ਫਿਲਮ ‘120 ਬਹਾਦੁਰ’ ਦਾ ਪਹਿਲਾ ਗੀਤ ‘ਦਾਦਾ ਕਿਸ਼ਨ ਕੀ ਜੈ’ ਲਾਂਚ

Thursday, Oct 30, 2025 - 10:47 AM (IST)

ਫਿਲਮ ‘120 ਬਹਾਦੁਰ’ ਦਾ ਪਹਿਲਾ ਗੀਤ ‘ਦਾਦਾ ਕਿਸ਼ਨ ਕੀ ਜੈ’ ਲਾਂਚ

ਐਂਟਰਟੇਨਮੈਂਟ ਡੈਸਕ- ਐਕਸਲ ਐਂਟਰਟੇਨਮੈਂਟ ਅਤੇ ਟ੍ਰਿਗਰ ਹੈਪੀ ਸਟੂਡੀਓਜ਼ ਦੀ ਵਾਰ ਡਰਾਮਾ ਫਿਲਮ ‘120 ਬਹਾਦੁਰ’ ਦੇ ਨਿਰਮਾਤਾਵਾਂ ਨੇ ਇਕ ਸ਼ਾਨਦਾਰ ਸਮਾਗਮ ’ਚ ਪਹਿਲਾ ਗੀਤ ‘ਦਾਦਾ ਕਿਸ਼ਨ ਕੀ ਜੈ’ ਲਾਂਚ ਕੀਤਾ। ਲਖਨਊ ’ਚ ਹੋਏ ਗ੍ਰੈਂਡ ਲਾਂਚ ਈਵੈਂਟ ’ਚ ਫਿਲਮ ਦੀ ਪੂਰੀ ਕਾਸਟ ਅਤੇ ਟੀਮ ਮੌਜੂਦ ਰਹੀ। ਇਸ ਮੌਕੇ ਫਰਹਾਨ ਅਖਤਰ, ਸੁਖਵਿੰਦਰ ਸਿੰਘ, ਸੂਬੇਦਾਰ ਆਨਰੇਰੀ ਕੈਪਟਨ ਰਾਮਚੰਦਰ ਯਾਦਵ, ਹੌਲਦਾਰ ਨਿਹਾਲ ਸਿੰਘ (ਐੱਸ. ਐੱਮ.), 1962 ਦੀ ਜੰਗ ਦੇ ਅਸਲ ਨਾਇਕਾਂ ਦੇ ਪਰਿਵਾਰ ਅਤੇ ਮੇਜਰ ਸ਼ੈਤਾਨ ਸਿੰਘ ਭਾਟੀ (ਪੀ.ਵੀ.ਸੀ.) ਦੇ ਬੇਟੇ ਨਰਪਤ ਸਿੰਘ ਨੇ ਵੀ ਸ਼ਿਰਕਤ ਕੀਤੀ।
ਫਰਹਾਨ ਅਖਤਰ ਨੇ ਕਿਹਾ ਕਿ ਲਖਨਊ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਹ ਫਿਲਮ 21 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫਿਲਮ ਦੀ ਟੈਗਲਾਈਨ ‘ਵੀ ਵਿਲ ਨਾਟ ਬੈਕ ਡਾਊਨ’ ਹਰ ਭਾਰਤੀ ਨੂੰ ਪ੍ਰੇਰਿਤ ਕਰੇਗੀ। ਗੀਤ ਬਾਰੇ ਫਰਹਾਨ ਨੇ ਕਿਹਾ ਕਿ ਇਸ ਦਾ ਸੰਗੀਤ ਸਲੀਮ-ਸੁਲੇਮਾਨ ਨੇ ਤਿਆਰ ਕੀਤਾ ਹੈ। ਇਸ ਦੇ ਬੋਲ ਜਾਵੇਦ ਅਖਤਰ ਵੱਲੋਂ ਲਿਖੇ ਗਏ ਹਨ। ਇਸ ਨੂੰ ਸੁਖਵਿੰਦਰ ਸਿੰਘ ਨੇ ਆਪਣੀ ਦਮਦਾਰ ਆਵਾਜ਼ ਦਿੱਤੀ ਹੈ। ਇਹ ਗੀਤ ਭਾਰਤੀ ਫੌਜੀਆਂ ਦੀ ਯਾਦ ਨੂੰ ਸਮਰਪਿਤ ਹੈ। ਫਿਲਮ ‘120 ਬਹਾਦੁਰ’ 1962 ਦੀ ਜੰਗ ’ਚ ਰੇਜ਼ਾਂਗ ਲਾ ਦੀ ਇਤਿਹਾਸਕ ਲੜਾਈ ’ਤੇ ਅਾਧਾਰਿਤ ਹੈ, ਜਿਸ ’ਚ 13 ਕੁਮਾਉਂ ਰੈਜੀਮੈਂਟ ਦੇ 120 ਭਾਰਤੀ ਫੌਜੀਆਂ ਨੇ ਹਿੰਮਤ ਦਿਖਾਈ ਸੀ। ਇਸ ਦਮਦਾਰ ਫਿਲਮ ਦਾ ਨਿਰਦੇਸ਼ਨ ਰਜ਼ਨੀਸ਼ ‘ਰੈਜੀ’ ਘਈ ਨੇ ਕੀਤਾ ਹੈ ਅਤੇ ਇਸ ਨੂੰ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ (ਐਕਸਲ ਐਂਟਰਟੇਨਮੈਂਟ) ਅਤੇ ਅਮਿਤ ਚੰਦਰ (ਟ੍ਰਿਗਰ ਹੈਪੀ ਸਟੂਡੀਓ) ਨੇ ਪ੍ਰੋਡਿਊਸ ਕੀਤਾ ਹੈ।


author

Aarti dhillon

Content Editor

Related News