਨੀਵਰਸਿਟੀ 'ਚ ਸ਼ੋਅ ਸੀ ਅਤੇ ਉਹ ਉੱਥੇ ਪਰਫਾਰਮ ਕਰਨ ਪੁੱਜੀ ਸੀ। ਸਟੇਜ 'ਤੇ ਪਰਫਾਰਮ ਕਰਦੇ ਸਮੇਂ ਕੁਝ ਅਜਿਹਾ ਹੋਇਆ ਕਿ ਮੋਨਾਲੀ ਨੂੰ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ। ਇੰਨਾ ਹੀ ਨਹੀਂ ਇਸ ਦੌਰਾਨ ਨਾ ਸਿਰਫ ਗਾਇਕਾ ਨੇ ਗਾਉਣਾ ਬੰਦ ਕਰ ਦਿੱਤਾ ਸਗੋਂ ਉਹ ਕਾਫੀ ਗੁੱਸੇ 'ਚ ਵੀ ਨਜ਼ਰ ਆਈ।

ਇਹ ਵੀ ਪੜ੍ਹੋ- ਰਿਚਾ ਚੱਡਾ ਅਤੇ ਅਲੀ ਫਜ਼ਲ ਪੋਸਟ ਸ਼ੇਅਰ ਕਰਕੇ ਦਿੱਤੀ ਖੁਸ਼ਖਬਰੀ

ਦੱਸਣਯੋਗ ਹੈ ਕਿ ਜਦੋਂ ਗਾਇਕਾ ਮੋਨਾਲੀ ਠਾਕੁਰ ਸਟੇਜ 'ਤੇ ਪਰਫਾਰਮ ਕਰ ਰਹੀ ਸੀ ਤਾਂ ਦਰਸ਼ਕਾਂ 'ਚ ਬੈਠੇ ਇਕ ਵਿਅਕਤੀ ਨੇ ਉਨ੍ਹਾਂ ਦੇ ਨਿੱਜੀ ਅੰਗ ਨੂੰ ਲੈ ਕੇ ਭੱਦੀ ਟਿੱਪਣੀ ਕੀਤੀ। ਜਿਵੇਂ ਹੀ ਮੋਨਾਲੀ ਨੇ ਇਹ ਸੁਣਿਆ, ਉਸ ਨੇ ਸ਼ੋਅ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਅਤੇ ਉਸ ਵਿਅਕਤੀ ਨੂੰ ਝਿੜਕਿਆ। ਇਸ ਦੌਰਾਨ ਮੋਨਾਲੀ ਕਾਫੀ ਗੁੱਸੇ 'ਚ ਆਈ ਅਤੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਭੀੜ ਦੀ ਮਦਦ ਨਾਲ ਜਿਨਸੀ ਸ਼ੋਸ਼ਣ ਕਰਦੇ ਹਨ ਅਤੇ ਭੱਜ ਜਾਂਦੇ ਹਨ।

ਇਹ ਵੀ ਪੜ੍ਹੋ- ਸਤਿਆਪ੍ਰੇਮ ਕੀ ਕਥਾ' ਦੇ ਡਾਇਰੈਕਟਰ  Sameer Vidwans ਅਸਿਸਟੈਂਟ ਨਾਲ ਕਰਵਾਇਆ ਵਿਆਹ

ਗਾਇਕਾ ਨੇ ਅੱਗੇ ਕਿਹਾ ਕਿ ਇਹ ਸਹੀ ਨਹੀਂ ਹੈ ਕਿ ਭੀੜ ਦੀ ਮਦਦ ਨਾਲ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਮੈਂ ਇਸ 'ਤੇ ਆਪਣੀ ਆਵਾਜ਼ ਉਠਾ ਰਹੀ ਹਾਂ, ਤਾਂ ਜੋ ਉਨ੍ਹਾਂ ਨੂੰ ਇਹ ਗੱਲ ਯਾਦ ਰਹੇ। ਉਨ੍ਹਾਂ ਕਿਹਾ ਕਿ  ਇਹ ਸਿਰਫ ਮੇਰੀ ਗੱਲ ਨਹੀਂ ਹੈ, ਇਹ ਸਭ ਲਈ ਹੈ, ਕੋਈ ਵੀ ਇਸ ਤਰ੍ਹਾਂ ਦੀਆਂ ਗੱਲਾਂ ਸੁਣਨਾ ਪਸੰਦ ਨਹੀਂ ਕਰੇਗਾ। ਇਹ ਸੱਚਮੁੱਚ ਬਹੁਤ ਗਲਤ ਹੈ, ਮੈਨੂੰ ਮੌਕਾ ਮਿਲਿਆ ਹੈ, ਇਸ ਲਈ ਮੈਂ ਇਸ 'ਤੇ ਆਪਣੀ ਆਵਾਜ਼ ਉਠਾਈ ਹੈ ਅਤੇ ਕਿਸੇ ਨੂੰ ਵੀ ਇਸ 'ਤੇ ਚੁੱਪ ਨਹੀਂ ਰਹਿਣਾ ਚਾਹੀਦਾ। ਇਸ ਦੌਰਾਨ ਗਾਇਕਾਂ ਦੀ ਟੀਮ ਨੇ ਉਥੇ ਮੌਜੂਦ ਮੁੰਡਿਆਂ ਨੂੰ ਵੀ ਸਮਝਾਇਆ। ਹਾਲਾਂਕਿ ਇਸ ਤੋਂ ਬਾਅਦ ਮੋਨਾਲੀ ਨੇ ਫਿਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਸ਼ੋਅ 'ਤੇ ਧਿਆਨ ਦਿੱਤਾ।


author

Priyanka

Content Editor

Related News