ਸੰਨੀ ਦਿਓਲ ਦੀ ਫਿਲਮ ''ਬਾਰਡਰ 2'' ਨੂੰ ਲੈ ਕੇ ਆਈ ਨਵੀਂ ਅਪਡੇਟ, ਬਦਲੇਗਾ ''ਸੰਦੇਸੇ ਆਤੇ ਹੈਂ'' ਦਾ ਨਾਮ
Saturday, Dec 27, 2025 - 06:47 PM (IST)
ਮੁੰਬਈ- ਸੰਨੀ ਦਿਓਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ 'ਬਾਰਡਰ 2' ਨੂੰ ਲੈ ਕੇ ਪ੍ਰਸ਼ੰਸਕਾਂ ਲਈ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਸਾਲ 1997 ਵਿੱਚ ਆਈ ਫਿਲਮ 'ਬਾਰਡਰ' ਦਾ ਸਭ ਤੋਂ ਪ੍ਰਸਿੱਧ ਅਤੇ ਭਾਵੁਕ ਗੀਤ 'ਸੰਦੇਸ਼ੇ ਆਤੇ ਹੈਂ', ਜੋ ਅੱਜ ਵੀ ਹਰ ਭਾਰਤੀ ਦੇ ਦਿਲ ਵਿੱਚ ਵਸਿਆ ਹੋਇਆ ਹੈ, ਹੁਣ ਨਵੇਂ ਰੂਪ ਵਿੱਚ ਪੇਸ਼ ਕੀਤਾ ਜਾਵੇਗਾ।
ਹੁਣ 'ਘਰ ਕਬ ਆਓਗੇ' ਦੇ ਨਾਂ ਨਾਲ ਜਾਣਿਆ ਜਾਵੇਗਾ ਗੀਤ
ਰਿਪੋਰਟਾਂ ਅਨੁਸਾਰ ਫਿਲਮ ਦੇ ਸੈਂਸਰ ਸਰਟੀਫਿਕੇਟ ਵਿੱਚ ਇਸ ਗੀਤ ਦਾ ਨਾਂ ਹੁਣ 'ਘਰ ਕਬ ਆਓਗੇ' ਦਰਜ ਕੀਤਾ ਗਿਆ ਹੈ। ਹਾਲਾਂਕਿ ਗੀਤ ਦੀ ਧੁਨ ਮੂਲ ਗੀਤ ਵਾਂਗ ਹੀ ਭਾਵੁਕ ਰੱਖੀ ਗਈ ਹੈ, ਪਰ ਇਸ ਦਾ ਨਵਾਂ ਨਾਂ ਸਰਹੱਦ 'ਤੇ ਤਾਇਨਾਤ ਸੈਨਿਕਾਂ ਦੀ ਆਪਣੇ ਘਰ ਪਰਤਣ ਦੀ ਤੀਬਰ ਇੱਛਾ 'ਤੇ ਜ਼ਿਆਦਾ ਜ਼ੋਰ ਦਿੰਦਾ ਹੈ। ਇਸ ਗੀਤ ਦੀ ਲੰਬਾਈ 3 ਮਿੰਟ 23 ਸੈਕਿੰਡ ਦੱਸੀ ਗਈ ਹੈ ਅਤੇ ਇਸ ਨੂੰ ਬਿਨਾਂ ਕਿਸੇ ਕੱਟ ਦੇ ਪਾਸ ਕਰ ਦਿੱਤਾ ਗਿਆ ਹੈ।
ਦਮਦਾਰ ਸਟਾਰ ਕਾਸਟ ਅਤੇ ਰਿਲੀਜ਼ ਡੇਟ
'ਬਾਰਡਰ 2' ਵਿੱਚ ਸੰਨੀ ਦਿਓਲ ਇੱਕ ਵਾਰ ਫਿਰ ਆਪਣੇ ਦਮਦਾਰ ਅੰਦਾਜ਼ ਵਿੱਚ 'ਲੈਫਟੀਨੈਂਟ ਕਰਨਲ ਫਤਿਹ ਸਿੰਘ ਕਲੇਰ' ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਦੇ ਨਾਲ ਇਸ ਵਾਰ ਨੌਜਵਾਨ ਸਿਤਾਰਿਆਂ ਦੀ ਵੱਡੀ ਫੌਜ ਦਿਖਾਈ ਦੇਵੇਗੀ, ਜਿਨ੍ਹਾਂ ਵਿੱਚ:
ਵਰੁਣ ਧਵਨ (ਮੇਜਰ ਹੋਸ਼ਿਆਰ ਸਿੰਘ ਦਹੀਆ), ਦਿਲਜੀਤ ਦੋਸਾਂਝ (ਫਲਾਇੰਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ), ਅਹਾਨ ਸ਼ੈੱਟੀ (ਲੈਫਟੀਨੈਂਟ ਕਮਾਂਡਰ ਅਲਫ੍ਰੇਡ ਨੋਰੋਨਹਾ) ਦੇ ਕਿਰਦਾਰ 'ਚ ਹੋਣਗੇ। ਇਹ ਫਿਲਮ 23 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਖ਼ਾਸ ਮੌਕੇ 'ਤੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।
