ਫਿਲਮ ‘120 ਬਹਾਦੁਰ’ ਦਾ ਪਹਿਲਾ ਗਾਣਾ ‘ਦਾਦਾ ਕਿਸ਼ਨ ਕੀ ਜੈ’ ਦਾ ਲਖਨਊ ’ਚ ਹੋਵੇਗਾ ਗ੍ਰੈਂਡ ਲਾਂਚ
Sunday, Oct 26, 2025 - 09:00 AM (IST)
ਐਂਟਰਟੇਨਮੈਂਟ ਡੈਸਕ- ਐਕਸਲ ਐਂਟਰਟੇਨਮੈਂਟ ਅਤੇ ਟ੍ਰਿਗਰ ਹੈਪੀ ਸਟੂਡੀਓਜ਼ ਦੀ ਵਾਰ ਡਰਾਮਾ ਫਿਲਮ ‘120 ਬਹਾਦੁਰ’ ਦੇ ਟੀਜ਼ਰ ਅਤੇ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਹੁਣ ਫਿਲਮ ਮੇਕਰਸ ਮਿਊਜ਼ਿਕ ਕੈਂਪੇਨ ਸ਼ੁਰੂ ਕਰਨ ਵਾਲੇ ਹਨ। ਇਸ ਦੇ ਤਹਿਤ ਫਿਲਮ ਦਾ ਪਹਿਲਾ ਗਾਣਾ ਪੈਟ੍ਰੀਓਟਿਕ ਅੰਤਿਮ ‘ਦਾਦਾ ਕਿਸ਼ਨ ਕੀ ਜੈ’ ਲਖਨਊ ਵਿਚ ਬੜੀ ਧੂਮਧਾਮ ਨਾਲ ਲਾਂਚ ਕੀਤਾ ਜਾਣਾ ਹੈ। ਇਸ ਗਾਣੇ ਨੂੰ ਸਲੀਮ-ਸੁਲੇਮਾਨ ਨੇ ਕੰਪੋਜ਼ ਕੀਤਾ ਹੈ, ਜਦੋਂ ਕਿ ਜਾਵੇਦ ਅਖਤਰ ਨੇ ਇਸ ਦੇ ਬੋਲ ਲਿਖੇ ਹਨ ਅਤੇ ਸੁਖਵਿੰਦਰ ਸਿੰਘ ਨੇ ਇਸ ਨੂੰ ਗਾਇਆ ਹੈ। ਫਿਲਮ ‘120 ਬਹਾਦੁਰ’ 13 ਕੁਮਾਊਂ ਰੈਜੀਮੈਂਟ ਦੇ 120 ਭਾਰਤੀ ਫੌਜੀਆਂ ਦੀ ਗ਼ੈਰ-ਮਾਮੂਲੀ ਹਿੰਮਤ ਨੂੰ ਬਿਆਨ ਕਰੇਗੀ।
